ਨਵੀਂ ਦਿੱਲੀ- ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁੜੀ ਕੰਪਨੀ ਮੈਕ੍ਰੋਟੈੱਕ ਡਿਵੈਲਪਰਸ ਨੇ ਮੁੰਬਈ ਅਤੇ ਪੁਣੇ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਪਹਿਲ ਕੀਤੀ ਹੈ। ਕੰਪਨੀ ਨੇ ਇਨ੍ਹਾਂ ਦੋਵਾਂ ਸ਼ਹਿਰਾਂ ’ਚ 1,500 ਕਰੋੜ ਰੁਪਏ ਦੇ ਵਿਕਰੀ ਮੁੱਲ ਦੇ ਪ੍ਰਾਜੈਕਟ ਤਿਆਰ ਕਰਨ ਲਈ ਦੋ ਸਾਂਝੇ ਉੱਦਮ ਬਣਾਏ ਹਨ। ਨਾਲ ਹੀ ਕੰਪਨੀ ਕਾਰੋਬਾਰ ਵਧਾਉਣ ਲਈ ਇਸ ਤਰ੍ਹਾਂ ਦੀ ਹੋਰ ਭਾਈਵਾਲੀ ’ਤੇ ਵਿਚਾਰ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ
ਪਹਿਲਾਂ ਲੋਢਾ ਡਿਵੈਲਪਰਸ ਕਹਾਉਣ ਵਾਲੀ ਮੁੰਬਈ ਦੀ ਮੈਕ੍ਰੋਟੈੱਕ ਡਿਵੈਲਪਰਸ 2,500 ਕਰੋੜ ਰੁਪਏ ਦੇ ਸਫਲ ਇਨੀਸ਼ੀਅਲ ਪਬਲਿਕ ਆਫਰ (ਆਈ. ਪੀ. ਓ.) ਪੇਸ਼ ਕਰਨ ਤੋਂ ਬਾਅਦ ਪਿਛਲੇ ਮਹੀਨੇ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਈ। ਕੰਪਨੀ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਭਿਸ਼ੇਕ ਲੋਢਾ ਨੇ ਕਿਹਾ ਕਿ ਕੰਪਨੀ ਨੇ ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ਅਤੇ ਪੁਣੇ ’ਚ 2 ਰੀਅਲ ਅਸਟੇਟ ਕੰਪਨੀਆਂ ਦੇ ਨਾਲ ਦੋ ਸਾਂਝੇ ਵਿਕਾਸ ਸਮਝੌਤੇ ਕੀਤੇ ਹਨ। ਉਨ੍ਹਾਂ ਕਿਹਾ ਕਿ ਐੱਮ. ਐੱਮ. ਆਰ. ਅਤੇ ਪੁਣੇ ’ਚ ਸਾਡੇ ਕੋਲ ਕਾਫੀ ਵੱਡਾ ਜ਼ਮੀਨ ਦਾ ਹਿੱਸਾ ਹੈ। ਅਸੀਂ ਅਗਲੇ 2-3 ਸਾਲਾਂ ’ਚ ਐੱਮ. ਐੱਮ. ਆਰ. ਅਤੇ ਪੁਣੇ ’ਤੇ ਧਿਆਨ ਦੇਣਾ ਚਾਹੁੰਦੇ ਹਾਂ। ਸਾਡੇ ਕੋਲ ਇਨ੍ਹਾਂ ਦੋਨਾਂ ਸ਼ਹਿਰਾਂ ’ਚ ਜ਼ਮੀਨ ਹੈ ਪਰ ਇਹ ਸਥਿਤੀ ਹਰ ਜਗ੍ਹਾ ਨਹੀਂ ਹੈ। ਹਾਲਾਂਕਿ ਲੋਢਾ ਨੇ ਉਨ੍ਹਾਂ 2 ਕੰਪਨੀਆਂ ਦੇ ਨਾਂ ਨਹੀਂ ਦੱਸੇ ਜਿਨ੍ਹਾਂ ਨਾਲ ਸਾਂਝੇ ਉੱਦਮ ਬਣਾਏ ਗਏ ਹਨ। ਮੈਕ੍ਰੋਟੈੱਕ ਡਿਵੈਲਪਰਸ ਅਗਲੇ 3 ਸਾਲਾਂ ’ਚ ਸ਼ੁੱਧ ਰੂਪ ਨਾਲ ਕਰਜ਼ੇ ਨੂੰ ‘ਸਿਫ਼ਰ’ ’ਤੇ ਲਿਆਉਣ ਦਾ ਟੀਚਾ ਲੈ ਕੇ ਚੱਲ ਰਹੀ ਹੈ ਜੋ ਅਜੇ ਲੱਗਭਗ 16,000 ਕਰੋੜ ਰੁਪਏ ਹੈ। ਉਨ੍ਹਾਂ ਕਿਹਾ, ‘‘ਸਾਡਾ 2023-24 ਤੱਕ ਕਰਜ਼ਾ ਮੁਕਤ ਹੋਣ ਦਾ ਟੀਚਾ ਹੈ। ਕੰਪਨੀ ਨੇ 2020-21 ’ਚ 5,968 ਕਰੋੜ ਰੁਪਏ ਮੁੱਲ ਦੀਆਂ ਜਾਇਦਾਦਾਂ ਵੇਚੀਆਂ ਜੋ ਇਸ ਤੋਂ ਪਿਛਲੇ ਵਿੱਤੀ ਸਾਲ ’ਚ 6,570 ਕਰੋੜ ਰੁਪਏ ਸੀ।
ਇਹ ਖ਼ਬਰ ਪੜ੍ਹੋ- ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ
NEXT STORY