ਸ਼੍ਰੀਨਗਰ (ਭਾਸ਼ਾ)– ਲੈਫਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਸੋਮਵਾਰ ਨੂੰ ਲੈਫਟੀਨੈਂਟ ਜਨਰਲ ਡੀ. ਪੀ. ਪਾਂਡੇ ਦੀ ਥਾਂ ਭਾਰਤੀ ਫ਼ੌਜ ਦੀ ਰਣਨੀਤਕ ਕਸ਼ਮੀਰ ਸਥਿਤ 15ਵੀਂ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (GOC) ਦਾ ਅਹੁਦਾ ਸੰਭਾਲਿਆ। ਇਕ ਰੱਖਿਆ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਜਨਰਲ ਪਾਂਡੇ ਨੇ 2021 ਦੇ ਮਹੱਤਵਪੂਰਨ ਪੜਾਅ ’ਚ ਕੋਰ ਦੀ ਕਮਾਨ ਸੰਭਾਲੀ ਸੀ, ਜਦੋਂ ਕਸ਼ਮੀਰ ਅੱਤਵਾਦ ਦੀ ਚੁਣੌਤੀ ਅਤੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ।
ਬੁਲਾਰੇ ਨੇ ਕਿਹਾ ਕਿ ਪਾਂਡੇ ਦੇ ਕਾਰਜਕਾਲ ਕੰਟਰੋਲ ਰੇਖਾ ਦੇ ਨਾਲ-ਨਾਲ ਅੰਦਰੂਨੀ ਇਲਾਕਿਆਂ ’ਚ ਸੁਰੱਖਿਆ ਦਾ ਬਿਹਤਰ ਮਾਹੌਲ ਬਣਿਆ। ਨਾਗਰਿਕ ਪ੍ਰਸ਼ਾਸਨ ਅਤੇ ਸੁਰੱਖਿਆ ਫੋਰਸ ਦੇ ਤਾਲਮੇਲ ਨਾਲ ਕਮਸ਼ੀਰ ’ਚ ਆਮ ਹਾਲਾਤ ਲਿਆਉਣ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅੱਤਵਾਦ ਦੀਆਂ ਘਟਨਾਵਾਂ ’ਚ ਗਿਰਾਵਟ ਆਈ।
ਬੁਲਾਰੇ ਮੁਤਾਬਕ ਅੱਤਵਾਦੀਆਂ ਨੂੰ ਮਾਰ ਡਿਗਾਉਣ ਲਈ ਲਗਾਤਾਰ ਮੁਹਿੰਮ ਚਲਾਈ ਗਈ, ਜਿਸ ’ਚ ਘੱਟੋ-ਘੱਟ ਨੁਕਸਾਨ ਹੋਇਆ ਅਤੇ ਇਕ ਵੀ ਨਾਗਰਿਕ ਮਾਰਿਆ ਨਹੀਂ ਗਿਆ। ਆਪਣੇ ਵਿਦਾਈ ਸੰਦੇਸ਼ ’ਚ ਲੈਫਟੀਨੈਂਟ ਜਨਰਲ ਪਾਂਡੇ ਨੇ ਚਿਨਾਰ ਕੋਰ ਦੇ ਸਾਰੇ ਰੈਂਕ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਉਨ੍ਹਾਂ ਦੇ ਸਮਰਪਣ ਅਤੇ ਸਖਤ ਮਿਹਨਤ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜੰਮੂ-ਕਸ਼ਮੀਰ ’ਚ ਸ਼ਾਂਤੀ ਅਤੇ ਖੁਸ਼ਹਾਲੀ ਦੀ ਦਿਸ਼ਾ ’ਚ ਸਾਂਝੀ ਅਣਥੱਕ ਕੋਸ਼ਿਸ਼ਾਂ ਸਦਕਾ ਜੰਮੂ-ਕਸ਼ਮੀਰ ਪੁਲਸ, ਸੀ. ਏ. ਪੀ. ਐੱਫ., ਨਾਗਰਿਕ ਪ੍ਰਸ਼ਾਸਨ ਅਤੇ ਭਾਈਚਾਰੇ ਦੇ ਮੈਂਬਰਾਂ ਦੀ ਵੀ ਸ਼ਲਾਘਾ ਕੀਤੀ।
ਜੰਮੂ ਕਸ਼ਮੀਰ : ਪੁੰਛ 'ਚ ਅੱਤਵਾਦੀਆਂ ਦੇ ਟਿਕਾਣੇ ਦਾ ਪਰਦਾਫਾਸ਼, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
NEXT STORY