ਨਵੀਂ ਦਿੱਲੀ- ਬਾਗਪਤ ਲੋਕ ਸਭਾ ਸੀਟ ਤੋਂ ਰਾਸ਼ਟਰੀ ਲੋਕ ਦਲ ਦੇ ਉਮੀਦਵਾਰ ਰਾਜਕੁਮਾਰ ਸਾਂਗਵਾਨ ਦਾ ਦਾਅਵਾ ਹੈ ਕਿ ਉਸ ਕੋਲ ਸਿਰਫ 7 ਹਜ਼ਾਰ ਰੁਪਏ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਸਾਢੇ 4 ਏਕੜ ਜ਼ਮੀਨ ਦੇ ਬਾਰੇ ’ਚ ਵੀ ਜਾਣਕਾਰੀ ਦਿੱਤੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਜ਼ਮੀਨ ’ਤੇ ਪਿਛਲੇ 40 ਸਾਲਾਂ ਤੋਂ ਗਏ ਹੀ ਨਹੀਂ ਹਨ। ਕਿਉਂਕਿ ਜ਼ਮੀਨ ਪੁਸ਼ਤੈਨੀ ਹੈ, ਇਸ ਲਈ ਇਸ ਦੀ ਜਾਣਕਾਰੀ ਨਿਯਮਾਂ ਅਨੁਸਾਰ ਚੋਣ ਕਮਿਸ਼ਨ ਨੂੰ ਦਿੱਤੀ ਹੈ। ਸਾਂਗਵਾਨ ਅਨੁਸਾਰ ਉਹ ਕੁਆਰੇ ਹਨ ਅਤੇ ਆਪਣੇ ਦੋਸਤ ਦੇ ਘਰ ’ਚ ਇਕ ਕਮਰੇ ’ਚ ਰਹਿੰਦੇ ਹਨ।
ਉਨ੍ਹਾਂ ਦੇ ਚੋਣ ਪ੍ਰਚਾਰ ਦਾ ਖਰਚਾ ਪਾਰਟੀ ਕਾਰਕੁੰਨ ਚੰਦਾ ਇਕੱਠਾ ਕਰ ਕੇ ਪੂਰਾ ਕਰ ਰਹੇ ਹਨ। ਸਾਂਗਵਾਨ ਦਾ ਇਹ ਵੀ ਕਹਿਣਾ ਹੈ ਕਿ ਜਦ ਉਨ੍ਹਾਂ ਨੇ ਨਾਮਜ਼ਦਗੀ ਭਰੀ ਸੀ ਤਾਂ ਸਬਜ਼ੀ ਵੇਚਣ ਵਾਲਿਆਂ ਨੇ ਚੰਦਾ ਇਕੱਠਾ ਕਰ ਕੇ ਉਨ੍ਹਾਂ ਦੀ ਨਾਮਜ਼ਦਗੀ ਰਾਸ਼ੀ ਜਮਾਂ ਕਰਵਾਈ ਸੀ। ਇਨ੍ਹਾਂ ਕੋਲ ਕੋਈ ਗੱਡੀ ਅਤੇ ਹੋਰ ਕੋਈ ਜਾਇਦਾਦ ਨਹੀਂ ਹੈ। ਅਸਲ ’ਚ ਰਾਜਕੁਮਾਰ ਸਾਂਗਵਾਨ ਪਿਛਲੇ 50 ਸਾਲਾਂ ਤੋਂ ਬਾਗਪਤ ਜ਼ਿਲੇ ’ਚ ਰਾਸ਼ਟਰੀ ਲੋਕ ਦਲ ਨਾਲ ਜੁੜੇ ਹੋਏ ਹਨ।
ਬਸਪਾ ਸੰਸਦ ਮੈਂਬਰ ਦੀ ਜਾਇਦਾਦ 250 ਕਰੋੜ, ਟਿਕਟ ਨਹੀਂ ਮਿਲੀ ਤਾਂ ਛੱਡ ਦਿੱਤੀ ਪਾਰਟੀ
NEXT STORY