ਰਾਏਪੁਰ— ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ 'ਚ ਵਧਦਾ ਹੀ ਜਾ ਰਿਹਾ ਹੈ। ਹਿੰਦੋਸਤਾਨ ਨੇ ਇਸ ਨਾਲ ਨਜਿੱਠਣ ਲਈ 21 ਦਿਨਾਂ ਦਾ ਲਾਕ ਡਾਊਨ ਲਾਇਆ ਗਿਆ ਹੈ, ਜਿਸ ਦਾ ਅੱਜ ਦੂਜਾ ਦਿਨ ਹੈ। ਲਾਕ ਡਾਊਨ ਦੀ ਵਜ੍ਹਾ ਕਰ ਕੇ ਆਮ ਲੋਕਾਂ ਨੂੰ ਜ਼ਰੂਰੀ ਸਾਮਾਨ ਦੀ ਕਿੱਲਤ ਹੋ ਰਹੀ ਹੈ। ਹਾਲਾਂਕਿ ਸਰਕਾਰਾਂ ਵਲੋਂ ਲਗਾਤਾਰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 600 ਦੇ ਪਾਰ ਪਹੁੰਚ ਗਈ ਹੈ। ਲਾਕ ਡਾਊਨ ਨਾਲ ਦੇਸ਼ ਮੰਨੋ ਜਿਵੇਂ ਰੁੱਕ ਜਿਹਾ ਗਿਆ ਹੈ, ਹਰ ਕੋਈ ਆਪਣੇ ਘਰਾਂ 'ਚ ਕੈਦ ਹੈ। ਇਸ ਦਾ ਅਸਰ ਆਮ ਜ਼ਿੰਦਗੀ 'ਤੇ ਵੀ ਪੈ ਰਿਹਾ ਹੈ। ਛੱਤੀਸਗੜ੍ਹ ਦੇ ਰਾਏਪੁਰ ਦੀ ਡਿਪਟੀ ਕਲੈਕਟਰ ਸ਼ੀਤਲ ਬਾਂਸਲ ਨੇ ਵਾਇਰਸ ਕਾਰਨ ਆਪਣਾ ਵਿਆਹ ਟਾਲਣ ਦਾ ਫੈਸਲਾ ਲਿਆ ਹੈ ਅਤੇ ਇਕ ਉਦਾਹਰਣ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਵੀ ਪੜ੍ਹੋ : ਆਖਰਕਾਰ 21 ਦਿਨਾਂ ਦਾ ਹੀ ਲਾਕ ਡਾਊਨ ਕਿਉਂ? ਜਾਣੋ ਕੀ ਹੈ ਇਸ ਦੇ ਪਿੱਛੇ ਤਰਕ
ਡਿਪਟੀ ਕਲੈਕਟਰ ਸ਼ੀਤਲ ਬਾਂਸਲ ਅਤੇ ਇੰਡੀਅਨ ਫੋਰੈਸਟ ਸਰਵਿਸ ਅਫਰਸ (ਭਾਰਤੀ ਜੰਗਲਾਤ ਸੇਵਾ ਅਧਿਕਾਰੀ) ਆਯੁਸ਼ ਵੀਰਵਾਰ ਯਾਨੀ ਕਿ 26 ਮਾਰਚ ਦੇ ਦਿਨ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਸਨ ਪਰ ਹੁਣ ਇਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ ਅਤੇ ਵਜ੍ਹਾ ਬਣਿਆ ਹੈ ਕੋਰੋਨਾ ਵਾਇਰਸ। ਓਧਰ ਸ਼ੀਤਲ ਬਾਂਸਲ ਨੇ ਦੱਸਿਆ ਕਿ ਜੇਕਰ ਉਹ ਆਪਣੇ ਵਿਆਹ ਦੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਤਾਂ ਸਮਾਜ ਦੇ ਸਾਹਮਣੇ ਗਲਤ ਉਦਾਹਰਣ ਪੇਸ਼ ਹੁੰਦਾ, ਕਿਉਂਕਿ ਸਾਰਿਆਂ ਨੂੰ ਇਸ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਨੂੰ ਕਿਹਾ ਜਾ ਰਿਹਾ ਹੈ। ਸ਼ੀਤਲ ਇਨ੍ਹੀਂ ਦਿਨੀਂ ਅਬਨਪੁਰ ਜ਼ਿਲਾ ਪੰਚਾਇਤ 'ਚ ਮੁੱਖ ਕਾਰਜਕਾਰੀ ਅਧਿਕਾਰੀ ਦੇ ਅਹੁਦੇ 'ਤੇ ਤਾਇਨਾਤ ਹੈ।
ਦੱਸ ਦੇਈਏ ਕਿ ਦੋਹਾਂ ਦੇ ਵਿਆਹ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸਨ, ਕਾਰਡ ਛਪ ਗਏ ਸਨ, ਨਵਾਂ ਜੋੜਾ ਤਿਆਰ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਇਸ ਲਾਕ ਡਾਊਨ ਕਾਰਨ ਵਿਆਹ ਟਾਲਣਾ ਪਿਆ। ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵਲੋਂ 21 ਦਿਨਾਂ ਦਾ ਲਾਕ ਡਾਊਨ ਲਾਇਆ ਗਿਆ ਹੈ। ਉਸ ਦੇ ਤਹਿਤ ਆਪਣੇ ਘਰਾਂ ਅੰਦਰ ਪੂਰੀ ਤਰ੍ਹਾਂ ਬੰਦ ਰਹਿਣ ਨੂੰ ਕਿਹਾ ਗਿਆ ਹੈ।
ਡਾਕ ਵਿਭਾਗ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY