ਜਹਾਨਾਬਾਦ-ਦੇਸ 'ਚ ਕੋਰੋਨਾਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ, ਜਿਸਦੇ ਮੱਦੇਨਜ਼ਰ ਦੇਸ਼ ਭਰ 'ਚ ਲਾਕਡਾਊਨ ਲਾਇਆ ਹੋਇਆ ਅਤੇ ਲੋਕਾਂ ਨੂੰ ਹਰ ਸਹੂਲਤ ਘਰ ਤੱਕ ਹੀ ਮੁਹੱਈਆ ਕਰਵਾਈ ਜਾ ਰਹੀ ਪਰ ਇਸ ਦੌਰਾਨ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬਿਹਾਰ ਦੇ ਜਹਾਨਾਬਾਦ ਜ਼ਿਲੇ 'ਚ ਐਬੂਲੈਂਸ ਨਾ ਮਿਲਣ ਅਤੇ ਹਸਪਤਾਲ 'ਚ ਸਮੇਂ ਸਿਰ ਇਲਾਜ ਨਾਲ ਮਿਲਣ ਕਾਰਨ ਬੱਚੇ ਨੇ ਮਾਂ ਦੀ ਗੋਦ 'ਚ ਹੀ ਪ੍ਰਾਣ ਤਿਆਗ ਦਿੱਤੇ।
ਇੱਥੋ ਦੇ ਅਰਵਲ ਜ਼ਿਲੇ ਦੇ ਕੁਰਥਾ ਥਾਣਾ ਖੇਤਰ ਨੇੜੇ ਸ਼ਾਹਪੁਰ ਪਿੰਡ ਦੇ ਰਹਿਣ ਵਾਲੇ ਗਿਰੀਜੇਸ਼ ਕੁਮਾਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ 3 ਸਾਲ ਦੇ ਬੱਚੇ ਨੂੰ ਖਾਂਸੀ ਅਤੇ ਬੁਖਾਰ ਸੀ। 10 ਅਪ੍ਰੈਲ ਨੂੰ ਤਬੀਅਤ ਜ਼ਿਆਦਾ ਖਰਾਬ ਹੋਣ ਕਾਰਨ ਗਿਰੀਜੇਸ਼ ਆਪਣੀ ਪਤਨੀ ਦੇ ਨਾਲ ਬੱਚੇ ਨੂੰ ਸਿਵਲ ਹਸਪਤਾਲ ਕੁਰਥਾ ਲੈ ਕੇ ਪਹੁੰਚਿਆ। ਉੱਥੇ ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਦੇਖ ਕੇ ਅਰਵਲ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੀ.ਐੱਚ.ਸੀ ਕੋਲ ਐਬੂਲੈਂਸ ਨਾ ਮਿਲਣ ਕਾਰਨ ਗਿਰੀਜ਼ੇਸ਼ ਨੇ ਆਪਣੇ ਬੱਚੇ ਨੂੰ ਆਟੋ ਰਾਹੀਂ ਜਹਾਨਾਬਾਦ ਸਦਰ ਹਸਪਤਾਲ ਲੈ ਕੇ ਪਹੁੰਚੇ। ਇੱਥੇ ਬੱਚੇ ਦੀ ਹਾਲਤ ਜ਼ਿਆਦਾ ਨਾਜ਼ੁਕ ਦੇਖਦੇ ਹੋਏ ਉਸ ਨੂੰ ਪੀ.ਐੱਮ.ਸੀ.ਐੱਚ ਰੈਫਰ ਕੀਤਾ। ਬੱਚੇ ਦੇ ਪਿਤਾ ਗਿਰੀਜੇਸ਼ ਦਾ ਦੋਸ਼ ਹੈ ਕਿ ਕਾਫੀ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਸਦਰ ਹਸਪਤਾਲ ਤੋਂ ਉਨ੍ਹਾਂ ਨੂੰ ਐਬੂਲੈਂਸ ਮੁਹੱਈਆ ਨਹੀਂ ਕਰਵਾਈ ਗਈ ਜਿਸ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋ ਗਈ।
ਕੋਰੋਨਾ ਦੇ ਡਰ ਤੋਂ ਬਜ਼ੁਰਗ ਨੇ ਹਸਪਤਾਲ 'ਚ ਕੀਤੀ ਖੁਦਕੁਸ਼ੀ, ਟੈਸਟ ਰਿਪੋਰਟ ਆਈ ਨੈਗੇਟਿਵ
NEXT STORY