ਲਖਨਊ- ਉੱਤਰ ਪ੍ਰਦੇਸ਼ ਦੇ ਲਖਨਊ ਸਥਿਤ ਗੌਰਾ ਪਿੰਡ ’ਚ ਜਨਮ ਦਿਨ ਦੀ ਪਾਰਟੀ ਲੋਕਾਂ ਨੂੰ ਮਹਿੰਗੀ ਪੈ ਗਈ। ਦਰਅਸਲ ਜਨਮ ਦਿਨ ਦੀ ਪਾਰਟੀ ’ਚ ਖਾਣਾ ਖਾਣ ਮਗਰੋਂ 51 ਲੋਕ ਬੀਮਾਰ ਹੋ ਗਏ। ਇਨ੍ਹਾਂ ਲੋਕਾਂ ਨੂੰ ਉਲਟੀ ਅਤੇ ਦਸਤ ਦੀ ਸ਼ਿਕਾਇਤ ਮਗਰੋਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਇਹ ਵੀ ਪੜ੍ਹੋ- ਦਿੱਲੀ ’ਚ ਟ੍ਰਿਪਲ ਮਰਡਰ ਨਾਲ ਫੈਲੀ ਸਨਸਨੀ, ਨੌਕਰਾਣੀ ਅਤੇ ਪਤੀ-ਪਤਨੀ ਘਰ ’ਚੋਂ ਮਿਲੇ ਮ੍ਰਿਤਕ
ਬੀਮਾਰ ਹੋਣ ਵਾਲਿਆਂ ’ਚ ਜ਼ਿਆਦਾਤਰ ਬੱਚੇ-
ਬੀਮਾਰ ਹੋਣ ਵਾਲਿਆਂ ’ਚ ਜ਼ਿਆਦਾਤਰ ਬੱਚੇ ਹਨ। 9 ਬੱਚਿਆਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। 51 ਲੋਕਾਂ ’ਚੋਂ 39 ਨੂੰ ਕਮਿਊਨਿਟੀ ਸਿਹਤ ਕੇਂਦਰ ਮੋਹਨਲਾਲਗੰਜ ’ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਸਿਹਤ ਕੇਂਦਰ ’ਚ ਬੈੱਡ ਫੁਲ ਹੋ ਗਏ ਹਨ। ਕਈ ਬੱਚਿਆਂ ਨੂੰ ਸਿਵਲ ਹਸਪਤਾਲ ’ਚ ਰੈਫਰ ਕੀਤਾ ਗਿਆ। ਲਖਨਊ ਦੇ ਕਈ ਵੱਡੇ ਹਸਪਤਾਲਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਸਬ-ਡਿਵੀਜਨ ਮੈਜਿਸਟ੍ਰੇਟ (SDM), ਚੀਫ਼ ਮੈਡੀਕਲ ਅਫ਼ਸਰ (CMO) ਸਮੇਤ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ।
ਇਹ ਵੀ ਪੜ੍ਹੋ- ਪੰਜਾਬ ’ਚ ਪਰਾਲੀ ਸਾੜਨ ਕਾਰਨ ਜ਼ਹਿਰੀਲੀ ਹੋਈ ਦਿੱਲੀ ਦੀ ਆਬੋ- ਹਵਾ, ਤਸਵੀਰਾਂ ਨੂੰ ਵੇਖੋ ਹਾਲਾਤ
ਗੌਰਾ ਪਿੰਡ ’ਚ ਸ਼ਖ਼ਸ ਨੇ ਦਿੱਤੀ ਸੀ ਪੁੱਤਰ ਦੇ ਜਨਮ ਦਿਨ ਦਾ ਪਾਰਟੀ-
