ਨਵੀਂ ਦਿੱਲੀ— ਕੋਰੋਨਾ ਆਫ਼ਤ ਦਰਮਿਆਨ ਸੰਸਦ ਦਾ ਮਾਨਸੂਨ ਸੈਸ਼ਨ ਅੱਜ ਯਾਨੀ ਕਿ ਸੋਮਵਾਰ ਨੂੰ ਸ਼ੁਰੂ ਹੋ ਗਿਆ ਹੈ। ਸਵੇਰ 9 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਸਮੇਤ 13 ਮਰਹੂਮ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਜਿਸ ਤੋਂ ਬਾਅਦ ਲੋਕ ਸਭਾ ਮੁਲਤਵੀ ਕਰ ਦਿੱਤੀ ਗਈ। ਹੁਣ ਮੁੜ ਕਾਰਵਾਈ ਸ਼ੁਰੂ ਹੋਣ 'ਤੇ ਸੰਸਦ 'ਚ ਜਿੱਥੇ ਪ੍ਰਸ਼ਨਕਾਲ ਦੇ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ, ਉੱਥੇ ਹੀ ਭਾਜਪਾ ਸੰਸਦ ਮੈਂਬਰ ਰਵੀ ਕਿਸ਼ਨ ਨੇ ਬਾਲੀਵੁੱਡ 'ਚ ਡਰੱਗ ਦਾ ਮੁੱਦਾ ਵੀ ਚੁੱਕਿਆ।
ਰਵੀ ਕਿਸ਼ਨ ਨੇ ਕਿਹਾ ਕਿ ਫਿਲਮ ਇੰਡਸਟਰੀ ਵਿਚ ਡਰੱਗ ਮਾਮਲੇ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ। ਇਹ ਬਹੁਤ ਹੀ ਗੰਭੀਰ ਮੁੱਦਾ ਹੈ। ਨੌਜਵਾਨ ਪੀੜ੍ਹੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਸਰਕਾਰ ਨੂੰ ਇਸ 'ਚ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਫਿਲਮ ਇੰਡਸਟਰੀ 'ਚ ਵੀ ਨਸ਼ੇ ਦੀ ਲਤ ਹੈ। ਕਈ ਲੋਕਾਂ ਨੂੰ ਫੜ੍ਹਿਆ ਗਿਆ ਹੈ। ਐੱਨ. ਸੀ. ਬੀ. ਬਹੁਤ ਵਧੀਆ ਕੰਮ ਕਰ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਸਖਤ ਕਾਰਵਾਈ ਕਰਨ ਅਤੇ ਦੋਸ਼ੀ ਨੂੰ ਛੇਤੀ ਫੜ੍ਹਨ ਦੀ ਅਪੀਲ ਕਰਦਾ ਹਾਂ। ਰਵੀ ਕਿਸ਼ਨ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਧ ਰਹੀ ਹੈ। ਦੇਸ਼ ਦੇ ਨੌਜਵਾਨਾਂ ਦੀ ਜਵਾਨੀ ਖਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਸਾਡੇ ਗੁਆਂਢੀ ਦੇਸ਼ ਯੋਗਦਾਨ ਪਾ ਰਹੇ ਹਨ। ਪਾਕਿਸਤਾਨ ਅਤੇ ਚੀਨ ਤੋਂ ਨਸ਼ਿਆਂ ਦੀ ਤਸਕਰੀ ਹਰ ਸਾਲ ਕੀਤੀ ਜਾਂਦੀ ਹੈ। ਇਹ ਪੰਜਾਬ ਅਤੇ ਨੇਪਾਲ ਰਾਹੀ ਲਿਆਂਦੀ ਜਾਂਦੀ ਹੈ।
ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਚਲੇਗਾ। ਇਸ ਵਿਚ ਕੋਰੋਨਾ ਵਾਇਰਸ ਪ੍ਰੋਟੋਕਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਸੈਸ਼ਨ ਦੌਰਾਨ ਕੋਈ ਵੀ ਛੁੱਟੀ ਨਹੀਂ ਹੋਵੇਗੀ। ਸਦਨ 'ਚ ਸਰਕਾਰ 23 ਬਿੱਲ 'ਤੇ ਚਰਚਾ ਕਰੇਗੀ। ਕੁਝ ਮਹੱਤਵਪੂਰਨ ਬਿੱਲ ਪਾਸ ਵੀ ਕੀਤੇ ਜਾਣਗੇ, ਜਿਨ੍ਹਾਂ ਦੀ ਗਿਣਤੀ 11 ਹੈ। ਉੱਥੇ ਹੀ ਵਿਰੋਧੀ ਧਿਰ ਸਰਕਾਰ ਨੂੰ ਚੀਨ ਮੁੱਦੇ, ਅਰਥਵਿਵਸਥਾ, ਖੇਤੀ ਆਰਡੀਨੈਂਸ ਨਾਲ ਜੁੜੇ ਆਰਡੀਨੈਂਸ ਨੂੰ ਲੈ ਕੇ ਘੇਰੇਗੀ।
ਕੋਰੋਨਾ ਤੋਂ ਆਪਣੀ ਜਾਨ ਖ਼ੁਦ ਬਚਾਓ, ਕਿਉਂਕਿ PM ਮੋਦੀ ਮੋਰ ਨਾਲ ਰੁਝੇ ਹਨ : ਰਾਹੁਲ ਗਾਂਧੀ
NEXT STORY