ਇੰਦੌਰ- ਮੱਧ ਪ੍ਰਦੇਸ਼ ਦੇ ਭੋਪਾਲ ਦੇ ਇਕ ਸਰਕਾਰੀ ਹਸਪਤਾਲ ਤੋਂ ਰੇਮੇਡੀਸਿਵਰ ਦੀਆਂ 863 ਸ਼ੀਸ਼ੀਆਂ ਚੋਰੀ ਹੋਣ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਪਿਆ ਸੀ ਕਿ ਇੰਦੌਰ ਦੇ ਇਕ ਨਿੱਜੀ ਹਸਪਾਤਲ ਤੋਂ ਇਸ ਦਵਾਈ ਦੀਆਂ 133 ਸ਼ੀਸ਼ੀਆਂ ਕਥਿਤ ਤੌਰ 'ਤੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਕੋਵਿਡ-19 ਦੇ ਗੰਭੀਰ ਮਰੀਜ਼ਾਂ ਦੇ ਇਲਾਜ 'ਚ ਇਸਤੇਮਾਲ ਕੀਤੀ ਜਾਣ ਵਾਲੀ ਰੇਮੇਡੀਸਿਵਰ ਦੀ ਸੂਬੇ 'ਚ ਵੱਡੀ ਕਿੱਲਤ ਹੈ ਅਤੇ ਇਸ ਦੀ ਕਾਲਾਬਾਜ਼ਾਰੀ ਦੇ ਦੋਸ਼ 'ਚ ਲਗਾਤਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇੰਦੌਰ ਦੇ ਤੁਕੋਗੰਜ ਥਾਣੇ ਦੇ ਇੰਚਾਰਜ ਕਮਲੇਸ਼ ਸ਼ਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਸ਼ੈਲਬੀ ਹਸਪਤਾਲ ਦੀ ਦਵਾਈ ਦੁਕਾਨ ਦੇ ਕਰਮੀ ਭੂਪੇਂਦਰ ਸ਼ੈਲੀਵਾਲ ਵਿਰੁੱਧ ਆਈ.ਪੀ.ਸੀ. ਦੀ ਧਾਰਾ 381 (ਕਰਮੀ ਵਲੋਂ ਮਾਲਕ ਦੇ ਕਬਜ਼ੇ ਦੀ ਜਾਇਦਾਦ ਦੀ ਚੋਰੀ) ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ,''ਨਿੱਜੀ ਹਸਪਤਾਲ ਦੇ ਪ੍ਰਬੰਧਨ ਦਾ ਕਹਿਣਾ ਹੈ ਕਿ ਸ਼ੈਲੀਵਾਲ ਨੇ ਦਵਾਈ ਦੁਕਾਨ ਤੋਂ ਰੇਮੇਡੀਸਿਵਰ ਦੀਆਂ 133 ਸ਼ੀਸ਼ੀਆਂ ਚੋਰੀ ਕਰ ਕੇ ਆਪਣੇ ਪੱਧਰਾਂ 'ਤੇ ਗਾਹਕਾਂ ਨੂੰ ਉੱਚੀਆਂ ਕੀਮਤਾਂ 'ਤੇ ਵੇਚ ਦਿੱਤੀਆਂ।''
ਇਹ ਵੀ ਪੜ੍ਹੋ : ਦਿੱਲੀ 'ਚ ਆਕਸੀਜਨ ਐਮਰਜੈਂਸੀ : ਸਰ ਗੰਗਾਰਾਮ ਸਮੇਤ ਕਈ ਹਸਪਤਾਲਾਂ 'ਚ ਬਚਿਆ ਕੁਝ ਘੰਟਿਆਂ ਦਾ ਸਟਾਕ
ਸ਼ਰਮਾ ਨੇ ਦੱਸਿਆ ਕਿ ਹਸਪਤਾਲ ਪ੍ਰਬੰਧਨ ਅਨੁਸਾਰ ਰੇਮੇਡੀਸਿਵਰ ਦੀਆਂ ਸ਼ੀਸ਼ੀਆਂ ਚੋਰੀ ਕੀਤੇ ਜਾਣ ਦੀ ਇਹ ਘਟਨਾ 5 ਅਪ੍ਰੈਲ ਤੋਂ ਪਹਿਲਾਂ ਦੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ ਅਤੇ ਫ਼ਿਲਹਾਲ ਨਾਮਜ਼ਦ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਥਾਣਾ ਇੰਚਾਰਜ ਅਨੁਸਾਰ ਹਸਪਤਾਲ ਦੀ ਦਵਾਈ ਦੁਕਾਨ ਦੇ ਹੋਰ ਕਰਮੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭੋਪਾਲ ਦੇ ਸਰਕਾਰੀ ਹਮੀਦੀਆ ਹਸਪਤਾਲ ਤੋਂ ਰੇਮੇਡੀਸਿਵਰ ਦੀਆਂ 863 ਸ਼ੀਸ਼ੀਆਂ ਚੋਰੀ ਹੋਣ ਨੂੰ ਲੈ ਕੇ ਹਾਲ ਹੀ 'ਚ ਸ਼ਿਕਾਇਤ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਬਿਹਾਰ ’ਚ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਸਪਤਾਲ, 25 ਫੀਸਦੀ ਹੋ ਰਹੀ ਸਪਲਾਈ
ਕੋਰੋਨਾ ਆਫ਼ਤ ਕਾਰਨ ਬਿਹਾਰ 'ਚ ਪੰਚਾਇਤ ਚੋਣਾਂ ਟਲੀਆਂ
NEXT STORY