ਨਵੀਂ ਦਿੱਲੀ- ਕਾਂਗਰਸ ਨੇ ਅੱਜ ਭਾਵ ਵੀਰਵਾਰ ਨੂੰ ਮੱਧ ਪ੍ਰਦੇਸ਼ ਦੇ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਸੂਬੇ 'ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ 29 'ਚੋ 12 ਸੀਟਾਂ ਲਈ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ 'ਚ ਸੂਬੇ ਦੇ ਵਰਤਮਾਨ ਮੁੱਖ ਮੰਤਰੀ ਕਮਲਨਾਥ ਅਤੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਦੋਵਾਂ ਦੇ ਬੇਟਿਆਂ ਨੂੰ ਟਿਕਟ ਦਿੱਤੀ ਗਈ ਹੈ। ਮੁੱਖ ਮੰਤਰੀ ਕਮਲਨਾਥ ਦੇ ਬੇਟੇ ਨਕੁਲ ਨੂੰ ਛਿੰਦਵਾੜਾ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ। ਸੂਬੇ ਲਈ ਪਹਿਲੀ ਲਿਸਟ 'ਚ ਕਾਂਗਰਸ 9 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਮਤਲਬ ਕਿ ਹੁਣ ਸਿਰਫ 8 ਸੀਟਾ 'ਤੇ ਨਾਂ ਹੀ ਬਾਕੀ ਰਹਿ ਗਏ ਹਨ।
ਸੂਬੇ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਸਿੰਘ ਦੇ ਬੇਟੇ ਅਜੈ ਸਿੰਘ ਨੂੰ ਰਾਹੁਲ ਤੋਂ ਸਿੱਧੀ ਟਿਕਟ ਮਿਲੀ ਹੈ। ਖੰਡਵਾ ਤੋਂ ਸਾਬਕਾ ਸੂਬਾ ਪ੍ਰਧਾਨ ਅਤੇ ਵਿਧਾਨ ਸਭਾ ਚੋਣਾਂ 'ਚ ਸ਼ਿਵਰਾਜ ਦੇ ਮੁਕਾਬਲੇ ਉਤਰਨ ਵਾਲੇ ਅਰੁਣ ਯਾਦਵ ਨੂੰ ਟਿਕਟ ਦਿੱਤਾ ਗਿਆ ਹੈ। ਰੀਵਾ ਲੋਕ ਸਭਾ ਸੀਟਾਂ ਤੋਂ ਸਿਧਾਰਥ ਤਿਵਾਰੀ ਨੂੰ ਟਿਕਟ ਮਿਲਿਆ ਹੈ। ਕਾਂਗਰਸ ਤੋਂ ਜਬਲਪੁਰ ਤੋਂ ਵਿਵੇਕ ਤਨਖਾ ਨੂੰ ਟਿਕਟ ਦਿੱਤਾ ਹੈ। ਮੱਧ ਪ੍ਰਦੇਸ਼ ਦੀ ਸਾਗਰ ਲੋਕ ਸਭਾ ਸੀਟ ਤੋਂ ਪਾਰਟੀ ਨੇ ਪ੍ਰਭੂ ਸਿੰਘ ਠਾਕੁਰ ਨੂੰ ਟਿਕਟ ਦਿੱਤੀ ਹੈ।
ਅਵੰਤੀਪੋਰਾ 'ਚ ਭਾਰਤੀ ਹਵਾਈ ਫੌਜ ਦਾ ਵਾਹਨ ਹਾਦਸੇ ਦਾ ਸ਼ਿਕਾਰ, 2 ਜਵਾਨਾਂ ਦੀ ਮੌਤ
NEXT STORY