ਨਵੀਂ ਦਿੱਲੀ— ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਸਰਕਾਰ ਨੂੰ ਨਸੀਹਤ ਦਿੱਤੀ ਕਿ ਉਹ ਹਰ ਬਿੱਲ ਨੂੰ ਸਥਾਈ ਕਮੇਟੀ ਕੋਲ ਭੇਜਣ ਤੋਂ ਬਚਣ। ਸਦਨ 'ਚ ਅੱਜ ਯਾਨੀ ਮੰਗਲਵਾਰ ਨੂੰ ਉਦਯੋਗਿਕ ਸੰਬੰਧ ਕੋਡ, 2019 ਪੇਸ਼ ਕੀਤਾ ਜਾਣਾ ਸੀ। ਕਿਰਤ ਅਤੇ ਰੋਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਬਿੱਲ ਪੇਸ਼ ਕਰਨ ਲਈ ਖੜ੍ਹੇ ਹੋਏ ਤਾਂ ਵਿਰੋਧੀ ਧਿਰ ਨੇ ਇਹ ਕਹਿੰਦੇ ਹੋਏ ਨਾਰਾਜ਼ਗੀ ਜ਼ਾਹਰ ਕੀਤੀ ਕਿ ਮੈਂਬਰਾਂ ਨੂੰ ਬਿੱਲ ਦੇ ਕਾਪੀ ਉਪਲੱਬਧ ਨਹੀਂ ਕਰਵਾਈ ਗਈ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਇਹ ਵੱਡਾ ਬਿੱਲ ਹੈ ਅਤੇ ਇਸ ਲਈ ਇਸ ਨੂੰ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਜਾਣਾ ਚਾਹੀਦਾ। ਸ਼੍ਰੀ ਬਿਰਲਾ ਨੇ ਵਿਵਸਥਾ ਦਿੰਦੇ ਹੋਏ ਬਿੱਲ ਬੁੱਧਵਾਰ ਨੂੰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
ਉਨ੍ਹਾਂ ਨੇ ਕਿਹਾ,''ਮਾਣਯੋਗ ਮੰਤਰੀ ਜੀ, ਵਿਰੋਧੀ ਧਿਰ ਦੀ ਨਾਰਾਜ਼ਗੀ ਨੂੰ ਮੰਨਦੇ ਹੋਏ ਤੁਸੀਂ ਇਸ ਬਿੱਲ ਨੂੰ ਕੱਲ ਮੁੜ ਸਥਾਪਤ ਕਰੋ।'' ਸ਼੍ਰੀ ਗੰਗਵਾਰ ਨੇ ਸਵੀਕਾਰ ਕੀਤਾ ਇਹ ਵੱਡਾ ਬਿੱਲ ਹੈ ਅਤੇ ਇਸ ਲਈ ਉਹ ਇਸ ਨੂੰ ਸਥਾਈ ਕਮੇਟੀ ਕੋਲ ਭੇਜਣ ਲਈ ਸਹਿਮਤ ਹਨ। ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਬਿੱਲ ਨੂੰ ਸਥਾਈ ਕਮੇਟੀ ਕੋਲ ਭੇਜਣ ਲਈ ਤਿਆਰ ਹੈ। ਇਸ 'ਤੇ ਸਪੀਕਰ ਨੇ ਕਿਹਾ,''ਮੈਂ ਵਿਵਸਥਾ ਦੇ ਦਿੱਤੀ ਹੈ। 2 ਦਿਨ ਬਾਅਦ ਬਿੱਲ ਪੇਸ਼ ਹੋਵੇਗਾ। ਹਰ ਬਿੱਲ ਸਥਾਈ ਕਮੇਟੀ 'ਚ ਭੇਜਣ ਦੀ ਪਰੰਪਰਾ ਨਾ ਬਣਾਓ।'' ਉਨ੍ਹਾਂ ਨੇ ਕਿਹਾ ਕਿ ਬੁੱਧਵਾਰ ਨੂੰ ਬਿੱਲ ਪੇਸ਼ ਕਰ ਕੇ ਉਸ 'ਤੇ ਚਰਚਾ ਹੋਵੇਗੀ ਅਤੇ ਉਸ ਦੇ ਸਦਨ ਦੀ ਜੋ ਰਾਏ ਹੋਵੇਗੀ, ਉਹੀ ਹੋਵੇਗਾ।
8000 ਹੋਟਲਾਂ ਅਤੇ ਰੈਸਟੋਰੈਂਟਾਂ ਨੇ ਕੀਤਾ ਜ਼ੋਮੈਟੋ ਗੋਲਡ ਡਲਿਵਰੀ ਦਾ ਬਾਈਕਾਟ
NEXT STORY