ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਭਾਰਤ ਦੀ ਜਿੱਤ ਦਾ ਜਸ਼ਨ ਮਨਾਉਣ ਇਕ ਮਾਸੂਮ ਲਈ ਮਹਿੰਗਾ ਪੈ ਗਿਆ। ਇੱਥੇ ਕੁਝ ਬੱਚਿਆਂ ਦੀ ਮਸਤੀ ਨੇ ਇਕ ਮਾਸੂਮ ਦੀ ਜਾਨ ਲੈ ਲਈ। ਬੱਚਿਆਂ ਵਲੋਂ ਚਲਾਕੇ ਗਏ ਪਟਾਕੇ ਕਾਰਨ 5 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਗਈ। ਦਰਅਸਲ ਪਟਾਕਾ ਇਕ ਗਿਲਾਸ ਅੰਦਰ ਵਜਾਇਆ ਗਿਆ ਸੀ, ਜਿਸ ਕਾਰਨ ਸਟੀਲ ਦਾ ਇਕ ਟੁਕੜਾ ਢਿੱਡ 'ਚ ਵੜ ਜਾਣ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਜ਼ਿਲ੍ਹੇ ਦੇ ਗੋਹਲਪੁਰ ਇਲਾਕੇ ਵਿਚ ਵਾਪਰੀ।
ਇਹ ਵੀ ਪੜ੍ਹੋ- ਉਹੀ ਤਾਰੀਖ਼, ਦਿੱਲੀ ਦੇ ਬੁਰਾੜੀ ਵਾਂਗ ਘਰ 'ਚ ਫਾਹੇ ਨਾਲ ਲਟਕੇ ਮਿਲੇ ਇਕ ਹੀ ਪਰਿਵਾਰ ਦੇ 5 ਜੀਅ
ਗੋਹਲਪੁਰ ਥਾਣਾ ਇੰਚਾਰਜ ਪ੍ਰਤੀਕਸ਼ਾ ਮਾਰਕੋ ਨੇ ਦੱਸਿਆ ਕਿ ਕੁਝ ਬੱਚੇ ਪਟਾਕੇ ਚਲਾ ਰਹੇ ਸਨ ਅਤੇ ਉਨ੍ਹਾਂ ਨੇ ਇਕ ਪਟਾਕਾ ਸਟੀਲ ਗਿਲਾਸ ਦੇ ਹੇਠਾਂ ਰੱਖ ਦਿੱਤਾ ਸੀ, ਜਿਸ ਕਾਰਨ ਧਮਾਕੇ ਨਾਲ ਸਟੀਲ ਦੇ ਛੋਟੇ-ਛੋਟੇ ਟੁਕੜੇ ਹੋ ਗਏ ਅਤੇ ਦੂਰ ਤੱਕ ਜਾ ਡਿੱਗੇ। ਉਨ੍ਹਾਂ ਨੇ ਦੱਸਿਆ ਕਿ ਕੁਝ ਦੂਰੀ 'ਤੇ ਖੜ੍ਹੇ ਦੀਪਕ ਠਾਕੁਰ ਨਾਂ ਦੇ ਬੱਚੇ ਦੇ ਢਿੱਡ 'ਚ ਸਟੀਲ ਦਾ ਟੁਕੜਾ ਜਾ ਲੱਗਾ। ਗਿਲਾਸ ਦਾ ਟੁਕੜਾ ਲੱਗਣ ਮਗਰੋਂ ਦੀਪਕ ਮੌਕੇ 'ਤੇ ਕੁਰਲਾਉਣ ਲੱਗਾ। ਅਧਿਕਾਰੀ ਨੇ ਦੱਸਿਆ ਕਿ ਮਾਸੂਮ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਮਗਰੋਂ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਵਿਚ ਮਾਤਮ ਛਾ ਗਿਆ ਹੈ। ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਸ ਪ੍ਰਸ਼ਾਸਨ ਦੀ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- CM ਕੇਜਰੀਵਾਲ ਮੁੜ ਪਹੁੰਚੇ ਹਾਈ ਕੋਰਟ, CBI ਦੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ
ਦਰਅਸਲ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਗਏ ਵਰਲਡ ਕੱਪ ਟੀ-20 ਦੇ ਫਾਈਨਲ ਮੈਚ ਵਿਚ ਭਾਰਤ ਦੀ ਜਿੱਤ ਦਾ ਜਸ਼ਨ ਪੂਰਾ ਦੇਸ਼ ਮਨਾ ਰਿਹਾ ਹੈ। ਇਸ ਮੌਕੇ ਲੋਕਾਂ ਨੇ ਪੂਰੇ ਮੱਧ ਪ੍ਰਦੇਸ਼ ਵਿਚ ਆਤਿਸ਼ਬਾਜੀ ਅਤੇ ਪਟਾਕੇ ਚੱਲਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਜਬਲਪੁਰ ਵਿਚ ਵੀ ਅਜਿਹਾ ਹੀ ਜਸ਼ਨ ਮਨਾਇਆ ਜਾ ਰਿਹਾ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਜਿੱਤ ਦੇ ਨਾਂ 'ਤੇ ਬੱਚਿਆਂ ਦੀ ਸ਼ਰਾਰਤ ਮਾਸੂਮ ਦੀ ਜਾਨ ਲੈ ਲਵੇਗੀ। ਇਸ ਦਰਮਿਆਨ ਇਕ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ।
ਇਹ ਵੀ ਪੜ੍ਹੋ- ਰਾਧਾ ਰਾਣੀ 'ਤੇ ਵਿਵਾਦਿਤ ਬਿਆਨ ਦੇਣ ਮਗਰੋਂ ਕਥਾਵਾਚਕ ਪ੍ਰਦੀਪ ਮਿਸ਼ਰਾ ਨੇ ਨੱਕ ਰਗੜ ਕੇ ਮੰਗੀ ਮੁਆਫ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਹੁਲ ਗਾਂਧੀ ਨੇ ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਕੀਤੀ ਗੱਲ
NEXT STORY