ਕਰੂਕਸ਼ੇਤਰ—ਹਰਿਆਣਾ 'ਚ ਲੋਕਤੰਤਰ ਸੁਰੱਖਿਆ ਪਾਰਟੀ (ਲੋਸੁਪਾ) ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਸੁਪ੍ਰੀਮੋ ਰਾਜਕੁਮਾਰ ਸੈਣੀ ਨੇ ਇਹ ਲਿਸਟ ਜਾਰੀ ਕਰਦੇ ਹੋਏ 31 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਹਨ।
ਦੱਸ ਦੇਈਏ ਕਿ ਲੋਸੁਪਾ ਦੀ ਇਹ ਦੂਜੀ ਲਿਸਟ ਜਾਰੀ ਕੀਤੀ ਗਈ ਹੈ।ਇਹ ਵੀ ਦੱਸਿਆ ਜਾਂਦਾ ਹੈ ਕਿ ਰਾਜਕੁਮਾਰ ਸੈਨੀ ਦਾ ਵੀ ਇਸ ਲਿਸਟ 'ਚ ਨਾਂ ਹੈ, ਜੋ ਕਿ ਗੋਹਾਨਾ ਵਿਧਾਨਸਭਾ ਤੋਂ ਚੋਣ ਲੜਨਗੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਲੋਸੁਪਾ ਨੇ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਸੀ, ਜਿਸ 'ਚ 16 ਉਮੀਦਵਾਰਾਂ ਦੇ ਨਾਂ ਐਲਾਨ ਕੀਤੇ ਗਏ ਸੀ।
ਘਰ 'ਚੋਂ ਮਿਲੀ ਇਸਰੋ ਵਿਗਿਆਨੀ ਸੁਰੇਸ਼ ਕੁਮਾਰ ਦੀ ਲਾਸ਼, ਹੱਤਿਆ ਦਾ ਖਦਸ਼ਾ
NEXT STORY