ਪੁਣੇ, (ਭਾਸ਼ਾ)- ਪੁਣੇ ਦਾ ਇਕ ਡਾਕਟਰ ਆਨਲਾਈਨ ਸ਼ੇਅਰ ਬਾਜ਼ਾਰ ’ਚ ਨਿਵੇਸ਼ ਕਰ ਕੇ ਭਾਰੀ ਮੁਨਾਫ਼ੇ ਦੇ ਝਾਂਸੇ ’ਚ ਆ ਕੇ 12.31 ਕਰੋੜ ਰੁਪਏ ਗੁਆ ਬੈਠਾ। ਪੁਲਸ ਨੇ ਦੱਸਿਆ ਕਿ ਜਾਅਲਸਾਜ਼ਾਂ ਨੇ ਉਨ੍ਹਾਂ ਨੂੰ ਕਈ ਨਿਵੇਸ਼ ਕਰਨ ਲਈ ਕਥਿਤ ਤੌਰ ’ਤੇ ਮਜਬੂਰ ਕੀਤਾ। ਪੁਲਸ ਅਨੁਸਾਰ, ਜਨਵਰੀ ਦੇ ਆਖ਼ਰੀ ਹਫ਼ਤੇ ’ਚ 75 ਸਾਲਾ ਵਿਅਕਤੀ ਨੂੰ ਇਕ ਅਣਪਛਾਤੇ ਨੰਬਰ ਤੋਂ ਮੈਸੇਜ ਮਿਲਿਆ, ਜਿਸ ’ਚ ਕੁਝ ਸ਼ੇਅਰਾਂ ਦੀ ਸੂਚੀ ਅਤੇ ਇਕ ਲਿੰਕ ਦਿੱਤਾ ਗਿਆ ਸੀ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਲਿੰਕ ’ਤੇ ਕਲਿੱਕ ਕਰਦਿਆਂ ਹੀ ਪੀੜਤ ਇਕ ‘ਵ੍ਹਟਸਐਪ ਗਰੁੱਪ’ ਨਾਲ ਜੁੜ ਗਏ, ਜਿੱਥੇ ਗਰੁੱਪ ਦੇ ‘ਐਡਮਿਨ’ ਨੇ ਖ਼ੁਦ ਨੂੰ ਇਕ ਗਲੋਬਲ ਵਿੱਤੀ ਪ੍ਰਬੰਧਨ ਕੰਪਨੀ ਦਾ ਸੀਨੀਅਰ ਅਧਿਕਾਰੀ ਦੱਸਿਆ ਸੀ। ਇਨ੍ਹਾਂ ’ਚੋਂ ਇਕ ਨੇ ਖ਼ੁਦ ਨੂੰ ਸ਼ੇਅਰ ਬਾਜ਼ਾਰ ਸਬੰਧੀ ਲੇਖਕ ਵੀ ਦੱਸਿਆ।
60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਜਵਾਕ, ਪਿੰਡ 'ਚ ਮਚੀ ਹਾਹਾਕਾਰ, ਰੈਸਕਿਊ ਆਪ੍ਰੇਸ਼ਨ ਜਾਰੀ
NEXT STORY