ਨੈਸ਼ਨਲ ਡੈਸਕ - ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਖਤਮ ਹੋਣ ਤੋਂ ਬਾਅਦ ਸਾਰੇ ਟੀ. ਵੀ. ਚੈਨਲਾਂ ਨੇ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਹਨ। 4 ਜੂਨ ਨੂੰ ਚੋਣ ਨਤੀਜੇ ਆਉਣ ’ਤੇ ਸਾਰੀਆਂ ਸਿਆਸੀ ਪਾਰਟੀਆਂ ਉਮੀਦ ਜਾਂ ਨਿਰਾਸ਼ਾ ਦੇ ਆਲਮ ’ਚ ਟਿਕੀਆਂ ਰਹਿਣਗੀਆਂ ਪਰ ਜਦੋਂ ਨਤੀਜੇ ਆਉਣਗੇ ਤਾਂ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਕਿਹੜੀ ਸਿਆਸੀ ਪਾਰਟੀ ਕਿੱਥੇ ਖੜ੍ਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 2004, 2009, 2014 ਅਤੇ 2019 ਦੇ ਐਗਜ਼ਿਟ ਪੋਲ ਅਸਲ ਨਤੀਜਿਆਂ ਤੋਂ ਕਿੰਨੇ ਵੱਖਰੇ ਸਨ।
2004 ’ਚ ਸਹੀ ਅੰਦਾਜ਼ਾ ਨਹੀਂ ਲਗਾ ਸਕੇ ਚੋਣਾਵੀ ਚਾਣਕਿਆ
2004 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਚੋਣਾਵੀ ਚਾਣਕਿਆ ਨੂੰ ਪੂਰੀ ਤਰ੍ਹਾਂ ਹੈਰਾਨ ਕਰ ਦਿੱਤਾ ਸੀ। ਲੱਗਭਗ ਸਾਰੇ ਐਗਜ਼ਿਟ ਪੋਲ ਭਾਜਪਾ ਨੂੰ 250 ਦੇ ਕਰੀਬ ਸੀਟਾਂ ਮਿਲਣ ਦੀ ਭਵਿੱਖਬਾਣੀ ਕਰ ਰਹੇ ਸਨ, ਜਦਕਿ ਨਤੀਜੇ ਆਉਣ ’ਤੇ ਭਾਜਪਾ 189 ਸੀਟਾਂ ’ਤੇ ਸਿਮਟ ਗਈ ਸੀ ਅਤੇ ਕਾਂਗਰਸ ਨੇ 222 ਸੀਟਾਂ ਜਿੱਤੀਆਂ ਸਨ।
ਇਹ ਵੀ ਪੜ੍ਹੋ- ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ
2009 ’ਚ ਵੀ ਗਲਤ ਸਾਬਿਤ ਹੋਏ ਸਨ ਐਗਜ਼ਿਟ ਪੋਲ
2009 ਦੀਆਂ ਲੋਕ ਸਭਾ ਚੋਣਾਂ ਵਿਚ ਸਖ਼ਤ ਮੁਕਾਬਲਾ ਦੱਸਣ ਵਾਲੇ ਐਗਜ਼ਿਟ ਪੋਲ ਵੀ ਗਲਤ ਸਾਬਤ ਹੋਏ ਸਨ। ਉਨ੍ਹਾਂ ਨੇ ਯੂ. ਪੀ. ਏ. ਨੂੰ 195 ਅਤੇ ਐੱਨ. ਡੀ. ਏ. ਨੂੰ 185 ਸੀਟਾਂ ਦਿੱਤੀਆਂ ਸਨ। ਐੱਨ. ਡੀ. ਏ. ਦੀਆਂ 158 ਸੀਟਾਂ ਦੇ ਮੁਕਾਬਲੇ ਯੂ. ਪੀ. ਏ. ਨੇ ਆਖਰਿਕਾਰ 262 ਸੀਟਾਂ ਨਾਲ ਜਿੱਤ ਹਾਸਲ ਕੀਤੀ। ਇਨ੍ਹਾਂ ’ਚੋਂ ਕਾਂਗਰਸ ਨੇ 206 ਅਤੇ ਭਾਜਪਾ ਨੇ 116 ਸੀਟਾਂ ਜਿੱਤੀਆਂ ਸਨ।
