ਖਰਗੋਨ - ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲੇ ਦੇ ਕਾਸਰਵਾੜ 'ਚ ਇਕ ਨੌਜਵਾਨ ਨੂੰ ਸ਼ਨੀਵਾਰ ਨੂੰ ਸ਼ਰੇਆਮ ਮਾਰਿਆ-ਕੁੱਟਿਆ ਤੇ ਉਸ ਦੇ ਗੁਪਤ ਅੰਗ ਵਿਚ ਮਿਰਚਾਂ ਪਾ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਪੀੜਤ ਲੜਕੇ ਨੇ 12 ਹਜ਼ਾਰ ਰੁਪਏ ਉਧਾਰ ਲਏ ਸਨ ਅਤੇ ਉਸ ਨੂੰ ਵਾਪਸ ਨਾ ਕਰਨ 'ਤੇ ਗੁੰਡਿਆਂ ਨੇ ਉਸ ਨੂੰ ਕੁਟਾਪਾ ਚਾੜ੍ਹਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਡੀ. ਐੱਸ. ਪੀ. ਸ਼ਸ਼ੀਕਾਂਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤ ਦੀ ਪਛਾਣ ਸ਼ੋਏਬ ਖਾਨ ਵਜੋਂ ਅਤੇ ਗੁੰਡੇ ਦੀ ਪਛਾਣ ਭੁਰੂ ਵਜੋਂ ਹੋਈ ਹੈ। ਸ਼ੋਏਬ ਨੇ ਅਖੌਤੀ ਤੌਰ 'ਤੇ ਭੁਰੂ ਤੋਂ 12 ਹਜ਼ਾਰ ਰੁਪਏ ਉਧਾਰ ਲਏ ਸੀ।
ਦੁਨੀਆ ਦਾ ਪਾਵਰਫੁੱਲ ਇੰਜੈਕਸ਼ਨ ਵੀ ਕਾਂਗਰਸ ਨੂੰ ਨਹੀਂ ਦੇ ਸਕਦਾ ਪੁਨਰ ਜਨਮ : ਓਵੈਸੀ
NEXT STORY