ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ 'ਚ ਇਕ ਪਿਤਾ ਨੇ ਆਪਣੀਆਂ ਤਿੰਨ ਧੀਆਂ ਨਾਲ ਖੂਹ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਅਨੁਸਾਰ ਦਬੋਹ ਥਾਣਾ ਖੇਤਰ ਦੇ ਪਿੰਡ ਅੰਧਿਆਰੀ 'ਚ ਰਾਜੇਸ਼ ਰਜਕ ਨੇ ਆਪਣੀਆਂ ਤਿੰਨ ਧੀਆਂ ਨਾਲ ਸ਼ੁੱਕਰਵਾਰ ਰਾਤ ਨੂੰ ਖੂਹ 'ਚ ਛਾਲ ਮਾਰ ਦਿੱਤੀ। ਇਸ ਘਟਨਾ 'ਚ ਰਾਜੇਸ਼ (42), ਅਨੁਸ਼ਕਾ (10), ਚਾਈਨਾ (8) ਅਤੇ ਸੰਧਿਆ (5) ਦੀ ਮੌਤ ਹੋ ਗਈ। ਸ਼ਨੀਵਾਰ ਸਵੇਰੇ ਜਦੋਂ ਪਿੰਡ ਵਾਸੀਆਂ ਨੇ ਖੂਹ 'ਚ ਲਾਸ਼ਾਂ ਦੇਖੀਆਂ ਤਾਂ ਪੁਲਸ ਨੂੰ ਸੂਚਨਾ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਰਾਜੇਸ਼ ਮੁੰਬਈ 'ਚ ਗੋਲ ਗੋਪੇ ਵੇਚਦਾ ਸੀ। ਕਰੀਬ ਢਾਈ ਮਹੀਨੇ ਪਹਿਲਾਂ ਤਾਲਾਬੰਦੀ ਦੌਰਾਨ ਵਾਪਸ ਪਿੰਡ ਆਇਆ ਸੀ। ਪੁਲਸ ਅਨੁਸਾਰ ਰਾਜੇਸ਼ ਦੇ ਮੁੰਬਈ ਤੋਂ ਆਉਣ ਤੋਂ ਬਾਅਦ ਉਸ ਦੀ ਪਤਨੀ ਆਏ ਦਿਨ ਝਗੜਾ ਕਰਨ ਲੱਗੀ ਸੀ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਰਾਜੇਸ਼ ਦੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇਸ ਦਾ ਉਸ 'ਤੇ ਕੋਈ ਅਸਰ ਨਹੀਂ ਹੋਇਆ। ਇਸ ਤੋਂ ਦੁਖ ਹੋ ਕੇ ਰਾਜੇਸ਼ ਨੇ ਇਹ ਕਦਮ ਚੁੱਕ ਲਿਆ।
ਪੁਲਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਇਹ ਵੀ ਪਤਾ ਲੱਗਾ ਹੈ ਕਿ ਸ਼ੁੱਕਰਵਾਰ ਨੂੰ ਵੀ ਦੋਹਾਂ ਦਰਮਿਆਨ ਵਿਵਾਦ ਹੋਇਆ ਸੀ। ਇਸ ਤੋਂ ਬਾਅਦ ਰਾਜੇਸ਼ ਅੱਧੀ ਰਾਤ ਨੂੰ ਤਿੰਨਾਂ ਧੀਆਂ ਨੂੰ ਲੈ ਕੇ ਖੂਹ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਬੰਨ੍ਹ ਕੇ ਛਾਲ ਮਾਰ ਦਿੱਤੀ। ਸਾਰੀਆਂ ਲਾਸ਼ਾਂ ਨੂੰ ਖੂਹ 'ਚੋਂ ਬਾਹਰ ਕੱਢ ਲਿਆ ਗਿਆ ਹੈ। ਪੁਲਸ ਨੇ ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
‘ਕੋਰੋਨਾ’ ਕਾਰਨ ਚਿੰਤਾਜਨਕ ਬਣੇ ਹਾਲਾਤ, ਇਕ ਦਿਨ ’ਚ ਆਏ 61 ਹਜ਼ਾਰ ਤੋਂ ਵਧੇਰੇ ਨਵੇਂ ਕੇਸ
NEXT STORY