2014 ’ਚ ਹੈਰਾਨ ਕਰਨ ਵਾਲੇ ਸਨ ਨਤੀਜੇ
2014 ਦੀਆਂ ਲੋਕ ਸਭਾ ਚੋਣਾਂ ਦੇ ਇਤਿਹਾਸਕ ਨਤੀਜਿਆਂ ਨੂੰ ਦੇਖ ਕੇ ਚੋਣ ਚਾਣਕਿਆ ਹੈਰਾਨ ਰਹਿ ਗਏ। ਇਨ੍ਹਾਂ ਚੋਣਾਂ ’ਚ ਇਹ ਤਾਂ ਸਪੱਸ਼ਟ ਸੀ ਕਿ ਚੋਣ ਅੰਦਾਜ਼ਿਆਂ ਮੁਤਾਬਕ ਭਾਜਪਾ ਦੀ ਸਰਕਾਰ ਆ ਰਹੀ ਹੈ ਪਰ ਇੰਨੇ ਵੱਡੇ ਬਹੁਮਤ ਦੀ ਭਵਿੱਖਬਾਣੀ ਉਹ ਨਹੀਂ ਕਰ ਸਕੇ।
2014 ਦੀਆਂ ਚੋਣਾਂ ’ਚ ‘ਮੋਦੀ ਲਹਿਰ’ ਦੇ ਸਾਹਮਣੇ ਵਿਰੋਧੀ ਧਿਰ ਦੀ ਹਾਰ ਹੋਈ ਅਤੇ ਕਾਂਗਰਸ ਸਿਰਫ਼ 44 ਸੰਸਦ ਮੈਂਬਰਾਂ ’ਤੇ ਹੀ ਸਿਮਟ ਗਈ। ਇਸ ਚੋਣ ’ਚ ਭਾਜਪਾ 282 ਸੰਸਦ ਮੈਂਬਰਾਂ ਨਾਲ ਸੱਤਾ ’ਚ ਆਈ।
ਇਹ ਵੀ ਪੜ੍ਹੋ- 'INDIA' ਜਨਬੰਧਨ ਨਿਸ਼ਚਿਤ ਤੌਰ 'ਤੇ ਹਾਸਿਲ ਕਰੇਗਾ 295 ਸੀਟਾਂ: ਜੈਰਾਮ ਰਮੇਸ਼
2019 ’ਚ ਸੀਟਾਂ ਦਾ ਅੰਦਾਜ਼ਾ ਲਾਉਣ ’ਚ ਖੁੰਝੇ
2019 ਦੀਆਂ ਚੋਣਾਂ ਅਤੇ ਸਿਆਸੀ ਵਿਸ਼ਲੇਸ਼ਕਾਂ ਦੇ ਐਗਜ਼ਿਟ ਪੋਲ ਇਕ ਵਾਰ ਫਿਰ ਹੈਰਾਨ ਕਰਨ ਵਾਲੇ ਸਨ। ਪੋਲ ’ਚ ਇਕ ਵਾਰ ਫਿਰ ਨਰਿੰਦਰ ਮੋਦੀ ਭਾਰੀ ਬਹੁਮਤ ਨਾਲ ਸੱਤਾ ਵਿਚ ਵਾਪਸ ਆਉਣਗੇ, ਇਹ ਤਾਂ ਸਹੀ ਦੱਸਿਆ ਗਿਆ ਪਰ ਐਗਜ਼ਿਟ ਪੋਲ ਨੇ ਭਾਜਪਾ ਨੂੰ ਘੱਟ ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ। ਉਸ ਸਮੇਂ ਦੇ ਐਗਜ਼ਿਟ ਪੋਲ ਦੀ ਗੱਲ ਕਰੀਏ ਤਾਂ ਸਭ ਤੋਂ ਸਹੀ ਅੰਦਾਜ਼ਾ ਐਕਸਿਸ-ਇੰਡੀਆ ਟੂਡੇ ਦਾ ਸੀ, ਜਿਸ ਨੇ ਭਾਜਪਾ ਨੂੰ 339-365 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡਾ ਹਾਦਸਾ: ਨਦੀ 'ਚ ਕਿਸ਼ਤੀ ਪਲਟਣ ਕਾਰਨ ਪੰਜ ਬੱਚਿਆਂ ਸਣੇ 7 ਲੋਕਾਂ ਦੀ ਮੌਤ
NEXT STORY