ਨਵੀਂ ਦਿੱਲੀ- ਦਮ ਘੁੱਟਣ ਵਾਲੀ ਹਵਾ ਤੋਂ ਪ੍ਰੇਸ਼ਾਨ ਦਿੱਲੀ ਦੇ ਲੋਕਾਂ ਨੂੰ ਅਗਸਤ 'ਚ ਮੌਸਮ ਦੀ ਮਿਹਰਬਾਨੀ ਤੋਂ ਰਾਹਤ ਮਿਲੀ ਹੈ। ਲਗਾਤਾਰ ਮੀਂਹ ਪੈਣ ਕਾਰਨ ਦਿੱਲੀ ਵਾਸੀ 4 ਸਾਲਾਂ ਵਿਚ ਸਭ ਤੋਂ ਸਾਫ਼ ਹਵਾ 'ਚ ਸਾਹ ਲੈ ਰਹੇ ਹਨ। ਐਤਵਾਰ ਨੂੰ ਲਗਾਤਾਰ 22ਵਾਂ ਦਿਨ ਸੀ ਜਦੋਂ ਏਅਰ ਕੁਆਲਿਟੀ ਇੰਡੈਕਸ (AQI) 100 ਤੋਂ ਹੇਠਾਂ ਰਿਹਾ, ਯਾਨੀ ਕਿ ਤਸੱਲੀਬਖਸ਼ ਸ਼੍ਰੇਣੀ ਵਿਚ। ਇਸ ਦਿਨ ਦਿੱਲੀ ਦਾ AQI 82 ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਦੱਸਦੇ ਹਨ ਕਿ 8 ਅਗਸਤ ਨੂੰ ਹਵਾ ਦੀ ਗੁਣਵੱਤਾ ਸਭ ਤੋਂ ਸਾਫ਼ ਸੀ, ਜਦੋਂ AQI 53 ਸੀ।
AQI 100 ਤੋਂ ਹੇਠਾਂ ਰਿਹਾ
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰੋਜ਼ਾਨਾ AQI ਬੁਲੇਟਿਨ ਮੁਤਾਬਕ 28 ਜੁਲਾਈ ਤੋਂ ਦਿੱਲੀ 'ਚ ਪ੍ਰਦੂਸ਼ਣ ਦਾ ਪੱਧਰ ਸੰਤੋਸ਼ਜਨਕ ਰਿਹਾ ਹੈ। 2023 ਵਿਚ ਸਾਫ਼ ਹਵਾ ਦਾ ਸਭ ਤੋਂ ਲੰਬਾ ਦੌਰ 5 ਤੋਂ 17 ਜੁਲਾਈ ਤੱਕ ਸੀ, ਜਦੋਂ ਕਿ 2022 'ਚ 10 ਤੋਂ 18 ਜੁਲਾਈ ਅਤੇ 23 ਜੁਲਾਈ ਤੋਂ 2 ਅਗਸਤ ਤੱਕ ਦੋ ਵੱਖ-ਵੱਖ ਦੌਰ ਸਨ, ਜਦੋਂ ਪ੍ਰਦੂਸ਼ਣ ਦਾ ਪੱਧਰ ਸੰਤੋਸ਼ਜਨਕ ਰਿਹਾ। 2019 ਵਿਚ ਵੀ AQI 27 ਦਿਨਾਂ ਤੱਕ 100 ਤੋਂ ਹੇਠਾਂ ਰਿਹਾ। ਸਤੰਬਰ 2021 ਦੇ ਮਹੀਨੇ ਵਿਚ AQI ਲਗਾਤਾਰ 20 ਦਿਨਾਂ ਤੱਕ 100 ਤੋਂ ਹੇਠਾਂ ਰਿਹਾ। ਇਸ ਦੇ ਨਾਲ ਹੀ 2024 ਵਿਚ ਹੁਣ ਤੱਕ ਲੋਕਾਂ ਨੇ 22 ਦਿਨ ਸਾਫ਼ ਹਵਾ 'ਚ ਸਾਹ ਲਿਆ ਹੈ। ਸੋਮਵਾਰ ਤੋਂ ਪ੍ਰਦੂਸ਼ਣ ਦਾ ਪੱਧਰ ਵਧਣ ਦੀ ਸੰਭਾਵਨਾ ਹੈ।
ਸਾਫ਼ ਹਵਾ ਦਾ ਸਭ ਤੋਂ ਲੰਬਾ ਦੌਰ
➤ਸਾਲ 2024 – 28 ਜੁਲਾਈ ਤੋਂ 18 ਅਗਸਤ – 22 ਦਿਨ
➤ਸਾਲ 2023- 05 ਜੁਲਾਈ ਤੋਂ 17 ਜੁਲਾਈ - 13 ਦਿਨ
➤ਸਾਲ 2022- 23 ਜੁਲਾਈ ਤੋਂ 02 ਅਗਸਤ - 11 ਦਿਨ
➤ਸਾਲ 2021- 07 ਸਤੰਬਰ ਤੋਂ 26 ਸਤੰਬਰ - 20 ਦਿਨ
ਰੱਖੜੀ ਮੌਕੇ ਧਰਤੀ ਦੇ ਨੇੜੇ ਆਵੇਗਾ 'ਚੰਦਾ ਮਾਮਾ', ਭਾਰਤ 'ਚ ਅੱਜ ਵਿਖਾਈ ਦੇਵੇਗਾ ਸੁਪਰ ਬਲੂ ਮੂਨ
NEXT STORY