ਨਵੀਂ ਦਿੱਲੀ-ਦੇਸ਼ ਭਰ 'ਚ ਫੈਲ ਚੁੱਕੇ ਖਤਰਨਾਕ ਕੋਰੋਨਾਵਾਇਰਸ ਨੂੰ ਰੋਕਣ ਲਈ ਸਰਕਾਰ ਕਈ ਉਪਰਾਲੇ ਕਰ ਰਹੀ ਹੈ। ਇਸ ਦੇ ਮੱਦੇਨਜ਼ਰ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ, ਜਿਸ ਕਾਰਨ ਆਵਾਜਾਈ, ਕਾਰੋਬਾਰ ਬੰਦ ਹਨ ਅਤੇ ਲੋਕ ਘਰਾਂ 'ਚ ਬੰਦ ਹਨ ਪਰ ਇਸ ਲਾਕਡਾਊਨ ਕਾਰਨ ਹਰ ਰੋਜ਼ ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਦੇਸ਼ 'ਚ ਲਾਕਡਾਊਨ ਦੌਰਾਨ ਬੀਤੇ ਦਿਨਾਂ ਤੋਂ ਦਿੱਲੀ, ਮੁੰਬਈ ਸਮੇਤ ਕਈ ਹੋਰ ਸੂਬਿਆਂ 'ਚ ਮਜ਼ਦੂਰੀ ਕਰਨ ਗਏ ਲੋਕ ਪੈਦਲ ਹੀ ਆਪਣੇ ਪਿੰਡਾਂ ਨੂੰ ਪਰਤਣ ਲੱਗੇ, ਜੋ ਕਿ ਇਹ ਅੰਕੜਾ ਅੱਜ ਹਾਜ਼ਾਰਾਂ ਦੀ ਗਿਣਤੀ 'ਚ ਪਹੁੰਚ ਗਿਆ ਹੈ। ਹਾਲਾਂਕਿ ਦਿੱਲੀ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਇਨ੍ਹਾਂ ਲੋਕਾਂ ਦੇ ਰਹਿਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਇਹ ਮਜ਼ਦੂਰ ਪੈਦਲ ਹੀ ਮੀਲਾਂ ਦਾ ਸਫਰ ਕਰਦੇ ਹੋਏ ਆਪਣੇ-ਆਪਣੇ ਪਿੰਡਾਂ ਨੂੰ ਰਵਾਨਾ ਹੋ ਰਹੇ ਹਨ।
ਪੱਛਮੀ ਬੰਗਾਲ ਦਾ ਰਹਿਣ ਵਾਲਾ ਪੰਚੂ ਮੰਡਲ ਵੀ ਆਪਣੇ ਸਾਥੀ ਨਾਲ ਰਿਕਸ਼ੇ 'ਤੇ ਹੀ ਰਵਾਨਾ ਹੋ ਗਿਆ। ਉਸ ਨੂੰ ਆਪਣੇ ਘਰ ਪਹੁੰਚਣ ਲਈ 7 ਦਿਨਾਂ ਦਾ ਸਫਰ ਕਰਨਾ ਸੀ ਪਰ ਪੁਲਸ ਨੇ ਉਸ ਨੂੰ ਅਕਸ਼ਧਾਮ ਫਲਾਈਓਵਰ ਤੋਂ ਇਹ ਕਹਿੰਦੇ ਹੋਏ ਵਾਪਸ ਭੇਜ ਦਿੱਤਾ ਕਿ ਉਨ੍ਹਾਂ ਲਈ ਬੱਸਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ।
ਇਸੇ ਤਰ੍ਹਾਂ ਨੈਸ਼ਨਲ ਹਾਈਵੇਅ 24 'ਤੇ ਪੈਦਲ ਲੋਕ ਪਾਣੀ ਦੇ ਰੇਲੇ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਦਿੱਲੀ ਅਤੇ ਹਰਿਆਣਾ ਦੇ ਮਜ਼ਦੂਰਾਂ ਨੇ ਵੀ ਪੈਦਲ ਯਾਤਰਾ ਸ਼ੁਰੂ ਕੀਤੀ ਹੈ।ਇਨ੍ਹਾਂ 'ਚੋਂ ਇਕ ਨੌਜਵਾਨ ਆਸ਼ੀਸ਼ ਨੇ ਦੱਸਿਆ ਹੈ ਕਿ ਉਹ ਹਰਿਆਣਾ ਦੇ ਬਹਾਦੁਰਗੜ੍ਹ ਤੋਂ ਆ ਰਿਹਾ ਹੈ ਅਤੇ ਉਸ ਨੇ 359 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਟਾਵਾ ਪਹੁੰਚਣਾ ਹੈ। ਕੰਪਨੀ ਬੰਦ ਹੈ ਅਤੇ ਖਾਣ ਨੂੰ ਕੁਝ ਨਹੀਂ ਹੈ ਇਸ ਲਈ ਘਰ ਜਾ ਰਿਹਾ ਹਾਂ।
ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਨੇ ਸਾਰੇ ਸੂਬਿਆਂ ਨੂੰ ਚਿੱਠੀ ਲਿਖਦੇ ਹੋਏ ਸੂਬੇ ਦੇ ਮਜ਼ਦੂਰਾਂ ਲਈ ਰਹਿਣ ਅਤੇ ਖਾਣ ਦਾ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ।
ਇਸ ਤੋਂ ਇਲਾਵਾ ਦਿੱਲੀ ਅਤੇ ਹੋਰ ਸੂਬਿਆਂ ਤੋਂ ਪਲਾਨਿੰਗ ਕਰ ਕੇ ਵਾਪਸ ਪਰਤ ਰਹੇ ਹਾਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਵਾਪਸ ਲਿਆਉਣ ਲਈ ਯੂ.ਪੀ. ਸੂਬਾ ਆਵਾਜਾਈ ਦੇ ਐੱਮ.ਡੀ ਰਾਜ ਸ਼ੇਖਰ ਨੇ ਚਿੱਠੀ ਲਿਖ ਕੇ ਗਾਜੀਆਬਾਦ ਤੋਂ ਯੂ.ਪੀ ਦੇ ਲੋਕਾਂ ਦਾ ਲਿਆਉਣ ਲਈ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਅਧਿਕਾਰੀ ਤਰੁੰਤ ਦਫਤਰ ਪਹੁੰਚਣ ਅਤੇ ਬੱਸਾਂ ਦਾ ਇੰਤਜ਼ਾਮ ਕਰਦੇ ਹੋਏ ਪੈਦਲ ਆ ਰਹੇ ਲੋਕਾਂ ਨੂੰ ਘਰਾਂ ਤੱਕ ਪਹੁੰਚਾਉਣ ਦਾ ਇੰਤਜ਼ਾਮ ਕਰਨ।
ਕੋਰੋਨਾ ਨਾਲ ਸੰਕਟ 'ਚ ਲੋਕ : ਮਹਾਮਾਰੀ ਨਾਲ ਦੁਨੀਆ ਭਰ 'ਚ 26 ਹਜ਼ਾਰ ਤੋਂ ਵਧੇਰੇ ਮੌਤਾਂ
NEXT STORY