ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਰਸ ਆਗੂ ਰਾਹੁਲ ਗਾਂਧੀ 'ਤੇ ਪਲਟਵਾਰ ਕਰਦੇ ਹੋਏ ਸ਼ਨੀਵਾਰ ਨੂੰ ਲੋਕ ਸਭਾ 'ਚ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ 'ਅੰਗੂਠਾ ਕੱਟਣ ਦੀ ਗੱਲ' ਕਰ ਰਹੇ ਹਨ ਪਰ ਕਾਂਗਰਸ ਨੇ ਤਾਂ 1984 'ਚ 'ਸਿੱਖਾਂ ਦੇ ਗਲ਼ੇ ਕੱਟੇ' ਸਨ। ਠਾਕੁਰ ਨੇ ਸੰਵਿਧਾਨ ਦੀ ਕਾਪੀ ਹੱਥ 'ਚ ਲੈ ਕੇ ਦਿਖਾਉਣ ਲਈ ਵੀ ਰਾਹੁਲ ਗਾਂਧੀ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਾਂਗਰਸ ਆਗੂ ਨੂੰ ਕਦੇ ਸੰਵਿਧਾਨ ਪੜ੍ਹ ਵੀ ਲੈਣਾ ਚਾਹੀਦਾ। ਸਦਨ 'ਚ 'ਸੰਵਿਧਾਨ ਦੇ 75 ਸਾਲ ਦੀ ਸ਼ਾਨਦਾਰ ਯਾਤਰਾ' 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਇਨ੍ਹਾਂ ਮੈਂਬਰਾਂ ਨੇ ਇਹ ਗੱਲ ਕਹੀ।
ਇਹ ਵੀ ਪੜ੍ਹੋ : ਲੋਕ ਸਭਾ 'ਚ ਰਾਹੁਲ ਗਾਂਧੀ ਬੋਲੇ- ਕਿਸਾਨ MSP ਮੰਗਦੇ ਹਨ ਪਰ ਸਰਕਾਰ...
ਇਸ ਤੋਂ ਪਹਿਲੇ ਚਰਚਾ 'ਚ ਹਿੱਸਾ ਲੈਂਦੇ ਹੋਏ ਰਾਹੁਲ ਨੇ ਦੋਸ਼ ਲਗਾਇਆ ਸੀ ਕਿ ਜਿਸ ਤਰ੍ਹਾਂ ਨਾਲ ਏਕਲਵਯ ਦਾ ਅੰਗੂਠਾ ਕੱਟਿਆ ਗਿਆ, ਉਸੇ ਤਰ੍ਹਾਂ ਨਾਲ ਅੱਜ ਸਰਕਾਰ ਦੇਸ਼ ਦੇ ਨੌਜਵਾਨ ਦਾ ਅੰਗੂਠਾ ਕੱਟ ਰਹੀ ਹੈ। ਠਾਕੁਰ ਨੇ ਉਨ੍ਹਾਂ ਦੇ ਇਸ ਬਿਆਨ 'ਤੇ ਪਲਟਵਾਰ ਕਰਦੇ ਹੋਏ ਕਿਹਾ,''ਇਹ ਅੰਗੂਠਾ ਕੱਟਣ ਦੀ ਗੱਲ ਕਰਦੇ ਹਨ, ਇਨ੍ਹਾਂ ਦੇ ਰਾਜ 'ਚ ਸਿੱਖਾਂ ਦੇ ਗਲ਼ੇ ਕੱਟੇ ਗਏ ਸਨ। ਤੁਹਾਨੂੰ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਹੀ ਤਾਕਤ ਸੀ, ਜਿਸ ਕਾਰਨ ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ ਦੇਸ਼ 'ਚ ਲਾਗੂ ਐਮਰਜੈਂਸੀ ਨੂੰ ਖ਼ਤਮ ਕੀਤਾ ਜਾ ਸਕਿਆ। ਠਾਕੁਰ ਨੇ ਦੋਸ਼ ਲਗਾਇਆ ਕਿ ਗਾਂਧੀ ਪਰਿਵਾਰ ਨੇ ਸੰਵਿਧਾਨ ਨੂੰ ਤਾਰ-ਤਾਰ ਕੀਤਾ ਹੈ।
ਇਹ ਵੀ ਪੜ੍ਹੋ : ਭਿਖਾਰਣ ਕੋਲੋਂ ਮਿਲੇ 75 ਹਜ਼ਾਰ ਰੁਪਏ, ਅਧਿਕਾਰੀਆਂ ਨੇ ਸਵਾਲ ਪੁੱਛਿਆ ਤਾਂ ਜਵਾਬ ਸੁਣ ਰਹਿ ਗਏ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਾਣੀ ਰੰਜ਼ਿਸ਼ ਕਾਰਨ ਔਰਤ ਨੂੰ ਜ਼ਿੰਦਾ ਸਾੜਿਆ, ਰੂਹ ਕੰਬਾ ਦੇਵੇਗੀ ਪੂਰੀ ਘਟਨਾ
NEXT STORY