ਨਵੀਂ ਦਿੱਲੀ (ਵਿਸ਼ੇਸ਼) : ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਦੇ ਕਈ ਮੈਂਬਰਾਂ ਦੇ ਆਨਲਾਈਨ ਫੂਡ ਡਲਿਵਰੀ ਅਤੇ ਸਰਚ ਐਗਰੀਗੇਟਰ ਜ਼ੋਮੈਟੋ ਦੀ ਡਾਈਨ ਇਨ ਸਰਵਿਸ ਤੋਂ ਬਾਹਰ ਨਿਕਲ ਜਾਣ ਦੇ ਬਾਹਰ ਜ਼ੋਮੈਟੋ ਦੇ ਸਾਹਮਣੇ ਇਕ ਨਵੀਂ ਮੁਸ਼ਕਿਲ ਖੜ੍ਹੀ ਹੋ ਗਈ ਹੈ। ਇੰਡੀਅਨ ਹੋਟਲ ਐਂਡ ਰੈਸਟੋਰੈਂਟ ਐਂਡ ਐਸੋਸੀਏਸ਼ਨ ਨੇ ਜ਼ੋਮੈਟੋ ਗੋਲਡ ਪ੍ਰੋਗਰਾਮ ਦੇ ਅੰਤਰਗਤ ਜ਼ੋਮੈਟੋ ਦੀ ਡਲਿਵਰੀ ਸਰਵਿਸ ਦਾ ਬਾਈਕਾਟ ਕਰ ਦਿੱਤਾ। ਸੰਸਥਾ ਦਾ ਕਹਿਣਾ ਹੈ ਕਿ ਜ਼ੋਮੈਟੋ ਗੋਲਡ ਮੈਂਬਰਸ ਨੂੰ ਮਿਲਣ ਵਾਲੇ ਵੱਡੇ ਡਿਸਕਾਊਂਟਸ, ਨਾਜਾਇਜ਼ ਰੂਪ ਨਾਲ ਚੱਲਣ ਵਾਲੇ ਕਿਚਨ ਤੋਂ ਖਾਣਾ ਡਲਿਵਰੀ ਦੀ ਸ਼ਿਕਾਇਤ ਮਿਲਣ ਅਤੇ ਡਲਿਵਰੀ ਐਗਜ਼ੀਕਿਊਟਿਵ ਦੀ ਅਣ-ਉਪਲੱਬਧਤਾ ਕਾਰਨ ਉਹ ਜ਼ੋਮੈਟੋ ਗੋਲਡ ਦਾ ਬਾਈਕਾਟ ਕਰ ਰਹੇ ਹਨ। ਦੇਸ਼ ਭਰ ਦੇ 8000 ਹੋਟਲ ਅਤੇ ਰੈਸਟੋਰੈਂਟ ਇਸ ਸੰਸਥਾ ਦੇ ਮੈਂਬਰ ਹਨ। ਐਸੋਸੀਏਸ਼ਨ ਦੇ ਪ੍ਰਧਾਨ ਸੰਤੋਸ਼ ਸ਼ੈੱਟੀ ਦਾ ਕਹਿਣਾ ਹੈ ਕਿ ਅਸੀਂ ਜ਼ੋਮੈਟੋ ਨੂੰ ਸਾਫ ਤੌਰ 'ਤੇ ਕਹਿ ਦਿੱਤਾ ਹੈ ਕਿ ਅਸੀਂ ਜ਼ੋਮੈਟੋ ਗੋਲਡ ਡਲਿਵਰੀ ਦੇ ਵਿਰੁੱਧ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਨੂੰ ਖਤਮ ਕਰ ਦਿੱਤਾ ਜਾਵੇ। ਹਾਲਾਂਕਿ ਹੁਣ ਤੱਕ ਜ਼ੋਮੈਟੋ ਨੇ ਇਸ ਵੱਲ ਕੋਈ ਕਾਰਵਾਈ ਨਹੀਂ ਕੀਤੀ ਹੈ। ਜ਼ੋਮੈਟੋ ਗੋਲਡ ਤਹਿਤ ਆਰਡਰ ਕਰਨ ਵਾਲਿਆਂ ਨੂੰ ਹਰ ਆਰਡਰ 'ਤੇ ਇਕ ਫ੍ਰੀ ਡਿਸ਼ ਦਿੱਤੀ ਜਾਂਦੀ ਹੈ। ਸਤੰਬਰ 'ਚ ਜ਼ੋਮੈਟੋ ਗੋਲਡ ਦੀ ਡਲਿਵਰੀ ਸਰਵਿਸ 'ਚ ਵੀ ਵਿਸਤਾਰ ਕੀਤਾ ਸੀ। ਇਸ ਤੋਂ ਪਹਿਲਾਂ ਇਹ ਸਿਰਫ ਜ਼ੋਮੈਟੋ ਨਾਲ ਜੁੜੇ ਰੈਸਟੋਰੈਂਟ 'ਚ ਜਾ ਕੇ ਖਾਣਾ ਖਾਣ 'ਤੇ ਲਾਗੂ ਹੁੰਦਾ ਸੀ। 2017 'ਚ ਲਾਂਚ ਜ਼ੋਮੈਟੋ ਗੋਲਡ ਪ੍ਰੋਗਰਾਮ ਦਾ ਵਿਰੋਧ ਰੈਸਟੋਰੈਂਟ ਇੰਡਸਟਰੀ ਕਰਦੀ ਰਹੀ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਲਾਭ 'ਤੇ ਅਸਰ ਪੈ ਰਿਹਾ ਹੈ।
ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ
ਰੈਸਟੋਰੈਂਟ ਮਾਲਕਾਂ ਦੀ ਨਾਰਾਜ਼ਗੀ ਜ਼ੋਮੈਟੋ ਦੇ ਗੋਲਡ ਪ੍ਰੋਗਰਾਮ ਨੂੰ ਲੈ ਕੇ ਹੈ। ਜ਼ੋਮੈਟੋ ਨੇ ਆਪਣੇ ਗੋਲਡ ਪ੍ਰੋਗਰਾਮ ਦੇ ਰਾਹੀਂ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਇਕੱਠੀ ਕੀਤੀ ਗਈ ਰਾਸ਼ੀ ਕੰਪਨੀ ਦੀ ਸਥਾਪਨਾ ਦੇ ਸਮੇਂ ਕੁੱਲ ਰਾਸ਼ੀ ਦਾ 60 ਫੀਸਦੀ ਹੈ। ਇਸ ਪ੍ਰੋਗਰਾਮ ਤਹਿਤ ਗੋਲਡ ਕਲੱਬ ਦੇ ਮੈਂਬਰਾਂ ਨੂੰ ਟੇਬਲ ਬੁਕਿੰਗ 'ਤੇ 50 ਫੀਸਦੀ ਤੱਕ ਦਾ ਡਿਸਕਾਊਂਟ ਉਪਲੱਬਧ ਕਰਵਾਇਆ ਜਾਂਦਾ ਹੈ। ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਭਾਰੀ ਡਿਸਕਾਊਂਟ ਨਾਲ ਉਨ੍ਹਾਂ ਦੇ ਬਿਜ਼ਨੈੱਸ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਦੇ ਵਿਰੋਧ 'ਚ ਵੱਖ-ਵੱਖ ਸ਼ਹਿਰਾਂ 'ਚ ਕਰੀਬ 1200 ਤੋਂ ਵੱਧ ਰੈਸਟੋਰੈਂਟ ਗੋਲਡ ਪਲੇਟਫਾਰਮ ਤੋਂ ਖੁਦ ਨੂੰ ਵੱਖ ਕਰ ਚੁੱਕੇ ਹਨ। ਕੰਪਨੀ ਨੇ ਰੈਸਟੋਰੈਂਟ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦੇ ਪਲੇਟਫਾਰਮ ਤੋਂ ਨਾ ਹਟਣ।
ਕੰਪਨੀ ਨੇ 2017 'ਚ ਜ਼ੋਮੈਟੋ ਗੋਲਡ ਦੀ ਸ਼ੁਰੂਆਤ ਕਰ ਕੇ ਇਸ ਦੇ ਮੈਂਬਰਾਂ ਦੀ ਗਿਣਤੀ ਵਧਾ ਕੇ ਆਪਣਾ ਰੈਵੇਨਿਊ ਵਧਾ ਲਿਆ ਹੈ। ਉੱਥੇ ਹੀ ਰੈਸਟੋਰੈਂਟ ਮਾਲਕਾਂ ਦਾ ਕਹਿਣਾ ਸੀ ਕਿ ਸ਼ੁਰੂ 'ਚ ਜਿਸ ਗੱਲ ਨੂੰ ਲੈ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ, ਹੁਣ ਉਸ 'ਚ ਬਿਲਕੁਲ ਹੀ ਬਦਲਾਅ ਆ ਗਿਆ ਹੈ। ਪਹਿਲਾਂ ਦੇਸ਼ ਭਰ 'ਚ ਗੋਲਡ ਕਲੱਬ ਦੇ ਮੈਂਬਰਾਂ ਦੀ ਗਿਣਤੀ ਨੂੰ ਲੈ ਕੇ 5000 ਤੋਂ 10000 ਤੱਕ ਸੀਮਤ ਰੱਖਣ ਦਾ ਪਲਾਨ ਸੀ। ਇਸ ਦਾ ਉਦੇਸ਼ ਗਾਹਕਾਂ ਨੂੰ ਆਕਰਸ਼ਿਤ ਕਰਨਾ ਅਤੇ ਵਿਕਰੀ ਵਧਾਉਣ ਾ ਸੀ। ਹਾਲਾਂਕਿ ਜ਼ੋਮੈਟੋ ਗੋਲਡ ਦੇ ਯੂਜ਼ਰਸ ਦੀ ਗਿਣਤੀ ਵਧ ਕੇ 13 ਲੱਖ ਹੋ ਚੁੱਕੀ ਹੈ। ਗੋਲਡ ਪ੍ਰੋਗਰਾਮ ਤਹਿਤ ਜ਼ੋਮੈਟੋ ਜਿੱਥੇ ਇਕ ਪਾਸੇ ਯੂਜ਼ਰਸ ਤੋਂ ਸਬਸਕ੍ਰਿਪਸ਼ਨ ਫੀਸ ਲੈਂਦਾ ਹੈ, ਉੱਥੇ ਹੀ ਰੈਸਟੋਰੈਂਟ ਮਾਲਕਾਂ ਤੋਂ ਵੀ ਇਸ 'ਚ ਸ਼ਾਮਲ ਹੋਣ ਦੇ ਲਈ ਜੁਆਇਨਿੰਗ ਫੀਸ ਲੈਂਦਾ ਹੈ। ਪਹਿਲਾਂ ਇਹ ਫੀਸ 40000 ਰੁਪਏ ਸੀ ਅਤੇ ਹੁਣ ਇਹ 75000 ਰੁਪਏ ਹੋ ਗਈ ਹੈ।
ਬਦਲੀਆਂ ਜਾਣ ਜ਼ੋਮੈਟੋ ਦੀਆਂ ਸ਼ਰਤਾਂ
ਸੰਸਥਾ ਦਾ ਕਹਿਣਾ ਹੈ ਕਿ ਜ਼ੋਮੈਟੋ ਗੋਲਡ ਤੋਂ ਹੋਟਲਸ ਅਤੇ ਰੈਸਟੋਰੈਂਟਸ ਨੂੰ ਕੋਈ ਫਾਇਦਾ ਨਹੀਂ ਮਿਲਦਾ ਹੈ। ਸਾਰਾ ਫਾਇਦਾ ਜ਼ੋਮੈਟੋ ਨੂੰ ਹੁੰਦਾ ਹੈ। ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਗੋਲਡ ਸਰਵਿਸ ਨੂੰ ਹਟਾਉਣ ਨਾਲ ਕੇਵਲ ਉਨ੍ਹਾਂ ਰੈਸਟੋਰੈਂਟਾਂ ਨੂੰ ਸਰਵਿਸ ਕਰਨ ਦੀ ਇਜਾਜ਼ਤ ਮਿਲੇ, ਜਿਸ ਦੇ ਕੋਲ ਵੈਧ ਲਾਇਸੈਂਸ ਹੈ ਅਤੇ ਜ਼ੋਮੈਟੋ ਵੱਲੋਂ ਚਾਰਜ ਕੀਤੇ ਜਾਣ ਵਾਲੇ ਮਨਮਾਨੇ ਚਾਰਜ ਖਤਮ ਹੋਣ ਅਤੇ ਗਾਹਕਾਂ ਨੂੰ ਦਿੱਤੇ ਜਾਣ ਵਾਲੇ ਭਾਰੀ ਭਰਕਮ ਡਿਸਕਾਊਂਟ ਬੰਦ ਹੋਣ, ਜਿਸ ਕਾਰਣ ਰੈਸਟੋਰੈਂਟ ਘਾਟੇ 'ਚ ਜਾ ਰਹੇ ਹਨ।
ਜ਼ੋਮੈਟੋ ਚਾਰਜ ਕਰਦਾ ਹੈ 25 ਫੀਸਦੀ ਤੱਕ ਡਲਿਵਰੀ ਕਮਿਸ਼ਨ
ਸੰਸਥਾ ਦਾ ਕਹਿਣਾ ਹੈ ਕਿ ਜ਼ੋਮੈਟੋ 22 ਤੋਂ 25 ਫੀਸਦੀ ਤੱਕ ਡਲਿਵਰੀ ਕਮਿਸ਼ਨ ਚਾਰਜ ਕਰਦਾ ਹੈ। ਸੰਸਥਾ ਨੇ ਮੰਗ ਕੀਤੀ ਹੈ ਕਿ ਇਸ ਕਮਿਸ਼ਨ ਨੂੰ 25 ਫੀਸਦੀ ਤੱਕ ਕੈਪ ਕੀਤਾ ਜਾਵੇ ਅਤੇ ਇਸ 'ਚ ਜੀ.ਐੱਸ.ਟੀ. ਸ਼ਾਮਲ ਹੋਵੇ। ਨਾਲ ਹੀ ਵਧੀ ਹੋਈਆਂ ਕੀਮਤਾਂ ਦਾ ਭਾਰ ਗਾਹਕਾਂ 'ਤੇ ਪਾਇਆ ਜਾਵੇ ਕਿਉਂਕਿ ਹੋਟਲ ਅਤੇ ਰੈਸਟੋਰੈਂਟ ਆਪਣੀਆਂ ਕੀਮਤਾਂ 'ਚ ਵਾਧਾ ਕੀਤੇ ਜਾਣ ਨੂੰ ਮਜਬੂਰ ਕੀਤੇ ਜਾ ਰਹੇ ਹਨ। ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਦੇ ਕਈ ਮੈਂਬਰ ਜ਼ੋਮੈਟੋ ਦੇ ਡਾਈਨ ਇਨ ਸਰਵਿਸ ਤੋਂ ਬਾਹਰ ਨਿਕਲਦੇ ਜਾ ਰਹੇ ਹਨ। ਐਸੋਸੀਏਸ਼ਨ ਦਾ ਕੰਪਨੀ ਦੇ ਨਾਲ ਹੋਰ ਮੁੱਦਿਆਂ ਦੇ ਇਲਾਵਾ ਜ਼ੋਮੈਟੋ ਗੋਲਡ ਪ੍ਰੋਗਰਾਮ ਨੂੰ ਲੈ ਕੇ ਮਤਭੇਦ ਹੈ।
ਸਮਝੌਤੇ ਨੂੰ ਲੈ ਕੇ ਬੈਠਕ ਰਹੀ ਬੇਨਤੀਜਾ
