ਨਵੀਂ ਦਿੱਲੀ- ਲੋਕ ਸਭਾ ਨੇ ਸੰਸਦ ਹਮਲੇ ਦੀ ਬਰਸੀ ਮੌਕੇ ਸ਼ੁੱਕਰਵਾਰ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕੀਤਾ। ਸਵੇਰੇ 11 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਸਦ ਹਮਲੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਮੈਂਬਰਾਂ ਨੂੰ ਕੁਝ ਪਲ ਮੌਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਬਿਰਲਾ ਨੇ ਕਿਹਾ ਕਿ ਅੱਜ ਇਹ ਸਦਨ ਅਤੇ ਸੰਪੂਰਨ ਦੇਸ਼ 13 ਦਸੰਬਰ 2001 ਦੀ ਉਸ ਦੁਖ਼ਦ ਘਟਨਾ ਨੂੰ ਯਾਦ ਕਰ ਰਿਹਾ ਹੈ, ਜਦੋਂ ਕੁਝ ਅੱਤਵਾਦੀਆਂ ਵਲੋਂ ਲੋਕਤੰਤਰ ਦੇ ਸੁਪਰੀਮ ਪ੍ਰਤੀਕ ਭਾਰਤ ਦੀ ਸੰਸਦ 'ਤੇ ਹਮਲਾ ਕੀਤਾ ਗਿਆ ਸੀ। ਸੰਸਦ ਦੀ ਸੁਰੱਖਿਆ ਵਿਚ ਤਾਇਨਾਤ ਸਾਡੇ ਸੁਰੱਖਿਆ ਫੋਰਸਾਂ ਨੇ ਸਾਹਸ ਅਤੇ ਵੀਰਤਾ ਦਾ ਪਰਿਚੈ ਦਿੰਦੇ ਹੋਏ ਹਮਲੇ ਨੂੰ ਨਾਕਾਮ ਕਰ ਦਿੱਤਾ ਸੀ। ਲੋਕ ਸਭਾ ਸਪੀਕਰ ਨੇ ਅੱਗੇ ਕਿਹਾ ਕਿ ਸੰਸਦ ਸੁਰੱਖਿਆ ਫੋਰਸ, ਦਿੱਲੀ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਅੱਠ ਸੁਰੱਖਿਆ ਕਰਮੀ ਅੱਤਵਾਦੀਆਂ ਦੇ ਹਮਲੇ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਏ। ਕੇਂਦਰੀ ਲੋਕ ਨਿਰਮਾਣ ਵਿਭਾਗ ਦਾ ਇਕ ਮੁਲਾਜ਼ਮ ਵੀ ਸ਼ਹੀਦ ਹੋ ਗਿਆ। ਇਹ ਸਦਨ ਸਾਰੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਨਿਮਰ ਸ਼ਰਧਾਂਜਲੀ ਭੇਟ ਕਰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਇਸ ਮੌਕੇ ਅਸੀਂ ਅੱਤਵਾਦ ਦਾ ਮੁਕਾਬਲਾ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹਾਂ।
ਦੱਸ ਦੇਈਏ ਕਿ 13 ਦਸੰਬਰ 2001 ਨੂੰ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਅੱਤਵਾਦੀਆਂ ਨੇ ਸੰਸਦ 'ਤੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਦਿੱਲੀ ਪੁਲਸ ਦੇ 5 ਜਵਾਨ, ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ ਇਕ ਮਹਿਲਾ ਕਰਮੀ ਅਤੇ ਦੋ ਸੰਸਦ ਦੇ ਕਰਮੀ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹੀਦ ਹੋ ਗਏ ਸਨ। ਹਮਲੇ ਵਿਚ ਇਕ ਹੋਰ ਕਰਮੀ ਅਤੇ ਇਕ ਕੈਮਰਾਮੈਨ ਦੀ ਵੀ ਮੌਤ ਹੋ ਗਈ।
ਧੀ ਨਾਲ ਹੋਈ ਸੀ ਦਰਿੰਦਗੀ, ਕੁਵੈਤ ਤੋਂ ਭਾਰਤ ਆ ਪਿਤਾ ਨੇ ਲਿਆ ਬਦਲਾ, ਜਾਣੋ ਪੂਰਾ ਮਾਮਲਾ
NEXT STORY