ਬਰੇਲੀ— ਲਖਨਊ ਦੇ ਡਾਕਟਰਾਂ ਨੇ ਇਕ ਮਰੀਜ਼ ਦੇ ਗੁਰਦੇ 'ਚੋਂ 2800 ਪੱਥਰੀਆਂ ਕੱਢਣ ਵਿਚ ਸਫਲਤਾ ਹਾਸਲ ਕੀਤੀ ਹੈ। ਲੋਹੀਆ ਸੰਸਥਾਨ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਹੁਣ ਤੱਕ ਦਿੱਲੀ ਦੇ ਇਕ ਹਸਪਤਾਲ ਵਿਚ ਗੁਰਦੇ 'ਚੋਂ 856 ਪੱਥਰੀਆਂ ਕੱਢਣ ਦਾ ਰਿਕਾਰਡ ਦਰਜ ਹੈ।
ਹਰਦੋਈ ਦੇ ਸ਼ਾਹਾਬਾਦ ਵਾਸੀ ਰਾਮ ਪ੍ਰਕਾਸ਼ (48) ਨੂੰ ਪੇਟ ਵਿਚ ਦਰਦ ਦੀ ਸ਼ਿਕਾਇਤ ਹੋਈ। ਜਾਂਚ ਵਿਚ ਗੁਰਦੇ ਵਿਚ ਪੱਥਰੀ ਦੀ ਪੁਸ਼ਟੀ ਹੋਈ। ਪਰਿਵਾਰ ਵਾਲੇ ਰਾਮ ਪ੍ਰਕਾਸ਼ ਨੂੰ ਲੈ ਕੇ ਲੋਹੀਆ ਸੰਸਥਾਨ ਗਏ। ਇਥੇ ਯੂਰੋਲਾਜੀ ਵਿਭਾਗ ਦੇ ਪ੍ਰਧਾਨ ਡਾ. ਈਸ਼ਵਰ ਰਾਮ ਦਿਆਲ ਨੇ ਮਰੀਜ਼ ਨੂੰ ਦੇਖਿਆ ਤੇ ਕ੍ਰਾਨਿਕ ਕਿਡਨੀ ਡਿਜ਼ੀਜ਼ ਦੀ ਪੁਸ਼ਟੀ ਕੀਤੀ। ਜਾਂਚ ਵਿਚ ਪਤਾ ਲੱਗਾ ਕਿ ਮਰੀਜ਼ ਦੇ ਗੁਰਦੇ ਵਿਚ ਤਿੰਨ ਵੱਡੇ ਤੇ ਛੋਟੇ-ਛੋਟੇ ਕਈ ਪੱਥਰ ਹਨ।
ਪਹਿਲਾਂ ਤਿੰਨ ਵੱਡੀਆਂ ਪੱਥਰੀਆਂ ਕੱਢੀਆਂ
ਸੱਜੇ ਗੁਰਦੇ ਵਿਚ ਇਕ ਪੱਥਰੀ ਸੀ, ਜਿਸ ਨੂੰ ਲੇਜ਼ਰ ਮਸ਼ੀਨ ਨਾਲ ਤੋੜ ਕੇ ਕੱਢ ਦਿੱਤਾ ਗਿਆ। ਉਥੇ ਹੀ ਖੱਬੇ ਗੁਰਦੇ ਵਿਚ ਦੋ ਵੱਡੀਆਂ ਪੱਥਰੀਆਂ ਨਜ਼ਰ ਆਈਆਂ, ਜਿਸ ਨੂੰ ਲੇਜ਼ਰ ਨਾਲ ਤੋੜ ਕੇ ਬਾਹਰ ਕੱਢਿਆ ਗਿਆ। ਡਾ. ਈਸ਼ਵਰ ਰਾਮ ਦਿਆਲ ਨੇ ਦੱਸਿਆ ਕਿ ਗੁਰਦੇ ਵਿਚ ਛੋਟੀਆਂ-ਛੋਟੀਆਂ ਬਹੁਤ ਸਾਰੀਆਂ ਪੱਥਰੀਆਂ ਨਜ਼ਰ ਆਈਆਂ।
ਸਕਸ਼ਨ ਮਸ਼ੀਨ ਨਾਲ ਕੱਢੀਆਂ ਗਈਆਂ ਪੱਥਰੀਆਂ
ਡਾਕਟਰਾਂ ਨੇ ਦੱਸ਼ਿਆ ਕਿ ਮਰੀਜ਼ ਦੇ ਗੁਰਦੇ ਵਿਚ ਛੋਟੇ-ਛੋਟੇ ਪੱਥਰਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਲੇਜ਼ਰ ਦੇ ਮਾਧਿਅਮ ਰਾਹੀਂ ਨਹੀਂ ਕੱਢਿਆ ਜਾ ਸਕਦਾ ਸੀ। ਇਸ ਲਈ ਸਕਸ਼ਨ ਮਸ਼ੀਨ ਨਾਲ ਪੱਥਰੀਆਂ ਖਿੱਚ ਕੇ ਕੱਢੀਆਂ ਗਈਆਂ। ਡਾ. ਈਸ਼ਵਰ ਨੇ ਦੱਸਿਆ ਕਿ ਮਰੀਜ਼ ਰਾਮ ਪ੍ਰਕਾਸ਼ ਬੀ. ਪੀ. ਐੱਲ. ਕਾਰਡ ਧਾਰਕ ਹਨ। ਇਸ ਲਈ ਸੰਸਥਾਨ ਨੇ ਮਰੀਜ਼ ਦਾ ਮੁਫਤ ਆਪ੍ਰੇਸ਼ਨ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ ਵਿਚ ਇਸ ਆਪ੍ਰੇਸ਼ਨ ਲਈ ਡੇਢ ਤੋਂ 2 ਲੱਖ ਰੁਪਏ ਖਰਚ ਆਉਣਾ ਸੀ। ਮਰੀਜ਼ ਦੀ ਹਾਲਤ ਵਿਚ ਸੁਧਾਰ ਹੈ।
ਇਕ ਘੰਟਾ ਲੱਗਾ ਗਿਣਨ 'ਚ
ਮਰੀਜ਼ ਰਾਮ ਪ੍ਰਕਾਸ਼ ਦੇ ਗੁਰਦੇ ਵਿਚ ਇੰਨੀਆਂ ਪੱਥਰੀਆਂ ਦੇਖ ਕੇ ਡਾਕਟਰਾਂ ਦੀ ਟੀਮ ਹੈਰਾਨ ਰਹਿ ਗਈ। ਪੱਥਰੀ ਕੱਢਣ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਲਈ ਡਾਕਟਰ ਨੇ ਵਾਰਡ ਬੁਆਏ ਨੂੰ ਸੱਦਿਆ। ਲਗਭਗ 1 ਘੰਟੇ ਦੀ ਮਿਹਨਤ ਤੋਂ ਬਾਅਦ ਵਾਰਡ ਬੁਆਏ ਪੱਥਰੀਆਂ ਗਿਣ ਸਕਿਆ। ਚਾਰ ਡਾਕਟਰਾਂ ਦੀ ਟੀਮ ਨੇ ਇਹ ਸਫਲ ਆਪ੍ਰੇਸ਼ਨ ਕੀਤਾ।
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਹੁਣ ਗ੍ਰਹਿ ਮੰਤਰਾਲਾ ਦੀ ਕਰਨ ਮਦਦ : ਚਿਦਾਂਬਰਮ
NEXT STORY