ਨਵੀਂ ਦਿੱਲੀ (ਵਾਰਤਾ)— ਲੋਕ ਸਭਾ ਵਿਚ ਮੰਗਲਵਾਰ ਨੂੰ ਮੌਬ ਲਿਚਿੰਗ (ਕੁੱਟ ਕੁੱਟ ਕੇ ਹੱਤਿਆ) ਦਾ ਮੁੱਦਾ ਚੁੱਕਿਆ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਨੂੰ ਰੋਕਣ ਲਈ ਕਾਨੂੰਨ ਬਣਾਏ। ਲੋਕ ਸਭਾ ਵਿਚ ਸਿਫਰ ਕਾਲ ਦੌਰਾਨ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਦਾਨਿਸ਼ ਅਲੀ ਨੇ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਲੋਕਤੰਤਰ 'ਤੇ ਹਮਲਾ ਹੋ ਰਿਹਾ ਹੈ। ਲੋਕਤੰਤਰ ਨੂੰ ਭੀੜ ਤੰਤਰ ਜ਼ਰੀਏ ਕੁਚਲਿਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਬ ਲਿਚਿੰਗ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਸੁਪਰੀਮ ਕੋਰਟ ਨੇ 2018 'ਚ ਬਕਾਇਦਾ ਸਰਕਾਰ ਨੂੰ ਇਸ ਬਾਬਤ ਕਾਨੂੰਨ ਬਣਾਉਣ ਨੂੰ ਕਿਹਾ ਸੀ। ਅਲੀ ਨੇ ਕਿਹਾ ਕਿ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਲੋਕਤੰਤਰ ਨੂੰ ਬਚਾਉਣ ਲਈ ਸੁਪਰੀਮ ਕੋਰਟ ਦੇ ਹੁਕਮ ਅਨੁਸਾਰ ਸਰਕਾਰ ਕੀ ਮੌਬ ਲਾਚਿੰਗ ਵਿਰੁੱਧ ਕੋਈ ਕਾਨੂੰਨ ਬਣਾਏਗੀ। ਸੰਸਦ ਵਿਚ ਮੌਜੂਦ ਸੰਸਦ ਮੈਂਬਰਾਂ ਨੇ ਅਲੀ ਵਲੋਂ ਚੁੱਕੇ ਇਸ ਮੁੱਦੇ ਦਾ ਸਮਰਥਨ ਕੀਤਾ। ਸੁਪਰੀਮ ਕੋਰਟ ਨੇ ਇਸ ਮੁੱਦੇ 'ਤੇ ਕਿਹਾ ਸੀ ਕਿ ਇਹ ਠੀਕ ਨਹੀਂ ਹੈ ਅਤੇ ਸਰਕਾਰ ਨੂੰ ਇਸ 'ਤੇ ਰੋਕ ਲਾਉਣ ਲਈ ਕਾਨੂੰਨ ਲਿਆਉਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਝਾਰਖੰਡ ਦੇ ਸਰਾਏਕੇਲਾ 'ਚ ਤਬਰੇਜ਼ ਅੰਸਾਰੀ ਨਾਂ ਦੇ ਵਿਅਕਤੀ ਦੀ ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਚੋਰੀ ਦਾ ਦੋਸ਼ ਲਾ ਕੇ ਭੀੜ ਵਲੋਂ ਉਸ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਬਾਅਦ ਵਿਚ ਹਸਪਤਾਲ 'ਚ ਉਸ ਨੇ ਦਮ ਤੋੜ ਦਿੱਤਾ। ਇਸ ਘਟਨਾ ਦੀ ਹਰ ਪਾਸੇ ਨਿੰਦਾ ਹੋਈ।
ਕਾਂਗਰਸ ਦੇ ਮੁਅੱਤਲ ਵਿਧਾਇਕ ਰੋਸ਼ਨ ਬੇਗ ਨੇ ਦਿੱਤਾ ਅਸਤੀਫਾ
NEXT STORY