ਦਤੀਆ— ਮੱਧ ਪ੍ਰਦੇਸ਼ ਦੇ ਦਤੀਆ 'ਚ ਸ਼ਰਾਬ ਦੇ ਨਸ਼ੇ 'ਚ ਆਪਣੀ ਮਾਂ, ਭੈਣ ਅਤੇ ਭਰਜਾਈ ਨਾਲ ਰੇਪ ਕਰਨ ਵਾਲੇ ਇਕ ਨੌਜਵਾਨ ਨੂੰ ਉਸ ਦੇ ਘਰ ਵਾਲਿਆਂ ਨੇ ਹੀ ਮਾਰ ਦਿੱਤਾ। ਦਤੀਆ ਪੁਲਸ ਨੇ ਕਤਲ ਦੇ ਦੋਸ਼ 'ਚ ਮ੍ਰਿਤਕ ਦੇ ਪਿਤਾ, ਉਸ ਦੀ ਪਤਨੀ, ਛੋਟੇ ਬੇਟੇ ਅਤੇ ਛੋਟੇ ਬੇਟੇ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ। ਚਾਰੋਂ ਦੋਸ਼ੀਆਂ ਨੂੰ ਸੋਮਵਾਰ ਨੂੰ ਸਥਾਨਕ ਅਦਾਲਤ 'ਚ ਪੇਸ਼ੀ ਤੋਂ ਬਾਅਦ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਬੀਤੀ 12 ਨਵੰਬਰ ਨੂੰ ਗੋਪਾਲਦਾਸ ਹਿਲ ਇਲਾਕੇ ਤੋਂ ਮਿਲੀ ਸੀ। ਸਬ-ਡਵੀਜ਼ਨ ਪੁਲਸ ਅਹੁਦਾ ਅਧਿਕਾਰੀ (ਐੱਸ.ਡੀ.ਪੀ.ਓ.) ਗੀਤਾ ਭਾਰਦਵਾਜ ਨੇ ਦੱਸਿਆ ਕਿ ਘਰਵਾਲਿਆਂ ਤੋਂ ਜਦੋਂ ਮੁੰਡੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਘਟਨਾ ਬਾਰੇ ਜਾਣਕਾਰੀ ਦਿੱਤੀ।
ਪੋਸਟਮਾਰਟਮ ਰਿਪੋਰਟ ਤੋਂ ਹੋਇਆ ਖੁਲਾਸਾ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ 24 ਸਾਲਾ ਸੁਸ਼ੀਲ ਦੀ ਲਾਸ਼ ਮਿਲਣ ਤੋਂ ਬਾਅਦ ਜਦੋਂ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਰਿਪੋਰਟ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਉਸ ਦੀ ਪਛਾਣ ਸਾਹਮਣੇ ਆਉਣ ਤੋਂ ਬਾਅਦ ਪੁਲਸ ਦੀ ਪੁੱਛ-ਗਿੱਛ 'ਚ ਪਤਾ ਲੱਗਾ ਕਿ ਸੁਸ਼ੀਲ ਸ਼ਰਾਬ ਦਾ ਆਦੀ ਹੋ ਚੁਕਿਆ ਸੀ ਅਤੇ ਘਰ ਵਾਲੇ ਉਸ ਤੋਂ ਤੰਗ ਆ ਚੁਕੇ ਸਨ।
ਪੁਲਸ ਨੇ ਪਰਿਵਾਰ ਨੂੰ ਕੀਤਾ ਗ੍ਰਿਫਤਾਰ
ਪੁਲਸ ਦੀ ਪੁੱਛ-ਗਿੱਛ 'ਚ ਪਰਿਵਾਰ ਦੇ ਮੈਂਬਰਾਂ ਨੇ ਨੌਜਵਾਨਾਂ ਦੇ ਕਤਲ ਦੀ ਗੱਲ ਕਬੂਲੀ ਪਰਿਵਾਰ ਦੇ ਲੋਕਾਂ ਦਾ ਕਹਿਣਾ ਸੀ ਕਿ ਸ਼ਰਾਬ ਪੀਣ ਤੋਂ ਬਾਅਦ ਉਸ ਨੇ ਕਈ ਵਾਰ ਮਾਂ, ਭੈਣ ਅਤੇ ਭਰਜਾਈ ਨਾਲ ਰੇਪ ਕੀਤਾ ਸੀ। ਨੌਜਵਾਨ ਦੇ ਪਿਤਾ ਨੇ ਪੁਲਸ ਨੂੰ ਕਿਹਾ ਕਿ ਬੀਤੇ 11 ਨਵੰਬਰ ਨੂੰ ਵੀ ਉਸ ਦਾ ਬੇਟਾ ਸ਼ਰਾਬ ਦੇ ਨਸ਼ੇ 'ਚ ਘਰ ਆਇਆ ਅਤੇ ਉਸ ਨੇ ਆਪਣੇ ਛੋਟੇ ਭਰਾ ਦੀ ਪਤਨੀ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁਕਿਆ ਸੀ, ਇਸ ਲਈ ਅਸੀਂ ਉਸ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਗੋਪਾਲ ਦਾਸ ਹਿਲ ਕੋਲ ਸੁੱਟ ਦਿੱਤਾ। ਕਬੂਲਨਾਮੇ ਤੋਂ ਬਾਅਦ ਪੁਲਸ ਨੇ ਪਰਿਵਾਰ ਦੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
105 ਸਾਲ ਦੀ ਬੇਬੇ ਦਾ ਸੁਪਨਾ ਹੋਇਆ ਪੂਰਾ, ਚੌਥੀ ਜਮਾਤ ਦੀ ਦਿੱਤੀ ਪ੍ਰੀਖਿਆ
NEXT STORY