ਜੰਮੂ/ਸ਼੍ਰੀਨਗਰ : ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ 2 ਜੁਲਾਈ ਨੂੰ ਕਸ਼ਮੀਰ ਦੇ ਦੋ ਬੇਸ ਕੈਂਪਾਂ ਲਈ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਅਮਰਨਾਥ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਸ਼ਮੀਰ ਵਿੱਚ 3,880 ਮੀਟਰ ਦੀ ਉਚਾਈ 'ਤੇ ਸਥਿਤ ਅਮਰਨਾਥ ਗੁਫਾ ਤੀਰਥ ਸਥਾਨ ਦੀ 38 ਦਿਨਾਂ ਦੀ ਯਾਤਰਾ 3 ਜੁਲਾਈ ਨੂੰ ਘਾਟੀ ਦੇ ਦੋ ਰੂਟਾਂ ਤੋਂ ਸ਼ੁਰੂ ਹੋਵੇਗੀ। ਅਨੰਤਨਾਗ ਜ਼ਿਲ੍ਹੇ ਵਿੱਚ ਰਵਾਇਤੀ 48 ਕਿਲੋਮੀਟਰ ਲੰਬਾ ਨੂਨਵਾਨ-ਪਹਿਲਗਾਮ ਰਸਤਾ ਅਤੇ ਗੰਦਰਬਲ ਜ਼ਿਲ੍ਹੇ ਵਿੱਚ ਛੋਟਾ (14 ਕਿਲੋਮੀਟਰ) ਪਰ ਉੱਚਾ ਬਾਲਟਾਲ ਵਾਲਾ ਮਾਰਗ ਹੈ। ਇਹ ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।
ਉਪ ਰਾਜਪਾਲ ਨੇ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਕੀਤੀ ਪੂਜਾ-ਅਰਚਨਾ
ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਰਵਾਨਾ ਕਰਨ ਤੋਂ ਪਹਿਲਾਂ ਜੰਮੂ ਬੇਸ ਕੈਂਪ ਯਾਤਰੀ ਨਿਵਾਸ ਵਿਖੇ ਪੂਜਾ-ਅਰਚਨਾ ਕੀਤੀ।
ਯਾਤਰਾ ਬਾਰੇ ਮੁੱਖ ਜਾਣਕਾਰੀ
ਯਾਤਰਾ ਦੀ ਮਿਆਦ: 3 ਜੁਲਾਈ ਤੋਂ 9 ਅਗਸਤ
ਇਹ ਵੀ ਪੜ੍ਹੋ : ਭਾਰਤ 'ਚ ਜਲਦੀ ਹੋਵੇਗੀ 'ਸਟਾਰਲਿੰਕ' ਦੀ ਐਂਟਰੀ, ਪਿੰਡ-ਸ਼ਹਿਰ ਹਰ ਥਾਂ ਚੱਲੇਗਾ ਹਾਈ-ਸਪੀਡ ਇੰਟਰਨੈੱਟ
ਮਾਰਗ:
ਰਵਾਇਤੀ ਨੂਨਵਾਨ-ਪਹਿਲਗਾਮ ਰੂਟ (48 ਕਿਲੋਮੀਟਰ)।
ਬਾਲਟਾਲ ਰੂਟ (14 ਕਿਲੋਮੀਟਰ) - ਛੋਟਾ, ਪਰ ਵਧੇਰੇ ਚੁਣੌਤੀਪੂਰਨ ਚੜ੍ਹਾਈ।
ਕੁੱਲ ਯਾਤਰਾ ਸਮਾਂ : 38 ਦਿਨ
ਕਿਹੋ ਜਿਹੀ ਹੈ ਸੁਰੱਖਿਆ?
ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਇਸ ਸਾਲ ਜੰਮੂ ਖੇਤਰ ਵਿੱਚ ਸਾਲਾਨਾ ਅਮਰਨਾਥ ਯਾਤਰਾ ਦੀ ਸੁਰੱਖਿਆ ਲਈ ਕੇਂਦਰੀ ਹਥਿਆਰਬੰਦ ਪੁਲਸ ਬਲ (CAPF) ਦੀਆਂ ਕੁੱਲ 180 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਜੋ ਕਿ ਪਿਛਲੇ ਸਾਲਾਂ ਨਾਲੋਂ 30 ਵੱਧ ਹੈ। ਇੱਕ ਕੰਪਨੀ ਵਿੱਚ ਲਗਭਗ 100 ਸਿਪਾਹੀ ਹਨ। ਜੰਮੂ ਖੇਤਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ (IGP) ਭੀਮ ਸੇਨ ਟੂਟੀ ਨੇ ਕਿਹਾ ਕਿ ਪ੍ਰਸ਼ਾਸਨ ਇਸ ਸਾਲ ਯਾਤਰਾ ਨੂੰ ਸਫਲ ਬਣਾਉਣ ਲਈ ਤਿਆਰ ਅਤੇ ਵਚਨਬੱਧ ਹੈ। ਜੰਮੂ ਅਤੇ ਕਸ਼ਮੀਰ ਪੁਲਸ ਨੇ ਯਾਤਰਾ ਲਈ ਬਹੁ-ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਾਨਾ ਤੋਂ ਲੈ ਕੇ ਨਾਮੀਬੀਆ ਤੱਕ... PM ਮੋਦੀ ਕਰਨਗੇ ਇਨ੍ਹਾਂ 5 ਦੇਸ਼ਾਂ ਦੀ ਯਾਤਰਾ, ਚੈੱਕ ਕਰੋ ਸ਼ਡਿਊਲ
NEXT STORY