ਨਵੀਂ ਦਿੱਲੀ, (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ ‘ਸਥਿਰ ਹੈ ਅਤੇ ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੀ ਨਿਗਰਾਨੀ ਕਰ ਰਹੀ ਹੈ। ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਡਵਾਨੀ (96) ਨੂੰ ਬੁੱਧਵਾਰ ਨੂੰ ਇਥੇ ਅਪੋਲੋ ਹਸਪਤਾਲ ’ਚ ਭਰਤੀ ਕਰਾਇਆ ਗਿਆ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਸ) ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਏਮਸ ’ਚ ਇਕ ਰਾਤ ਰੱਖਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।
ਅਪੋਲੋ ਹਸਪਤਾਲ ਦੇ ਇਕ ਸੂਤਰ ਨੇ ਵੀਰਵਾਰ ਨੂੰ ਦੱਸਿਆ, ‘‘ਬੀਤੀ ਰਾਤ ਹਸਪਤਾਲ ’ਚ ਭਰਤੀ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ (ਅਡਵਾਨੀ ਦੀ) ਹਾਲਤ ਅੱਜ ਸਥਿਰ ਹੈ। ਉਹ ਫਿਲਹਾਲ ਨਿਊਰੋਸਾਇੰਸ ਵਿਭਾਗ ’ਚ ਡਾਕਟਰਾਂ ਦੀ ਇਕ ਟੀਮ ਦੀ ਨਿਗਰਾਨੀ ਹੇਠ ਹਨ।
NEET-UG 'ਚ ਸਫਲ 50 ਉਮੀਦਵਾਰਾਂ ਨੇ SC 'ਚ ਪਟੀਸ਼ਨ ਦਾਇਰ ਕਰ ਪ੍ਰੀਖਿਆ ਰੱਦ ਨਾ ਕਰਨ ਦੀ ਕੀਤੀ ਅਪੀਲ
NEXT STORY