ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੀਆਂ 7 ਗੇੜਾਂ 'ਚ ਪਈਆਂ ਵੋਟਾਂ ਦੇ ਨਤੀਜੇ ਅੱਜ ਯਾਨੀ ਵੀਰਵਾਰ ਨੂੰ ਐਲਾਨ ਕੀਤੇ ਜਾਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਦੇਸ਼ ਭਰ 'ਚ ਅੱਜ ਦਾ ਦਿਨ ਕਾਫੀ ਅਹਿਮ ਹੈ, ਕਿਉਂਕਿ ਹਰ ਕੋਈ ਉਡੀਕ ਕਰ ਰਿਹਾ ਹੈ ਕਿ ਕਿਸ ਦੇ ਹੱਥ 'ਚ ਸੱਤਾ ਦੀ ਚਾਬੀ ਆਵੇਗੀ। ਜਨਤਾ ਵਲੋਂ ਕਿਸ ਪਾਰਟੀ 'ਤੇ ਆਪਣਾ ਵਿਸ਼ਵਾਸ ਜ਼ਾਹਰ ਕੀਤਾ ਗਿਆ ਹੈ, ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਹਾਲਾਂਕਿ ਵੱਖ-ਵੱਖ ਨਿਊਜ਼ ਚੈਨਲਾਂ ਵਲੋਂ ਐਗਜ਼ਿਟ ਪੋਲ ਦੇ ਜੋ ਅੰਕੜੇ ਦਰਸਾਏ ਗਏ ਹਨ, ਉਸ ਨੂੰ ਐੱਨ. ਡੀ. ਏ. ਨੂੰ 300 ਤੋਂ ਵਧ ਸੀਟਾਂ ਮਿਲਣ ਦੇ ਆਸਾਰ ਹਨ ਪਰ ਅਸਲੀਅਤ ਕੀ ਹੈ ਇਹ ਵੋਟਾਂ ਦੀ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ।
2014 ਦੇ ਮੁਕਾਬਲੇ 2019 ਦੀਆਂ ਚੋਣਾਂ ਕਾਫ਼ੀ ਦਿਲਚਸਪ ਹਨ, ਕਿਉਂਕਿ ਭਾਜਪਾ 2014 'ਚ ਪੂਰਨ ਬਹੁਮਤ ਨਾਲ ਸੱਤਾ 'ਚ ਆਈ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵਾਰ ਵੀ ਨਰਿੰਦਰ ਮੋਦੀ ਵਾਪਸੀ ਕਰਦੇ ਹਨ ਜਾਂ ਹੋਰ ਵਿਰੋਧੀ ਧਿਰਾਂ ਦੇ ਹੱਥ ਸੱਤਾ ਦੀ ਚਾਬੀ ਆ ਜਾਵੇਗੀ। ਵੋਟਾਂ ਦੇ ਨਤੀਜਿਆਂ ਦੇ ਨਾਲ ਐਲਾਨ ਨਾਲ ਇਹ ਤਸਵੀਰ ਸਾਫ਼ ਹੋ ਸਕੇਗੀ, ਕਿਉਂਕਿ ਇਸ ਵਾਰ ਮੋਦੀ ਵਿਰੁੱਧ ਵਿਰੋਧੀ ਪਾਰਟੀਆਂ ਵਲੋਂ ਗਠਜੋੜ ਕੀਤਾ ਗਿਆ ਹੈ। ਹਾਲਾਂਕਿ ਐੱਨ.ਡੀ.ਏ. ਨੂੰ 36 ਪਾਰਟੀਆਂ ਨੇ ਲਿਖਤੀ ਸਹਿਯੋਗ ਦਿੱਤਾ ਹੈ।
ਅੱਜ ਆਉਣਗੇ ਲੋਕ ਸਭਾ ਚੋਣਾਂ ਦੇ ਨਤੀਜੇ, ਸਵੇਰੇ 8 ਵਜੇ ਸ਼ੁਰੂ ਹੋਵੇਗੀ ਗਿਣਤੀ
NEXT STORY