ਪੰਚਕੂਲਾ — ਹਰਿਆਣਾ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਬਾਕੀ 15 ਜ਼ਿਲਿਆਂ 'ਚ ਵੀ ਮੰਗਲਵਾਰ 24 ਮਾਰਚ ਤੋਂ 31 ਮਾਰਚ ਤਕ ਲਾਕਡਾਊਨ ਲਾਗੂ ਕੀਤਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ 23 ਮਾਰਚ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਐਤਵਾਰ ਨੂੰ ਗੁਰੂਗ੍ਰਾਮ ਅਤੇ ਫਰੀਦਾਬਾਦ ਸਣੇ 7 ਜ਼ਿਲਿਆਂ 'ਚ ਲਾਕਡਾਊਨ ਦਾ ਐਲਾਨ ਕੀਤਾ ਹੈ। ਐਤਵਾਰ ਰਾਤ 9 ਵਜੇ ਤੋਂ ਲਾਕਡਾਊਨ ਲਾਗੂ ਹੋਣ ਵਾਲਿਆਂ ਜ਼ਿਲਿਆਂ 'ਚ ਸੋਨੀਪਤ, ਪਾਨੀਪਤ, ਝੱਜਰ, ਰੋਹਤਕ ਤੇ ਪੰਚਕੂਲਾ ਵੀ ਸ਼ਾਮਲ ਸੀ।
ਉਥੇ ਹੀ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪੂਰੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਦਕਿ 6 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕੁਝ ਹਿੱਸਿਆਂ 'ਚ ਲਾਕਡਾਊਨ ਦੀ ਸਥਿਤੀ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਸੋਮਵਾਰ ਨੂੰ ਰੈਗੁਲਰ ਪ੍ਰੈਸ ਬ੍ਰੀਫਿੰਗ 'ਚ ਇਹ ਜਾਣਕਾਰੀ ਦਿੱਤੀ।
ਲਾਕ ਡਾਊਨ ਦੇ ਬਾਵਜੂਦ ਘਰ 'ਚੋਂ ਨਿਕਲੇ ਲੋਕ, ਪੁਲਸ ਇੰਝ ਕਰ ਰਹੀ ਹੈ 'ਸ਼ਰਮਿੰਦਾ'
NEXT STORY