ਬਾਂਧਵਗੜ੍ਹ— ਮੱਧ ਪ੍ਰਦੇਸ਼ ਦੇ ਬਾਂਧਵਗੜ੍ਹ 'ਚ ਪ੍ਰਸ਼ਾਸਨ ਨੇ ਭਾਜਪਾ ਵਿਧਾਇਕ ਸੰਜੇ ਪਾਠਕ ਦੇ ਰਿਜੋਰਟ 'ਤੇ ਬੁਲਡੋਜ਼ਰ ਚਲਾਇਆ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਰਿਜੋਰਟ ਨੂੰ ਢਾਹੁਣ ਤੋਂ ਪਹਿਲਾਂ ਜ਼ਮੀਨ ਕਬਜ਼ਾਉਣ ਵਿਰੁੱਧ ਨੋਟਿਸ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਕਬਜ਼ਾ ਨਹੀਂ ਹਟਾਇਆ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਰਿਜੋਰਟ ਨੂੰ ਢਾਹ ਦਿੱਤਾ। ਉੱਥੇ ਹੀ ਸੰਜੇ ਪਾਠਕ ਦਾ ਕਹਿਣਾ ਹੈ ਕਿ ਇਹ ਸਰਕਾਰ ਵਲੋਂ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਹੈ। ਦੱਸਣਯੋਗ ਹੈ ਕਿ ਸੰਜੇ ਪਾਠਕ ਦਾ ਨਾਂ ਕਥਿਤ ਤੌਰ 'ਤੇ ਵਿਧਾਇਕਾਂ ਦੀ ਖਰੀਦ-ਫਰੋਖਤ 'ਚ ਵੀ ਆਇਆ ਸੀ। ਹਾਲਾਂਕਿ ਉਨ੍ਹਾਂ ਨੇ ਅਜਿਹੇ ਕਿਸੇ ਵੀ ਮਾਮਲੇ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਸੀ।ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਸੰਜੇ ਪਾਠਕ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਅਫਵਾਹਾਂ ਨੂੰ ਖਾਰਜ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੈਂ ਭਾਜਪਾ ਦਾ ਹਿੱਸਾ ਸੀ, ਮੈਂ ਦਾ ਹਿੱਸਾ ਹਾਂ ਅਤੇ ਹਮੇਸ਼ਾ ਭਾਜਪਾ 'ਚ ਰਹਾਂਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਮੁੱਖ ਮੰਤਰੀ ਕਮਲਨਾਥ ਨਾਲ ਮੁਲਾਕਾਤ ਨਹੀਂ ਕੀਤੀ ਹੈ। ਮੈਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਿਆਸੀ ਖੇਡ 'ਚ ਮੈਨੂੰ ਉਮੀਦ ਹੈ ਕਿ ਮੇਰੇ ਕੋਲੋਂ ਕਤਲ ਨਹੀਂ ਹੋਵੇਗਾ। ਮੇਰੇ 'ਤੇ ਬਹੁਤ ਦਬਾਅ ਪਾਇਆ ਜਾ ਰਿਹਾ ਹੈ। ਮੈਂ ਹਮੇਸ਼ਾ ਭਾਜਪਾ 'ਚ ਰਹਾਂਗਾ।
ਮਿਸਾਲ : ਨਕਸਲੀਆਂ ਦੇ ਗੜ੍ਹ 'ਚ ਤਾਇਨਾਤ ਕੀਤੀ ਗਈ ਮਹਿਲਾ ਪੁਲਸ
NEXT STORY