ਜ਼ੋਮੈਟੋ ਕੰਪਨੀ ਅਤੇ ਐੱਨ.ਆਰ.ਏ.ਆਈ. ਦੇ ਵਿਚਕਾਰ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਦੇ ਲਈ ਬੈਠਕਾਂ ਵੀ ਹੋ ਚੁੱਕੀਆਂ ਹਨ ਪਰ ਬੈਠਕਾਂ ਹੁਣ ਤਕ ਬੇਨਤੀਜਾ ਰਹੀਆਂ ਹਨ। ਐੱਨ.ਆਰ.ਏ.ਆਈ. ਨੇ ਇਸ ਬਾਰੇ ਦੱਸਿਆ ਕਿ ਜ਼ੋਮੈਟੋ ਦੇ ਨਾਲ ਮੀਟਿੰਗ ਦੀ ਸ਼ੁਰੂਆਤ ਹੀ ਖਰਾਬ ਹਾਲਤ 'ਚ ਹੋਈ, ਕਿਉਂਿਕ ਉਨ੍ਹਾਂ ਨੇ ਕਿਹਾ ਕਿ ਉਹ ਗੋਲਡ ਆਪਸ਼ਨ ਨੂੰ ਆਪਣੇ ਡਲਿਵਰੀ ਵਰਟੀਕਲ 'ਤੇ ਵੀ ਲਿਆਉਣ ਵਾਲੇ ਹਨ। ਜੋ ਕਿ ਸਾਨੂੰ ਬਿਲਕੁਲ ਸਵੀਕਾਰ ਨਹੀਂ ਹੈ। ਅੰਗਰੇਜ਼ੀ ਦੇ ਇਕ ਸਮਾਚਾਰ ਪੱਤਰ ਨੂੰ ਦਿੱਤੀ ਜਾਣਕਾਰੀ ਅਨੁਸਾਰ ਜ਼ੋਮੈਟੋ ਨੇ ਕਿਹਾ ਕਿ ਅਸੀਂ ਐੱਨ.ਆਰ. ਏ.ਆਈ. ਦੇ ਨਾਲ ਇਕ ਮੀਟਿੰਗ 'ਚ ਵਿਥਾਰ ਨਾਲ ਗੱਲਾਂ ਕੀਤੀਆਂ ਹਨ। ਜਿੱਥੇ ਅਸੀਂ ਇੰਡਸਟਰੀ ਨਾਲ ਜੁੜੇ ਸਾਰੇ ਮੁੱਦਿਆਂ 'ਤੇ ਚਰਚਾ ਕੀਤੀ ਹੈ ਅਤੇ ਅਸੀਂ ਇਕ ਅਜਿਹੇ ਹੱਲ ਦੇ ਵੱਲ ਕੰਮ ਕਰਨ ਦਾ ਫੈਸਲਾ ਕੀਤਾ ਹੈ, ਜੋ ਸਾਰਿਆਂ ਨੂੰ ਸਵੀਕਾਰ ਹੋਵੇ।
ਵਿਵਾਦ ਦੀ ਸ਼ੁਰੂਆਤ
15 ਅਗਸਤ : ਐੱਨ.ਆਰ.ਏ.ਆਈ. ਨੇ ਜ਼ੋਮੈਟੋ ਦੀ ਡਾਈਨ ਇਨ ਸਰਵਿਸ ਨੂੰ ਛੱਡਿਆ
ਦੋਸ਼ : ਵੱਡਾ ਡਿਸਕਾਊਂਟ, ਡਾਟਾ ਮਾਸਕਿੰਗ, ਉੱਚੀ ਅਤੇ ਅਨਿਯਮਤ ਕਮਿਸ਼ਨ
ਐੱਨ. ਆਰ. ਏ. ਆਈ. ਦਾ ਅਨੁਮਾਨ
4 ਲੱਖ ਕਰੋੜ : ਵਿੱਤ ਸਾਲ 2018-19 'ਚ ਫੂਡ ਸਰਵਿਸ ਸੈਕਟਰ ਦਾ ਕਾਰੋਬਾਰ
5.5 ਲੱਖ ਕਰੋੜ : ਵਿੱਤ ਸਾਲ 2021 ਤੱਕ ਕਾਰੋਬਾਰ ਹੋਣ ਦੀ ਉਮੀਦ
77 ਅਰਬ : 2022 ਤੱਕ ਲੈਣ ਦੇਣ ਹੋਣ ਦੀ ਉਮੀਦ
ਜੰਮੂ-ਕਸ਼ਮੀਰ ਪੁਲਸ ਨੇ ਜਨਤਾ ਨੂੰ ਦਿੱਤੀ ਇਹ ਸਲਾਹ, ਜਾਰੀ ਕੀਤੀ ਸੂਚਨਾ
NEXT STORY