ਨਵੀਂ ਦਿੱਲੀ— ਭੋਪਾਲ ਰਾਜਧਾਨੀ ਨੂੰ ਬੇਹੱਦ ਸ਼ਰਮਸਾਰ ਕਰਨ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਕਲਯੁੱਗੀ ਮਾਂ ਨੇ ਆਪਣੇ ਪ੍ਰੇਮੀ ਕੋਲੋਂ ਹੀ ਆਪਣੀ ਨਾਬਾਲਗ ਧੀ ਦਾ ਰੇਪ ਕਰਵਾ ਦਿੱਤਾ। ਮਾਮਲੇ 'ਚ ਪੁਲਸ ਨੇ ਮਾਂ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਾਮਲਾ ਹਬੀਬਗੰਜ ਇਲਾਕੇ ਦਾ ਹੈ। ਪੁਲਸ ਮੁਤਾਬਕ ਸ਼ਿਵਪੁਰੀ ਦੀ ਰਹਿਣ ਵਾਲੀ 15 ਸਾਲ ਦੀ ਅੱਲੜ੍ਹ ਲੜਕੀ ਦੇ ਪਿਤਾ ਪਹਿਲਾਂ ਪਰਿਵਾਰ ਨਾਲ ਮਾਨਸਰੋਵਰ ਕੰਪਲੈਕਸ ਕੋਲ ਸਥਿਤ ਸ਼ਾਂਤੀ ਨਗਰ ਬਸਤੀ 'ਚ ਰਹਿੰਦੇ ਸਨ। ਉਹ ਸਿਕਊਰਿਟੀ ਗਾਰਡ ਦੀ ਨੌਕਰੀ ਕਰਦੇ ਸਨ। ਜਿਸ ਕਾਰਨ ਉਸ ਦੀ ਕਦੇ ਦਿਨੇ ਅਤੇ ਕਦੇ ਰਾਤ ਨੂੰ ਡਿਊਟੀ ਲੱਗਦੀ ਸੀ। ਪਿਤਾ ਦੀ ਗੈਰਮੌਜ਼ੂਦਗੀ 'ਚ ਅਜਮੇਰ ਉਰਫ ਕੋਮਲ ਧਾਕੜ ਨਾਮ ਦਾ ਵਿਅਕਤੀ ਉਨ੍ਹਾਂ ਘਰ ਆਉਂਦਾ ਸੀ। ਉਸ ਦੀ ਮਾਂ ਅਜਮੇਰ ਨਾਲ ਫੋਨ 'ਤੇ ਵੀ ਕਾਫ਼ੀ ਦੇਰ ਤੱਕ ਗੱਲ ਕਰਦੀ ਰਹਿੰਦੀ ਸੀ। ਪੁੱਛਣ 'ਤੇ ਮਾਂ ਕਹਿੰਦੀ ਸੀ ਕਿ ਅਜਮੇਰ ਉਸ ਦੇ ਭਰਾ ਸ਼ਿਆਮੂ ਦਾ ਦੋਸਤ ਹੈ।
ਪੀੜਤਾ ਨੇ ਦੱਸਿਆ ਕਿ ਉਸ ਦੀ ਮਾਂ ਦੀ ਕਰਤੂਤ ਦਾ ਪਤਾ ਲੱਗਣ 'ਤੇ ਪਿਤਾ ਮੇਰੇ ਛੋਟੇ ਭਰਾ-ਭੈਣ ਨੂੰ ਲੈ ਕੇ ਸ਼ਿਵਪੁਰੀ ਸਥਿਤ ਆਪਣੇ ਪਿੰਡ ਚਲੇ ਗਏ। ਮਾਂ ਨੇ ਉਸ ਨੂੰ ਆਪਣੇ ਨਾਲ ਸ਼ਾਂਤੀ ਨਗਰ 'ਚ ਰੱਖ ਲਿਆ। ਇਸ ਦੌਰਾਨ ਅਜਮੇਰ ਵਾਰ-ਵਾਰ ਉਸ ਦੇ ਘਰ ਆਉਣ ਲੱਗਾ।
ਪੀੜਤਾ ਨੇ ਦੱਸਿਆ ਕਿ 22 ਜੁਲਾਈ ਨੂੰ ਜਦੋਂ ਉਹ ਘਰ ਵਿਚ ਇਕੱਲੀ ਸੀ ਉਦੋਂ ਵੀ ਅਜਮੇਰ ਆਇਆ ਅਤੇ ਉਸ ਨੇ ਉਸ ਨਾਲ ਕੁਕਰਮ ਕੀਤਾ। ਨਾਲ ਹੀ ਘਟਨਾ ਬਾਰੇ ਕਿਸੇ ਨੂੰ ਦੱਸਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਮਾਂ ਅਤੇ ਉਸ ਦੇ ਪ੍ਰੇਮੀ ਅਜਮੇਰ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਮਾਂ ਨੇ ਉਸ ਨੂੰ ਬਚਾ ਲਿਆ ਅਤੇ ਇਸ ਤੋਂ ਬਾਅਦ ਉਸ ਨੂੰ ਪਿਤਾ ਕੋਲ ਸ਼ਿਵਪੁਰੀ ਭੇਜ ਦਿੱਤਾ।
ਪਿਤਾ ਨੇ ਉਸ ਨੂੰ ਗੁਮਸੁਮ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਸਭ ਕੁਝ ਦੱਸ ਦਿੱਤਾ। ਇਸ ਤੋਂ ਬਾਅਦ ਉਹ ਪਿਤਾ ਨਾਲ ਥਾਣੇ ਪਹੁੰਚੀ ਅਤੇ ਉਸ ਨੇ ਘਟਨਾ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਕੁਕਰਮ ਦੇ ਦੋਸ਼ ਵਿਚ ਅਜਮੇਰ ਉਰਫ ਕੋਮਲ ਧਾਕੜ ਅਤੇ ਦੋਸ਼ੀ ਮਾਂ ਖਿਲਾਫ ਕੁਕਰਮ 'ਚ ਸਾਥ ਦੇਣ ਦਾ ਕੇਸ ਦਰਜ ਕਰ ਲਿਆ ਹੈ। ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਸਾਈਕਲ ਨੂੰ ਵੋਟ ਦਿਓ, ਇਸ 'ਚ ਨਹੀਂ ਲੱਗਦਾ ਪੈਟਰੋਲ ਤੇ ਡੀਜ਼ਲ : ਅਖਿਲੇਸ਼
NEXT STORY