ਨਵੀਂ ਦਿੱਲੀ- ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਤੋਂ ਪਹਿਲਾਂ ਲਾਈਆਂ ਗਈਆਂ ਪਾਬੰਦੀਆਂ ਕਾਰਨ ਸੋਮਵਾਰ ਨੂੰ ਸਵੇਰੇ ਯਾਤਰੀਆਂ ਨੂੰ ਮੱਧ ਦਿੱਲੀ ਦੀਆਂ ਸੜਕਾਂ 'ਤੇ ਲੰਬੇ ਜਾਮ ਦਾ ਸਾਹਮਣਾ ਕਰਨਾ ਪਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਯਾਤਰੀਆਂ ਦੇ ਫੋਨ ਆਏ ਅਤੇ ਉਨ੍ਹਾਂ ਨੇ ਆਵਾਜਾਈ ਦੀ ਸਮੱਸਿਆ ਬਾਰੇ ਦੱਸਿਆ। ਵਿਕਾਸ ਮਾਰਗ, ਪ੍ਰਗਤੀ ਮੈਦਾਨ ਅਤੇ ਅਕਸ਼ਰਧਾਮ ਵਿਚ ਆਵਾਜਾਈ ਦੀ ਰਫ਼ਤਾਰ ਬਿਲਕੁੱਲ ਥੰਮ੍ਹ ਜਿਹੀ ਗਈ ਸੀ।
ਇਕ ਯਾਤਰੀ ਅੰਕਿਤਾ ਸਿੰਘ ਨੇ ਕਿਹਾ ਕਿ ਨੋਇਡਾ ਤੋਂ ਅਕਸ਼ਰਧਾਮ ਤੱਕ ਭਾਰੀ ਆਵਾਜਾਈ ਸੀ। ਆਈ. ਟੀ. ਓ. ਵੱਲ ਜਾਣ ਵਾਲੇ ਮਾਰਗ 'ਤੇ ਵੀ ਜਾਮ ਸੀ ਅਤੇ ਜੀ. ਪੀ. ਐੱਸ. ਨੇ ਲਗਭਗ 6 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਿਚ 40 ਮਿੰਟ ਦਾ ਸਮਾਂ ਲੱਗਾ। ਕਈ ਯਾਤਰੀਆਂ ਨੇ ਸ਼ਹਿਰ 'ਚ ਆਵਾਜਾਈ ਦੀ ਸਥਿਤੀ ਬਾਰੇ ਟਵੀਟ ਕਰ ਕੇ ਦੂਜਿਆਂ ਨੂੰ ਜਾਣੂ ਕਰਵਾਇਆ। ਕੁਝ ਲੋਕਾਂ ਨੇ ਆਈ. ਟੀ. ਓ., ਪ੍ਰਗਤੀ ਮੈਦਾਨ ਅਤੇ ਗੀਤਾ ਕਾਲੋਨੀ ਫਲਾਈਓਵਰ 'ਤੇ ਭਾਰੀ ਜਾਮ ਦੀ ਸੂਚਨਾ ਦਿੱਤੀ। ਕਈ ਲੋਕਾਂ ਨੇ ਇਨ੍ਹਾਂ ਰਸਤਿਓਂ ਨਾ ਜਾਣ ਦੀ ਸਲਾਹ ਦਿੱਤੀ।
ਦਿੱਲੀ ਟ੍ਰੈਫਿਕ ਪੁਲਸ ਨੇ ਗਣਤੰਤਰ ਦਿਵਸ ਪਰੇਡ ਲਈ ਸੋਮਵਾਰ ਨੂੰ ਰਿਹਰਸਲ ਵਾਸਤੇ ਵਿਵਸਥਾਵਾਂ ਅਤੇ ਪਾਬੰਦੀਆਂ ਦੀ ਐਡਵਾਈਜ਼ਰੀ ਜਾਰੀ ਕੀਤੀ ਸੀ। ਐਡਵਾਈਜ਼ਰੀ ਮੁਤਾਬਕ ਐਤਵਾਰ ਸ਼ਾਮ 6 ਵਜੇ ਤੋਂ ਸੋਮਵਾਰ ਨੂੰ ਪਰੇਡ ਖਤਮ ਹੋਣ ਤੱਕ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਕਰਤਵਪੱਥ 'ਤੇ ਕਿਸੇ ਵੀ ਤਰ੍ਹਾਂ ਦੀ ਆਵਾਜਾਈ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਕਰਤਵਯ ਪਥ 'ਤੇ ਇਸ ਵਾਰ ਹੋਣਗੇ ਧਰਮ ਯਾਤਰਾ ਦੇ ਦਰਸ਼ਨ
NEXT STORY