ਅਬੂਧਾਬੀ - ਕੇਰਲ ਦੇ 43 ਸਾਲਾ ਇਕ ਡਰਾਈਵਰ ਨੇ ਇਥੇ ਇਕ ਮਾਲ 'ਚ ਰਾਫਲ ਡ੍ਰਾਅ 'ਚ 2,72,260 (ਕਰੀਬ 2 ਕਰੋੜ ਰੁਪਏ) ਅਮਰੀਕੀ ਡਾਲਰ ਜਿੱਤੇ ਹਨ। ਮੀਡੀਆ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਤਿਰੂਵਨੰਤਪੂਰਮ ਦੇ ਅਬਦੁਲ ਸਲਾਮ ਸ਼ਾਨਵਾਸ ਨੇ ਖਲੀਜ਼ ਟਾਈਮ ਨੂੰ ਕਿਹਾ ਕਿ ਮੈਂ ਜੇਕਰ 50 ਸਾਲਾ ਤੱਕ ਕੰਮ ਕਰਦਾ ਤਾਂ ਵੀ ਮੈਂ ਇਸ ਰਕਮ ਦੇ ਨੇੜੇ-ਤੇੜੇ ਵੀ ਨਾ ਪਹੁੰਚ ਪਾਉਂਦਾ। ਮੈਂ ਇਥੇ 1997 'ਚ ਖਾਲੀ ਹੱਥ ਆਇਆ ਸੀ ਪਰ ਉਮੀਦਾਂ ਕਾਫੀ ਸਨ। ਮੈਂ ਇਥੇ ਡਰਾਈਵਰੀ ਦਾ ਲਾਇਸੰਸ ਲਿਆ ਅਤੇ ਸ਼ਾਰਜ਼ਾਹ 'ਚ ਇਕ ਡਰਾਈਵਰ ਦੇ ਤੌਰ 'ਤੇ ਕੰਮ ਸ਼ੁਰੂ ਕੀਤਾ ਪਰ ਜ਼ਿਆਦਾ ਪੈਸੇ ਬਚਾ ਨਹੀਂ ਸੀ ਪਾਉਂਦਾ। ਮੈਂ ਉਸ ਤੋਂ ਬਾਅਦ ਪਰਿਵਾਰਕ ਡਰਾਈਵਰ ਦੇ ਤੌਰ 'ਤੇ ਅਬੂਧਾਬੀ 'ਚ ਆ ਗਿਆ ਅਤੇ ਹੁਣ 650 ਡਾਲਰ ਕਮਾਉਂਦਾ ਹਾਂ।
ਸ਼ਾਨਵਾਸ ਨੇ ਇਨਾਮ ਦੀ ਰਾਸ਼ੀ 'ਮਾਲ ਮਿਲੀਨੀਅਰ' ਅਭਿਆਨ ਦੇ ਤਹਿਤ ਜਿੱਤੀ, ਜੋ ਅਬੂਧਾਬੀ ਦੇ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਵੱਲੋਂ 47 ਦਿਨਾਂ ਰਿਟੇਲ ਅਬੂਧਾਬੀ ਗਰਮੀਆਂ 'ਚ ਹੋਣ ਵਾਲੀ ਸੇਲ ਦਾ ਹਿੱਸਾ ਹੈ। ਉਸ ਨੇ ਡ੍ਰਾਅ 'ਚ ਸ਼ਾਮਲ ਹੋਣ ਲਈ ਕਰੀਬ 54 ਡਾਲਰ ਖਰਚ ਕੀਤੇ। ਸ਼ਾਨਵਾਸ ਨੇ ਆਖਿਆ ਕਿ ਮੈਨੂੰ 5 ਅਗਸਤ ਨੂੰ ਜਾਣੂ ਕਰਾਇਆ ਗਿਆ ਸੀ ਕਿ ਮੈਂ ਡ੍ਰਾਅ ਦਾ ਜੇਤੂ ਬਣਿਆ ਹਾਂ ਅਤੇ ਮੈਨੂੰ ਅਧਿਕਾਰਕ ਐਲਾਨ ਹੋਣ ਤੱਕ ਇਹ ਗੱਲ ਗੁਪਤ ਰੱਖਣੀ ਹੋਵੇਗੀ। ਮੈਂ ਕੇਰਲ 'ਚ ਆਪਣੇ ਪਰਿਵਾਰ ਨੂੰ ਵੀ ਇਸ ਦੇ ਬਾਰੇ 'ਚ ਨਹੀਂ ਦੱਸਿਆ। ਮੈਂ ਆਪਣੀ ਪਤਨੀ ਨੂੰ ਸਿਰਫ ਇੰਨਾ ਹੀ ਦੱਸਿਆ ਕਿ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਣ ਵਾਲੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਉਦੋਂ ਧੱਕਾ ਲੱਗਾ ਜਦੋਂ ਮੈਨੂੰ ਆਪਣੇ ਮੋਬਾਇਲ ਫੋਨ 'ਚ ਉਹ ਐੱਸ. ਐੱਮ. ਐੱਸ. ਨਹੀਂ ਮਿਲਿਆ ਜੋ ਡ੍ਰਾਅ ਲਈ ਰਜਿਸਟ੍ਰੇਸ਼ਨ ਤੋਂ ਬਾਅਦ ਭੇਜਿਆ ਗਿਆ ਸੀ। ਹਾਲਾਂਕਿ ਆਯੋਜਕਾਂ ਨੇ ਮੇਰਾ ਮੋਬਾਇਲ ਨੰਬਰ ਅਤੇ ਹੋਰ ਜਾਣਕਾਰੀ ਦਾ ਮਿਲਾਨ ਕਰਕੇ ਮੈਨੂੰ ਜੇਤੂ ਐਲਾਨ ਕਰ ਦਿੱਤਾ। ਉਨ੍ਹਾਂ ਨੇ ਖਲੀਜ਼ ਟਾਈਮਸ ਨੂੰ ਕਿਹਾ ਕਿ ਮੈਂ ਆਪਣੀ ਛੋਟੀ ਬਚਤ ਨਾਲ ਹੀ 'ਚ ਇਕ ਪਲਾਟ ਖਰੀਦਿਆ ਸੀ। ਮੈਂ 2021 ਤੱਕ ਆਪਣੇ ਮਕਾਨ ਦਾ ਨਿਰਮਾਣ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ। ਇਹ ਰਾਸ਼ੀ ਸਹੀ ਸਮੇਂ 'ਤੇ ਆਈ ਹੈ।
ਹੜ੍ਹ 'ਚ ਡੁੱਬਿਆ ਵਾਇਨਾਡ, ਰਾਹੁਲ ਗਾਂਧੀ ਕੱਲ ਜਾਣਗੇ ਦੌਰੇ 'ਤੇ
NEXT STORY