ਨਵੀਂ ਦਿੱਲੀ- ਭਾਰਤ 'ਚ ਕੋਰੋਨਾ ਦੇ ਇਕ ਦਿਨ 'ਚ 1,65,553 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 46 ਦਿਨਾਂ 'ਚ ਸੰਕਰਮਣ ਦੇ ਸਭ ਤੋਂ ਘੱਟ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਸੰਕਰਮਣ ਦੇ ਮਾਮਲਿਆਂ ਦੀ ਕੁੱਲ ਗਿਣਤੀ 2,78,94,800 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ, ਸੰਕਰਮਣ ਦਰ ਡਿੱਗ ਕੇ 8.02 ਫੀਸਦੀ ਰਹਿ ਗਈ, ਜੋ ਲਗਾਤਾਰ 5ਵੇਂ ਦਿਨ 10 ਫੀਸਦੀ ਤੋਂ ਘੱਟ ਹੈ, ਜਦੋਂ ਕਿ ਹਫ਼ਤਾਵਾਰ ਸੰਕਰਮਣ ਦਰ 9.36 ਫੀਸਦੀ ਹੈ। ਸਵੇਰੇ 8 ਵਜੇ ਤੱਕ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਬੀਮਾਰੀ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,25,972 ਹੋ ਗਈ ਹੈ। ਪਿਛਲੇ 24 ਘੰਟਿਆਂ 'ਚ 3,460 ਮਰੀਜ਼ਾਂ ਦੀ ਮੌਤ ਹੋਈ ਹੈ।
ਉੱਥੇ ਹੀ ਹੁਣ ਤੱਕ 21,20,66,614 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। ਮੰਤਰਾਲਾ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੋਰੋਨਾ ਲਈ 20,63,839 ਨਮੂਨਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 34,31,83,748 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਉਸ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਹੋ ਕੇ 21,14,508 ਰਹਿ ਗਈ ਹੈ, ਜੋ ਸੰਕਰਮਣ ਦੇ ਕੁੱਲ ਮਾਮਲਿਆਂ ਦਾ 7.58 ਫੀਸਦੀ ਹੈ। ਕੋਰੋਨਾ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਰਾਸ਼ਟਰੀ ਦਰ 91.25 ਫੀਸਦੀ ਹੈ। ਸੰਕਰਮਣ ਦੇ ਰੋਜ਼ ਆਉਣ ਵਾਲੇ ਨਵੇਂ ਮਾਮਲੇ 46 ਦਿਨਾਂ 'ਚ ਸਭ ਤੋਂ ਘੱਟ ਹਨ। ਭਾਰਤ 'ਚ 13 ਅਪ੍ਰੈਲ ਨੂੰ ਮਹਾਮਾਰੀ ਦੇ 1,61,739 ਮਰੀਜ਼ ਸਾਹਮਣੇ ਆਏ ਸਨ। ਅੰਕੜਿਆ ਅਨੁਸਾਰ, ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,54,54,320 ਹੋ ਗਈ ਹੈ, ਜਦੋਂ ਕਿ ਮੌਤ ਦਰ 1.17 ਫੀਸਦੀ ਹੈ।
ਕੋਰੋਨਾ ਆਫ਼ਤ ਦਰਮਿਆਨ ਅੱਜ ਪੀ. ਐੱਮ. ਮੋਦੀ ਕਰਨਗੇ ‘ਮਨ ਕੀ ਬਾਤ’
NEXT STORY