ਲਖਨਊ— ਦੇਸ਼ ਭਰ 'ਚ ਕੋਰੋਨਾ ਵਾਇਰਸ ਵਿਰੁੱਧ ਲੜਾਈ ਜਾਰੀ ਹੈ। ਦੇਸ਼ ਭਰ ਦੇ ਕਰੀਬ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਲਾਕ ਡਾਊਨ ਐਲਾਨ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਤੋਂ ਨਾ ਨਿਕਲਣ ਅਤੇ ਸੁਰੱਖਿਅਤ ਰਹਿਣ। ਇਸ ਦੇ ਬਾਵਜੂਦ ਕੁਝ ਲੋਕ ਬਿਨਾਂ ਕੰਮ ਦੇ ਸੜਕਾਂ 'ਤੇ ਘੁੰਮ ਰਹੇ ਹਨ। ਉੱਤਰ ਪ੍ਰਦੇਸ਼ ਪੁਲਸ 'ਮੈਂ ਸਮਾਜ ਦਾ ਦੁਸ਼ਮਣ ਹਾਂ, ਮੈਂ ਘਰ 'ਚ ਨਹੀਂ ਰਹਾਂਗਾ' ਵਰਗੇ ਸਲੋਗਨ ਵਾਲੇ ਪੋਸਟਰ ਨਾਲ ਅਜਿਹੇ ਲੋਕਾਂ ਦੀਆਂ ਤਸਵੀਰਾਂ ਖਿੱਚ ਕੇ ਉਨ੍ਹਾਂ ਨੂੰ ਸਬਕ ਸਿਖਾ ਰਹੀ ਹੈ।
ਲਾਕ ਡਾਊਨ ਦੇ ਬਾਵਜੂਦ ਸੜਕਾਂ 'ਤੇ ਘੁੰਮ ਰਹੇ ਲੋਕਾਂ ਨੂੰ ਸਬਕ ਸਿਖਾਉਣ ਲਈ ਉੱਤਰ ਪ੍ਰਦੇਸ਼ ਪੁਲਸ ਨੇ ਜਨਤਾ ਨੂੰ ਸ਼ਰਮਿੰਦਾ ਕਰਨ ਦਾ ਤਰੀਕਾ ਕੱਢਿਆ ਹੈ। ਪੁਲਸ ਅਜਿਹੇ ਲੋਕਾਂ ਨੂੰ ਰੋਕ ਕੇ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਰਹੀਆਂ ਹਨ ਅਤੇ ਉਨ੍ਹਾਂ ਨੂੰ ਘਰ ਜਾਣ ਲਈ ਕਹਿ ਰਹੀ ਹੈ। ਇਸ ਤਰੀਕੇ ਨਾਲ ਪੁਲਸ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਘਰ 'ਚ ਰਹੋ ਅਤੇ ਸੁਰੱਖਿਅਤ ਰਹੋ। ਬਾਹਰ ਉਦੋਂ ਹੀ ਨਿਕਲੋ, ਜਦੋਂ ਬੇਹੱਦ ਜ਼ਰੂਰੀ ਕੰਮ ਹੋਵੇ।
ਦੱਸ ਦੇਈਏ ਕਿ ਲੋਕ ਡਾਊਨ 'ਚ ਵੀ ਜ਼ਰੂਰੀ ਕੰਮ ਲਈ ਬਾਹਰ ਨਿਕਲਣ 'ਤੇ ਰੋਕ ਨਹੀਂ ਹੈ। ਮੱਧ ਪ੍ਰਦੇਸ਼ 'ਚ ਵੀ ਪੁਲਸ ਨੇ ਅਜਿਹਾ ਹੀ ਕੀਤਾ ਹੈ। ਜੋ ਲੋਕ ਬਿਨਾਂ ਵਜ੍ਹਾ ਬਾਹਰ ਘੁੰਮ ਰਹੇ ਹਨ। ਮੱਧ ਪ੍ਰਦੇਸ਼ ਦੇ ਐੱਸ. ਪੀ. ਹਿਤੇਸ਼ ਚੌਧਰੀ ਦਾ ਕਹਿਣਾ ਹੈ ਕਿ ਇਹ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਇਕ ਸਮਾਜਿਕ ਪ੍ਰਯੋਗ ਦਾ ਹਿੱਸਾ ਹੈ। ਦੱਸਣਯੋਗ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦੇ 400 ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਹੁਣ ਤਕ ਦੇਸ਼ ਭਰ 'ਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਾਂ ਦੀ ਮੌਤ ਦੇ ਬਾਵਜੂਦ ਡਾਕਟਰ ਬੇਟਾ ਪੁੱਜਾ ਆਪਣੀ ਡਿਊਟੀ ’ਤੇ
NEXT STORY