ਗੌਰਾ ਪਿੰਡ ’ਚ ਸੰਨੀ ਰਾਵਤ ਦੇ ਇਕ ਸਾਲਾ ਪੁੱਤਰ ਦਾ ਸੋਮਵਾਰ ਨੂੰ ਜਨਮ ਦਿਨ ਸੀ। ਘਰ ’ਚ ਹੀ ਛੋਲੇ-ਚੌਲ, ਸੁੱਕੀ ਸਬਜ਼ੀ ਅਤੇ ਪੂੜੀਆਂ ਦੀ ਦਾਵਤ ਦਿੱਤੀ ਗਈ ਸੀ। ਰਾਤ 8 ਵਜੇ ਕੇਕ ਕੱਟਣ ਮਗਰੋਂ ਖਾਣਾ ਪਰੋਸਿਆ ਗਿਆ। ਇਸ ਦੇ ਕੁਝ ਹੀ ਘੰਟਿਆਂ ਬਾਅਦ ਲੋਕਾਂ ਨੂੰ ਉਲਟੀ-ਦਸਤ ਸ਼ੁਰੂ ਹੋ ਗਏ। ਹੌਲੀ-ਹੌਲੀ ਬੀਮਾਰ ਹੋਣ ਵਾਲਿਆਂ ਦੀ ਗਿਣਤੀ ਮੰਗਲਵਾਰ ਦੇਰ ਸ਼ਾਮ 51 ਹੋ ਗਈ।
ਖਾਣਾ ਖਾਣ ਮਗਰੋਂ ਬੱਚਿਆਂ ਦੀ ਹਾਲਤ ਵਿਗੜੀ
ਓਧਰ ਲਖਨਊ CMO ਡਾ. ਮਨੋਜ ਅਗਰਵਾਲ ਮੁਤਾਬਕ ਜਨਮ ਦਿਨ ਦੀ ਪਾਰਟੀ ’ਚ ਖਾਣਾ ਖਾਣ ਮਗਰੋਂ ਬੱਚਿਆਂ ਦੀ ਹਾਲਤ ਵਿਗੜ ਗਈ। ਸਾਰੇ ਬੱਚਿਆਂ ਨੂੰ ਮੋਹਨਲਾਲਗੰਜ ਦੇ ਕਮਿਊਨਿਟੀ ਸਿਹਤ ਕੇਂਦਰ ’ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਆਦਾਤਰ ਬੱਚਿਆਂ ’ਚ ਬੁਖ਼ਾਰ ਅਤੇ ਦਸਤ ਦੀ ਸਮੱਸਿਆ ਹੈ। ਲਖਨਊ ਦੇ ਸਿਵਲ ਹਸਪਤਾਲ ਅਤੇ ਬਲਰਾਮਪੁਰ ਹਸਪਤਾਲ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਸਿਹਤ ਕੇਂਦਰ ’ਚ 39 ਬੱਚੇ ਦਾਖ਼ਲ ਹੋ ਚੁੱਕੇ ਹਨ। ਸਾਰਿਆਂ ਦਾ ਇਲਾਜ ਹੋ ਰਿਹਾ ਹੈ। ਪਿੰਡ ’ਚ ਪੀਣ ਲਈ ਸਾਫ ਪਾਣੀ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ- ਸੁਪਰੀਮ ਕੋਰਟ ਪੁੱਜਾ ਮੋਰਬੀ ਪੁਲ ਹਾਦਸੇ ਦਾ ਮਾਮਲਾ; 134 ਲੋਕਾਂ ਦੀ ਗਈ ਜਾਨ, ਹੁਣ ਤੱਕ 9 ਲੋਕ ਗ੍ਰਿਫ਼ਤਾਰ
ਕਾਤਲ ਅਤੇ ਬਲਾਤਕਾਰੀ ਰਾਮ ਰਹੀਮ ਚਮਤਕਾਰ ਦੇ ਨਾਂ 'ਤੇ ਲੋਕਾਂ ਨੂੰ ਬਣਾ ਰਿਹੈ ਮੂਰਖ : ਸ਼ਾਂਤਾ ਕੁਮਾਰ
NEXT STORY