ਦੇਹਰਾਦੂਨ—ਯੋਗ ਗੁਰੂ ਬਾਬਾ ਰਾਮਦੇਵ ਨੇ ਲੰਡਨ ਦੇ ਮਸ਼ਹੂਰ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਣ ਜਾ ਰਹੀ ਆਪਣੀ ਮੂਰਤੀ ਲਈ ਆਪਣਾ ਭਗਵਾ ਚੌਲਾ ਅਤੇ ਜੁੱਤੀਆਂ ਦੀ ਇਕ ਜੋੜੀ ਇਸਤੇਮਾਲ ਲਈ ਦਿੱਤੀ ਹੈ। ਮੈਡਮ ਤੁਸਾਦ ਦੇ ਮਾਹਿਰ ਕਲਾਕਾਰਾਂ ਨੇ ਬਾਬਾ ਰਾਮਦੇਵ ਦੇ 200 ਵਿਸ਼ੇਸ਼ ਮਾਪ ਲਏ ਅਤੇ ਉਨ੍ਹਾਂ ਦੀ ਮੂਰਤੀ ਨੂੰ ਪ੍ਰਮਾਣਿਕ ਸਮਾਨਤਾ ਦੇਣ ਲਈ ਉਨ੍ਹਾਂ ਦੀਆਂ ਤਸਵੀਰਾਂ ਵੀ ਲਈਆਂ। ਇਸ ਬਾਰੇ ਬਾਬਾ ਰਾਮਦੇਵ ਨੇ ਕਿਹਾ ਕਿ ਮੈਡਮ ਤੁਸਾਦ ਦੀ ਟੀਮ ਬਹੁਤ ਹੀ ਮਾਹਿਰ ਅਤੇ ਤਜ਼ਰਬੇਕਾਰ ਹੈ ਅਤੇ ਆਪਣੇ ਕੰਮ ਲਈ ਸਮਰਪਿਤ ਹੈ। ਰਾਮਦੇਵ ਨੇ ਕਿਹਾ ਕਿ ਮੈਂ ਆਪਣੀ ਇਸ ਮੂਰਤੀ ਨੂੰ ਮੁਕੰਮਲ ਹੁੰਦੀ ਦੇਖਣ ਨੂੰ ਬਹੁਤ ਉਤਸਕ ਹਾਂ। ਯੋਗ ਗੁਰੂ ਬਾਬਾ ਰਾਮਦੇਵ ਦਾ ਮੋਮ ਦਾ ਪੁਤਲਾ ਜਲਦ ਹੀ ਲੰਡਨ ਦੇ ਮਸ਼ਹੂਰ ਮੈਡਮ ਤੁਸਾਦ ਮਿਊਜ਼ੀਅਮ 'ਚ ਲਗਾਇਆ ਜਾਵੇਗਾ। ਇਸ ਗੱਲ ਦੀ ਜਾਣਕਾਰੀ ਬਾਬਾ ਰਾਮਦੇਵ ਨੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਫੇਸਬੁੱਕ ਪੋਸਟ 'ਚ ਬਾਬਾ ਰਾਮਦੇਵ ਨੇ ਕਿਹਾ ਕਿ ਪਹਿਲੀ ਵਾਰ ਮੈਡਮ ਤੁਸਾਦ ਮਿਊਜ਼ੀਅਮ 'ਚ ਇਕ ਯੋਗੀ ਦੀ ਮੂਰਤੀ ਲਗਾਈ ਜਾਵੇਗੀ। ਇਹ ਯੋਗ ਦੇ ਵਿਗਿਆਨ ਦੀ ਮਹਿਮਾ ਨੂੰ ਅੱਗੇ ਵਧਾਏਗੀ ਅਤੇ ਯੋਗੀ ਜੀਵਨਸ਼ੈਲੀ ਨੂੰ ਅਪਣਾਉਣ ਲਈ ਦੁਨੀਆ ਭਰ ਦੇ ਲੋਕਾਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਬਾਲੀਵੁੱਡ, ਹਾਲੀਵੁੱਡ, ਆਗੂਆਂ ਵਿਚਾਲੇ ਪਹਿਲੀ ਵਾਰ ਇਕ ਸਾਧੂ ਵੀ ਹੋਵੇਗਾ, ਜਿਸ ਨਾਲ ਯੋਗ ਰਿਸ਼ੀਆਂ, ਅਧਿਆਤਮਿਕਤਾ ਨੂੰ ਵੀ ਮਾਣ ਮਿਲੇਗਾ।
ਹਾਲ ਹੀ 'ਚ ਬਾਬਾ ਰਾਮਦੇਵ ਨੇ ਆਪਣੇ ਲੰਡਨ ਦੌਰੇ ਦੌਰਾਨ ਮੈਡਮ ਤੁਸਾਦ ਮਿਊਜ਼ੀਅਮ ਦਾ ਦੌਰਾ ਕੀਤਾ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੁੱਤ ਦੇ ਨਾਲ ਯੋਗ ਦੀ ਮੁੱਦਰਾ 'ਚ ਖਿਚਾਈ ਆਪਣੀ ਤਸਵੀਰ ਵੀ ਸਾਂਝੀ ਕੀਤੀ ਸੀ। ਰਾਮਦੇਵ ਨੇ ਕਿਹਾ ਕਿ ਦੋ ਮਹੀਨੇ ਪਹਿਲਾਂ ਹੀ ਉਹ ਮੈਡਮ ਤੁਸਾਦ ਮਿਊਜ਼ੀਅਮ ਨੂੰ ਆਪਣਾ ਬੁੱਤ ਲਗਾਉਣ ਦੀ ਸਹਿਮਤੀ ਦੇ ਚੁਕੇ ਹਨ।
ਨਮਕੀਨ ਦੇ ਪੈਕਟ 'ਤੇ ਹਰਿਮੰਦਰ ਸਾਹਿਬ ਦੀ ਤਸਵੀਰ ਛਾਪੇ ਜਾਣ ਦਾ ਮਾਮਲਾ ਭਖਿਆ
NEXT STORY