ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਹੈ ਕਿ ਦੇਵਭੂਮੀ ਹਿਮਾਚਲ ਪ੍ਰਦੇਸ਼ ਨਾਲ ਭਗਵਾਨ ਪਰਸ਼ੂਰਾਮ ਦਾ ਡੂੰਘਾ ਸਬੰਧ ਹੈ, ਕਿਉਂਕਿ ਸਿਰਮੌਰ ਜ਼ਿਲ੍ਹੇ ਦੇ ਰੇਨੂੰਕਾ ਝੀਲ ਭਗਵਾਨ ਪਰਸ਼ੂਰਾਮ ਦੀ ਮਾਂ ਰੇਨੂੰਕਾ ਨੂੰ ਦਰਸਾਉਂਦੀ ਹੈ। ਕਾਂਗੜਾ ਬਾਈਪਾਸ ਨੇੜੇ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਭਗਵਾਨ ਪਰਸ਼ੂਰਾਮ ਸੰਸਕ੍ਰਿਤੀ ਭਵਨ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਜੈਰਾਮ ਠਾਕੁਰ ਨੇ ਕਿਹਾ ਕਿ ਹਰ ਸਾਲ ਰੇਨੂੰਕਾ 'ਚ ਰੇਨੂੰਕਾ ਮੇਲਾ ਆਯੋਜਿਤ ਕੀਤਾ ਜਾਂਦਾ ਹੈ, ਜੋ ਮਾਂ ਅਤੇ ਪੁੱਤਰ ਦੇ ਮਿਲਨ ਦਾ ਪ੍ਰਤੀਕ ਹੈ। ਰਿਸ਼ੀ ਜਮਦਗਨੀ ਦੇ ਪੁੱਤਰ ਭਗਵਾਨ ਪਰਸ਼ੂਰਾਮ, ਭਗਵਾਨ ਵਿਸ਼ਨੂੰ ਦੇ ਅਵਤਾਰ ਸਨ। ਮੁੱਖ ਮੰਤਰੀ ਨੇ ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਭਗਵਾਨ ਪਰਸ਼ੂਰਾਮ ਨੇ ਹਮੇਸ਼ਾ ਹੀ ਕਮਜ਼ੋਰ ਵਰਗ ਦੇ ਉਤਪੀੜਨ ਅਤੇ ਉਨ੍ਹਾਂ ਨਾਲ ਹੋਣ ਵਾਲੇ ਅਨਿਆਂ ਖ਼ਿਲਾਫ਼ ਲੜਾਈ ਲੜੀ ਹੈ।
ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਸ਼ਾਸਤਰ ਅਤੇ ਸ਼ਸਤਰ ਦੋਹਾਂ ਦੇ ਗਿਆਤਾ ਸਨ। ਭਗਵਾਨ ਸ਼ਿਵ ਨੇ ਅਸਹਾਏ ਅਤੇ ਸ਼ਕਤੀਹੀਣ ਦੀ ਰੱਖਿਆ ਲਈ ਭਗਵਾਨ ਪਰਸ਼ੂਰਾਮ ਨੂੰ ਪਰਸ਼ੂ ਪ੍ਰਦਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਦਾ ਨਾਮਕਰਨ ਪਰਸ਼ੂਰਾਮ ਹੋਇਆ। ਜੈਰਾਮ ਠਾਕੁਰ ਨੇ ਪ੍ਰਦੇਸ਼ਵਾਸੀਆਂ ਨੂੰ ਅਕਸ਼ੈ ਤ੍ਰਿਤੀਆ ਦੀ ਵੀ ਵਧਾਈ ਦਿੰਦੇ ਹੋਏ ਕਿਹਾ ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਅਕਸ਼ੈ ਤ੍ਰਿਤੀਆ ਮੌਕੇ ਗੰਗਾ ਨਦੀ ਸਵਰਗ ਤੋਂ ਧਰਤੀ 'ਤੇ ਉਤਰੀ ਸੀ ਅਤੇ ਮਹਾਭਾਰਤ ਦਾ ਯੁੱਧ ਸੰਪੰਨ ਹੋਇਆ ਸੀ। ਉਨ੍ਹਾਂ ਨੇ ਇਸ ਭਵਨ ਨਿਰਮਾਣ ਲਈ 21 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਸੂਬਾ ਸਰਕਾਰ ਇਸ ਭਵਨ ਨਿਰਮਾਣ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਇਸ ਭਵਨ ਨਿਰਮਾਣ ਲਈ ਉਦਾਰਤਾ ਨਾਲ ਯੋਗਦਾਨ ਕਰਨ ਦੀ ਵੀ ਅਪੀਲ ਕੀਤੀ।
ਡੈਨਮਾਰਕ ਪਹੁੰਚੇ ਪੀ.ਐੱਮ. ਮੋਦੀ ਨੇ ਯੂਕ੍ਰੇਨ 'ਚ ਤੁਰੰਤ ਜੰਗਬੰਦੀ ਦੀ ਕੀਤੀ ਅਪੀਲ
NEXT STORY