ਨਵੀਂ ਦਿੱਲੀ– ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਹੈ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਸਰਕਾਰੀ ਨੌਕਰੀਆਂ ’ਚ ਭਰਤੀ ਪ੍ਰਕਿਰਿਆ ਦਾ ਸਿਲਸਿਲਾ ਹੌਲੀ-ਹੌਲੀ ਖ਼ਤਮ ਹੋਇਆ ਹੈ। ਜਿਨ੍ਹਾਂ ਨੌਜਵਾਨਾਂ ਨੇ ਨੌਕਰੀਆਂ ਲਈ ਇਮਤਿਹਾਨ ਦਿੱਤੇ ਹਨ, ਉਨ੍ਹਾਂ ਇਮਤਿਹਾਨਾਂ ਦੇ ਨਤੀਜੇ ਐਲਾਨ ਨਹੀਂ ਕੀਤੇ ਜਾ ਰਹੇ ਹਨ।
ਪ੍ਰਿਯੰਕਾ ਨੇ ਕਿਹਾ ਕਿ ਸਾਲ 2018 ’ਚ ਜੋ ਬੱਚੇ ਸਟਾਫ ਚੋਣ ਕਮਿਸ਼ਨ ਜਨਰਲ ਡਿਊਟੀ (ਐੱਸ. ਐੱਸ. ਸੀ.-ਜੀ. ਡੀ.) ਪ੍ਰੀਖਿਆ ਦੀ ਭਰਤੀ ’ਚ ਸ਼ਾਮਲ ਹੋਏ, ਉਹ ਸੱਤਿਆਗ੍ਰਹਿ ਕਰ ਰਹੇ ਹਨ ਅਤੇ ਉਨ੍ਹਾਂ ਦੇ ਪੈਰਾਂ ’ਚ ਛਾਲੇ ਪੈ ਚੁੱਕੇ ਹਨ ਪਰ ਭਾਜਪਾ ਰਾਜ ’ਚ ਸਰਕਾਰੀ ਭਰਤੀ ’ਤੇ ਤਾਲੇ ਲੱਗ ਚੁੱਕੇ ਹਨ। ਪ੍ਰਧਾਨ ਮੰਤਰੀ ਮੋਦੀ ਜੀ ਕੀ ਇਨ੍ਹਾਂ ਨੌਜਵਾਨਾਂ ਦੀ ਮਿਹਨਤ ਅਤੇ ਸੰਘਰਸ਼ ਦੀ ਕੋਈ ਕੀਮਤ ਨਹੀਂ ਹੈ। ਇਨ੍ਹਾਂ ਦੀ ਗੱਲ ਸੁਣੋ, ਨਿਯੁਕਤੀ ਦਿਓ।
ਇਸ ਦੇ ਨਾਲ ਹੀ ਪ੍ਰਿਯੰਕਾ ਨੇ ਇਕ ਖ਼ਬਰ ਦਾ ਵੀਡੀਓ ਪੋਸਟ ਕੀਤਾ ਹੈ, ਜਿਸ ’ਚ ਕਿਹਾ ਗਿਆ ਹੈ ਕਿ ਨੀਮ ਫ਼ੌਜੀ ਬਲਾਂ ’ਚ ਭਰਤੀ ਲਈ ਭਾਜਪਾ ਸਰਕਾਰ ਦਾ ਛਲਾਵਾ, ਐੱਸ. ਐੱਸ. ਸੀ.-ਜੀ. ਡੀ. 2018 ਦੇ ਉਮੀਦਵਾਰਾਂ ਨੂੰ ਅੱਜ ਤੱਕ ਨਹੀਂ ਮਿਲਿਆ ਨਿਯੁਕਤੀ ਪੱਤਰ। ਵੀਡੀਓ ’ਚ ਨਿਯੁਕਤੀ ਮੰਗ ਨੂੰ ਲੈ ਕੇ ਸੱਤਿਆਗ੍ਰਹਿ ਕਰ ਰਹੇ ਕਈ ਨੌਜਵਾਨਾਂ ਦੇ ਪੈਰਾਂ ’ਚ ਤੁਰਦੇ-ਤੁਰਦੇ ਛਾਲੇ ਪੈ ਗਏ ਹਨ ਅਤੇ ਕਈ ਕੁੜੀਆਂ ਬੇਹੋਸ਼ ਹੋ ਰਹੀਆਂ ਹਨ।
ਧੀ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ ਪਿਤਾ ਗ੍ਰਿਫ਼ਤਾਰ, ਡੇਢ ਸਾਲ ਤੋਂ ਬਣਾ ਰਿਹਾ ਸੀ ਹਵਸ ਦਾ ਸ਼ਿਕਾਰ
NEXT STORY