ਨਵੀਂ ਦਿੱਲੀ—ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਭਾਜਪਾ ਨੇ ਦੇਸ਼ ਨੂੰ ਨਿਰਾਸ਼ ਕਰ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਯੂ. ਪੀ. ਆਉਂਦੇ ਹਨ ਤਾਂ ਉਹ ਨੀਂਹ-ਪੱਥਰ ਦਾ ਹੀ ਮੁੜ ਨੀਂਹ-ਪੱਥਰ ਰੱਖ ਜਾਂਦੇ ਹਨ। ਉਹ ਕੋਰੀਆ ਦੇ ਪ੍ਰਧਾਨ ਮੰਤਰੀ ਨੂੰ ਜਿਸ ਮੈਟਰੋ 'ਚ ਬਿਠਾ ਕੇ ਨੋਇਡਾ ਲਿਆਏ ਸਨ, ਨੂੰ ਅਸੀਂ ਹੀ ਬਣਾਇਆ ਸੀ। ਜਿਸ ਸੈਮਸੰਗ ਕੰਪਨੀ ਦਾ ਮੋਦੀ ਨੇ ਉਦਘਾਟਨ ਕੀਤਾ ਸੀ, ਦੀ ਸ਼ੁਰੂਆਤ ਅਸੀਂ ਹੀ ਕੀਤੀ ਸੀ। ਅਸੀਂ ਐਕਸਪ੍ਰੈੱਸ ਵੇਅ ਬਣਾਇਆ ਜਿੱਥੇ ਭਾਰਤੀ ਹਵਾਈ ਫੌਜ ਦੇ ਲੜਾਕੂ ਹਵਾਈ ਜਹਾਜ਼ ਉਤਰੇ।
ਉਨ੍ਹਾਂ ਭਾਜਪਾ ਦੀ ਸਿਆਸਤ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਜਪਾ ਨੇ ਪੈਟਰੋਲ ਅਤੇ ਡੀਜ਼ਲ ਮਹਿੰਗਾ ਕਰ ਦਿੱਤਾ ਹੈ। ਪੈਟਰੋਲ ਪੰਪਾਂ 'ਤੇ ਭਾਜਪਾ ਦੇ ਆਗੂਆਂ ਦੀਆਂ ਤਸਵੀਰਾਂ ਲਾ ਦਿੱਤੀਆਂ ਹਨ। ਲੋਕ ਸਾਈਕਲ ਨੂੰ ਵੋਟ ਦੇਣ। ਸਾਈਕਲ ਨੂੰ ਚਲਾਉਣ ਲਈ ਡੀਜ਼ਲ ਅਤੇ ਪੈਟਰੋਲ ਦੀ ਵਰਤੋਂ ਨਹੀਂ ਹੁੰਦੀ। ਦੱਸਣਯੋਗ ਹੈ ਕਿ ਸਪਾ ਦਾ ਚੋਣ ਨਿਸ਼ਾਨ ਸਾਈਕਲ ਹੈ।
ਤੇਜਸਵੀ ਵਿਰੁੱਧ ਮਾਣਹਾਨੀ ਦਾ ਮੁਕੱਦਮਾ
NEXT STORY