ਇਟਾਵਾ- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਦੇ ਸਿਵਲ ਲਾਈਨਜ਼ ਇਲਾਕੇ 'ਚ ਇਕ ਨੌਜਵਾਨ ਦੇ ਲਾਪਤਾ ਹੋਣ ਅਤੇ ਕਤਲ ਦਾ ਸ਼ੱਕ ਉਸ ਸਮੇਂ ਬੇਬੁਨਿਆਦ ਸਾਬਤ ਹੋਇਆ ਜਦੋਂ ਬੁੱਧਵਾਰ ਨੂੰ ਘਰ ਵਾਪਸ ਆਏ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਪਿਆਰ 'ਚ ਧੋਖਾ ਮਿਲਿਆ ਹੈ ਅਤੇ ਉਹ ਆਪਣੀ ਜਿਊਂਦੀ ਪ੍ਰੇਮਿਕ ਦਾ ਪਿੰਡਦਾਨ ਕਰਨ ਲਈ ਹਰਿਦੁਆਰ ਗਿਆ ਸੀ। ਦਰਅਸਲ ਪਰਿਵਾਰ ਨੇ ਪੁਲਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸ਼ੱਕ ਪ੍ਰਗਟ ਕੀਤਾ ਸੀ ਕਿ ਪਿਛਲੇ ਸੋਮਵਾਰ ਨੂੰ ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਹੈ। ਇਹ ਸ਼ੱਕ ਉਸ ਦੇ ਟੁੱਟੇ ਹੋਏ ਮੋਬਾਈਲ ਫੋਨ ਅਤੇ ਚੱਪਲਾਂ ਤੋਂ ਪੈਦਾ ਹੋਇਆ ਸੀ। ਇਸ ਮਾਮਲੇ 'ਚ, ਪਰਿਵਾਰ ਅਤੇ ਪਿੰਡ ਵਾਸੀਆਂ ਨੇ ਮੰਗਲਵਾਰ ਨੂੰ ਪੁਲਸ ਖ਼ਿਲਾਫ਼ ਵਿਰੋਧ ਵੀ ਕੀਤਾ ਸੀ ਪਰ ਲਾਪਤਾ ਨੌਜਵਾਨ ਅੱਜ ਆਪਣੇ ਆਪ ਘਰ ਵਾਪਸ ਆ ਗਿਆ।
ਇਹ ਵੀ ਪੜ੍ਹੋ : ਆਪਰੇਸ਼ਨ ਸਿੰਦੂਰ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਛੇੜੀ ਨਵੀਂ ਮੁਹਿੰਮ ; ਘਰ-ਘਰ ਪਹੁੰਚਾਏਗੀ...
ਬੀ.ਐੱਸ.ਸੀ. ਦੇ ਵਿਦਿਆਰਥੀ ਅਤੁਲ ਵਰਮਾ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਸਕੂਲ ਦੇ ਦਿਨਾਂ ਤੋਂ ਪਿਛਲੇ 8 ਸਾਲਾਂ ਤੋਂ ਇਕ ਕੁੜੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਪ੍ਰੇਮਿਕਾ ਉਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਅਤੁਲ ਅਜੇ ਵਿਆਹ ਲਈ ਤਿਆਰ ਨਹੀਂ ਸੀ। ਅਤੁਲ ਦੀ ਮਾਂ ਵੀ ਇਸ ਵਿਆਹ ਲਈ ਤਿਆਰ ਨਹੀਂ ਸੀ। ਇਸ ਲਈ ਅਤੁਲ ਆਪਣੇ ਮਾਪਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੋਮਵਾਰ ਨੂੰ ਅਤੁਲ ਇਕ ਦਾਅਵਤ 'ਚ ਸ਼ਾਮਲ ਹੋਣ ਲਈ ਆਪਣੇ ਘਰੋਂ ਨਿਕਲਿਆ ਪਰ ਦਾਅਵਤ 'ਚ ਜਾਣ ਦੀ ਬਜਾਏ ਉਹ ਬਲਰਾਈ ਖੇਤਰ ਦੇ ਗੋਪਾਲਪੁਰ ਪਿੰਡ 'ਚ ਆਪਣੀ ਪ੍ਰੇਮਿਕਾ ਦੀ ਮਾਸੀ ਦੇ ਘਰ ਚਲਾ ਗਿਆ। ਜਿੱਥੇ ਉਸ ਨੇ ਆਪਣੀ ਪ੍ਰੇਮਿਕਾ ਨੂੰ ਨਵੇਂ ਪ੍ਰੇਮੀ ਨਾਲ ਦੇਖ ਲਿਆ। ਇਸ ਤੋਂ ਬਾਅਦ ਅਤੁਲ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਆਪਣਾ ਮੋਬਾਇਲ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਅਤੁਲ ਪ੍ਰੇਮਿਕਾ ਨਾਲ ਰਿਸ਼ਤੇ ਖ਼ਤਮ ਕਰਦੇ ਹੋਏ ਰੇਲ ਗੱਡੀ ਰਾਹੀਂ ਹਰਿਦੁਆਰ ਪਹੁੰਚਿਆ, ਜਿੱਥੇ ਗੰਗਾ ਨਦੀ 'ਚ ਇਸ਼ਨਾਨ ਕਰਨ ਦੇ ਨਾਲ ਹੀ ਪ੍ਰੇਮਿਕਾ ਦਾ ਪਿੰਡਦਾਨ ਕਰ ਕੇ ਹਮੇਸ਼ਾ ਹਮੇਸ਼ਾ ਲਈ ਰਿਸ਼ਤੇ ਖ਼ਤਮ ਕਰਨ ਦਾ ਪ੍ਰਣ ਵੀ ਲਿਆ।
ਇਹ ਵੀ ਪੜ੍ਹੋ : 'ਤਾੜੀ ਇਕ ਹੱਥ ਨਾਲ ਨਹੀਂ ਵੱਜਦੀ'...SC ਨੇ ਜਬਰ ਜ਼ਿਨਾਹ ਮਾਮਲੇ 'ਚ ਇੰਨਫਲਾਂਸਰ ਨੂੰ ਦਿੱਤੀ ਜ਼ਮਾਨਤ
ਦੂਜੇ ਪਾਸੇ ਇਟਾਵਾ 'ਚ ਅਤੁਲ ਦੇ ਲਾਪਤਾ ਹੋਣ ਤੋਂ ਬਾਅਦ ਉਸ ਦਾ ਟੁੱਟਿਆ ਹੋਇਆ ਮੋਬਾਇਲ ਅਤੇ ਚੱਪਲ ਮਿਲਣ 'ਤੇ ਅਤੁਲ ਦੇ ਪਰਿਵਾਰ ਨੇ ਉਸ ਦਾ ਕਤਲ ਕਰ ਕੇ ਲਾਸ਼ ਨਦੀ 'ਚ ਸੁੱਟਣ ਦਾ ਦੋਸ਼ ਲਗਾਉਂਦੇ ਹੋਏ ਪਹਿਲੇ ਸਿਵਲ ਲਾਈਨ ਥਾਣੇ 'ਚ ਗੁੰਮਸ਼ੁਦਗੀ ਦਰਜ ਕਰਵਾਈ ਅਤੇ ਉਸ ਤੋਂ ਬਾਅਦ ਪ੍ਰੇਮਿਕਾ ਸਮੇਤ 5 ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਵੀ ਦਰਜ ਕਰਵਾ ਦਿੱਤਾ। ਪੁਲਸ ਅਤੁਲ ਦੀ ਭਾਲ 'ਚ ਗੰਭੀਰਤਾ ਨਾਲ ਲੱਗੀ ਹੋਈ ਸੀ, ਇਸ ਵਿਚ ਅਤੁਲ ਅੱਜ ਯਾਨੀ ਬੁੱਧਵਾਰ ਤੜਕੇ ਘਰ ਪਰਤ ਆਇਆ, ਜਿਸ ਤੋਂ ਬਾਅਦ ਅਤੁਲ ਦੀ ਕਹਾਣੀ ਸਾਹਮਣੇ ਆਈ। ਪੁਲਸ ਖੇਤਰ ਅਧਿਕਾਰੀ ਨਗਰ ਰਾਮ ਗੋਪਾਲ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਅਤੁਲ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੇ ਪਰਿਵਾਰ ਨੇ ਗੁੰਮਸ਼ੁਦਗੀ ਦਾ ਮਾਮਲਾ ਪੁਲਸ ਥਾਣੇ 'ਚ ਦਰਜ ਕਰਵਾਇਆ। ਮੰਗਲਵਾਰ ਦੇਰ ਸ਼ਾਮ ਪੁਲਸ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਪਰਿਵਾਰ ਵਾਲਿਆਂ ਤੇ ਪਿੰਡ ਵਾਲਿਆਂ ਨੇ ਪ੍ਰਦਰਸ਼ਨ ਵੀ ਕੀਤਾ, ਜਿਸ ਨੂੰ ਕਾਰਵਾਈ ਦਾ ਭਰੋਸਾ ਦੇ ਕੇ ਖ਼ਤਮ ਕਰਵਾ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਮਗਰੋਂ ਪਟਨਾ 'ਚ 10 ਹੋਈ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ
NEXT STORY