ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉੱਪ ਰਾਜਪਾਲ ਵੀਕੇ ਸਕਸੈਨਾ ਨੇ ਮੇਅਰ ਦੀ ਚੋਣ ਕਰਵਾਉਣ ਲਈ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਸਦਨ ਦੇ ਅਗਲੇ ਸੈਸ਼ਨ ਦੀ ਬੈਠਕ 16 ਫਰਵਰੀ ਨੂੰ ਬੁਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਸਦਨ ਦਾ 16 ਫਰਵਰੀ ਨੂੰ ਸੈਸ਼ਨ ਬੁਲਾਉਣ ਲਈ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਸਕਸੈਨਾ ਨੇ ਸਵੀਕਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਪਿਛਲੇ ਇਕ ਮਹੀਨੇ 'ਚ ਐੱਮ.ਸੀ.ਡੀ. ਸਦਨ ਦੀਆਂ ਹੁਣ ਤੱਕ ਤਿੰਨ ਬੈਠਕਾਂ ਨਾਮਜ਼ਦ ਕੌਂਸਲਰਾਂ (ਐਲਡਰਮੈਨ) ਨੂੰ ਵੋਟ ਦੇ ਅਧਿਕਾਰ ਦੇਣ ਦੇ ਫ਼ੈਸਲੇ ਨੂੰ ਲੈ ਕੇ ਹੰਗਾਮੇ ਵਿਚਾਲੇ ਮੇਅਰ, ਡਿਪਟੀ ਮੇਅਰ ਅਤੇ ਨਗਰ ਬਾਡੀ ਦੀ ਸਥਾਈ ਕਮੇਟੀ ਦੀ ਚੋਣ ਦੇ ਬਿਨਾਂ ਮੁਲਤਵੀ ਹੋ ਚੁੱਕੀ ਹੈ। ਨਗਰ ਬਾਡੀ ਦੀ ਦਸੰਬਰ 'ਚ ਚੋਣ ਤੋਂ ਬਾਅਦ ਸਦਨ ਦੀ ਬੈਠਕ ਪਹਿਲੇ 6 ਜਨਵਰੀ ਨੂੰ ਬੁਲਾਈ ਗਈ ਸੀ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਤਿੱਖੀ ਬਹਿਸ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।
ਇਸ ਤੋਂ ਬਾਅਦ ਦੂਜੀ ਬੈਠਕ 24 ਜਨਵਰੀ ਨੂੰ ਹੋਈ ਸੀ। ਉਸ ਸਮੇਂ ਸਦਨ ਨੂੰ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਫਿਰ ਪ੍ਰੋਟੇਮ ਪ੍ਰਧਾਨਗੀ ਅਧਿਕਾਰੀ ਨੇ ਬੈਠਕ ਨੂੰ ਕੁਝ ਕੌਂਸਲਰਾਂ ਦੇ ਹੰਗਾਮੇ ਵਿਚਾਲੇ ਮੁਲਤਵੀ ਕਰ ਦਿੱਤਾ ਸੀ। ਇਸ ਤੋਂ ਬਾਅਦ ਸਦਨ ਨੂੰ ਪਿਛਲੇ ਸੋਮਵਾਰ ਨੂੰ ਤੀਜੀ ਵਾਰ ਮੁਲਤਵੀ ਕਰ ਦਿੱਤਾ ਗਿਆ। 'ਆਪ' ਨੇ ਦੋਸ਼ ਲਗਾਇਆ ਹੈ ਕਿ ਮੇਅਰ ਦੀ ਚੋਣ ਇਸ ਲਈ ਨਹੀਂ ਹੋ ਸਕੀ, ਕਿਉਂਕਿ ਭਾਜਪਾ ਲੋਕਤੰਤਰ ਅਤੇ ਭਾਜਪਾ ਦੇ ਸੰਵਿਧਾਨ ਦਾ ਗਲ਼ਾ ਘੁੱਟ ਰਹੀ ਹੈ, ਜਦੋਂ ਕਿ ਭਾਜਪਾ ਨੇ ਆਮ ਆਦਮੀ ਪਾਰਟੀ 'ਤੇ ਮੇਅਰ ਦੀ ਚੋਣ ਨੂੰ ਰੋਕਣ ਲਈ ਬਹਾਨੇ ਬਣਾਉਣ ਦਾ ਦੋਸ਼ ਲਗਾਇਆ ਅਤੇ ਉਸ ਨੂੰ ਗਤੀਰੋਧ ਲਈ ਦੋਸ਼ੀ ਠਹਿਰਾਇਆ। ਰਾਸ਼ਟਰੀ ਰਾਜਧਾਨੀ 'ਚ ਐੱਮ.ਸੀ.ਡੀ. ਦੀ ਚੋਣ ਪਿਛਲੇ ਸਾਲ 4 ਦਸੰਬਰ ਨੂੰ ਹੋਈ ਸੀ ਅਤੇ 7 ਦਸੰਬਰ ਨੂੰ ਨਤੀਜੇ ਆਏ ਸਨ। 'ਆਪ' ਨੇ 250 'ਚੋਂ 134 ਵਾਰਡ 'ਤੇ ਜਿੱਤ ਹਾਸਲ ਕੀਤੀ ਸੀ, ਜਦੋਂ ਕਿ ਭਾਜਪਾ ਨੂੰ 104 ਸੀਟਾਂ ਮਿਲੀਆਂ ਸਨ।
ਜੰਮੂ-ਕਸ਼ਮੀਰ ਦੇ ਪ੍ਰਭਾਵਿਤ ਲੋਕਾਂ ਲਈ ਭੇਜੀ ਗਈ 700ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY