ਜਬਲਪੁਰ– ਮੱਧ ਪ੍ਰਦੇਸ਼ ਦੇ ਜਬਲਪੁਰ ’ਚ ਆਰਥਿਕ ਅਪਰਾਧ ਸ਼ਾਖਾ (EOW) ਨੇ ਆਮਦਨ ਤੋਂ ਵੱਧ ਸੰਪਤੀ ਨਾਲ ਜੁੜੇ ਇਕ ਮਾਮਲੇ ’ਚ ਖੇਤਰੀ ਟਰਾਂਸਪੋਰਟ ਅਫ਼ਸਰ (RTO) ਸੰਤੋਸ਼ ਪਾਲ ਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ। EOW ਨੇ ਹੁਣ ਤੱਕ 3 ਥਾਵਾਂ ’ਤੇ ਛਾਪੇਮਾਰੀ ਕਰ ਕੇ ਉਸ ਦੀ ਰਿਹਾਇਸ਼ ਤੋਂ 16 ਲੱਖ ਨਕਦੀ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ। EOW ਨੇ ਆਪਣੀ ਸ਼ੁਰੂਆਤੀ ਜਾਂਚ ’ਚ RTO ਅਧਿਕਾਰੀ ਦੇ ਕਰੀਬ 6 ਆਵਾਸ, ਫਾਰਮਹਾਊਸ ਜਿਸ ’ਚ ਆਲੀਸ਼ਾਨ ਥੀਏਟਰ ਵੀ ਹੈ। ਇਸ ਤੋਂ ਇਲਾਵਾ ਦੋ ਲਗਜ਼ਰੀ ਕਾਰਾਂ ਅਤੇ ਦੋ ਬਾਈਕ ਬਰਾਮਦ ਕੀਤੇ ਹਨ। EOW ਨੂੰ ਜਾਂਚ ’ਚ ਕਮਾਈ ਦੇ 650 ਫ਼ੀਸਦੀ ਸੰਪਤੀ ਮਿਲੀ ਹੈ। ਜਦੋਂ EOW ਦੇ ਅਧਿਕਾਰੀ ਪਾਲ ਦੇ ਘਰ ਪਹੁੰਚੇ ਤਾਂ ਉੱਥੋਂ ਦੀ ਸ਼ਾਨੌ-ਸ਼ੌਕਤ ਵੇਖ ਕੇ ਦੰਗ ਰਹਿ ਗਏ।
ਇਹ ਵੀ ਪੜ੍ਹੋ- ‘ਮੇਰੇ ਕੋਲ ਸ਼ਬਦ ਨਹੀਂ ਹਨ, ਬਸ ਹੈਰਾਨ ਹਾਂ’; 11 ਦੋਸ਼ੀਆਂ ਦੀ ਰਿਹਾਈ ’ਤੇ ਛਲਕਿਆ ਬਿਲਕਿਸ ਬਾਨੋ ਦਾ ਦਰਦ
EOW ਨੇ ਜਬਲਪੁਰ ਦੇ ਸ਼ਤਾਬਦੀਪੁਰਮ ਇਲਾਕੇ 'ਚ ਪਾਲ ਦੇ 10,000 ਵਰਗ ਫੁੱਟ ਦੇ ਘਰ 'ਤੇ ਛਾਪਾ ਮਾਰਿਆ। ਛਾਪੇਮਾਰੀ ਤੋਂ ਪਤਾ ਲੱਗਾ ਹੈ ਕਿ ਉਸ ਕੋਲ ਗਵਾਰੀਘਾਟ ਰੋਡ 'ਤੇ 1,247 ਵਰਗ ਫੁੱਟ ਦਾ ਘਰ, ਸ਼ੰਕਰ ਸ਼ਾਹ ਵਾਰਡ ਵਿਚ 1,150 ਵਰਗ ਫੁੱਟ ਦਾ ਘਰ ਅਤੇ ਦੋ ਹੋਰ ਰਿਹਾਇਸ਼ਾਂ ਹਨ। ਉਸ ਦੀ ਪਤਨੀ ਰੇਖਾ ਪਾਲ ਵੀ ਖੇਤਰੀ ਟਰਾਂਸਪੋਰਟ ਦਫ਼ਤਰ ਵਿਚ ਕਲਰਕ ਵਜੋਂ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ- ਕਿਸਾਨਾਂ ਨੇ ਲਖੀਮਪੁਰ ਖੀਰੀ ਲਈ ਘੱਤੀਆਂ ਵਹੀਰਾਂ, 'ਟੇਨੀ' ਦੀ ਬਰਖ਼ਾਸਤਗੀ ਸਮੇਤ ਕਈ ਮੰਗਾਂ ਨੂੰ ਲੈ ਕੇ ਧਰਨਾ ਸ਼ੁਰੂ
EOW ਤੋਂ ਮਿਲੀ ਜਾਣਕਾਰੀ ਅਨੁਸਾਰ ਸੰਤੋਸ਼ ਪਾਲ ਕੋਲ ਜਾਇਜ਼ ਸਰੋਤਾਂ ਤੋਂ ਪ੍ਰਾਪਤ ਆਮਦਨ ਨਾਲੋਂ ਕਰੀਬ 650 ਗੁਣਾ ਜ਼ਿਆਦਾ ਜਾਇਦਾਦ ਹੈ। ਯਾਨੀ ਕਿ ਉਨ੍ਹਾਂ ਨੇ ਆਪਣੇ ਸੇਵਾ ਕਾਲ ’ਚ ਜਿੰਨਾ ਪੈਸਾ ਕਮਾਇਆ, ਉਸ ਤੋਂ ਉਨ੍ਹਾਂ ਦੀ ਜਾਇਦਾਦ 650 ਫ਼ੀਸਦੀ ਵੱਧ ਹੈ। ਦਰਅਸਲ ਆਰਥਿਕ ਅਪਰਾਧ ਸ਼ਾਖਾ ਯਾਨੀ ਕਿ EOW ਨੂੰ ਜਬਲਪੁਰ RTO ਸੰਤੋਸ਼ ਪਾਲ ਖ਼ਿਲਾਫ ਬੇਹਿਸਾਬ ਸੰਪਤੀ ਦੀ ਸ਼ਿਕਾਇਤ ਮਿਲੀ ਸੀ।
ਇਹ ਵੀ ਪੜ੍ਹੋ- ITBP ਦੇ ਸ਼ਹੀਦ ਜਵਾਨਾਂ ਨੂੰ ਉੱਪ ਰਾਜਪਾਲ ਸਿਨਹਾ ਨੇ ਸ਼ਰਧਾਂਜਲੀ ਮਗਰੋਂ ਦਿੱਤਾ ਮੋਢਾ, 7 ਜਵਾਨਾਂ ਨੇ ਗੁਆਈ ਜਾਨ
ਫ੍ਰੀ ਸਕੀਮਾਂ ’ਤੇ SC ਨੇ ਸਾਰੀਆਂ ਧਿਰਾਂ ਤੋਂ ਮੰਗੇ ਸੁਝਾਅ, ਕਿਹਾ- ਅਸੀਂ ਤੈਅ ਕਰਾਂਗੇ ਮੁਫਤ ਚੋਣ ਵਾਅਦਿਆਂ ਦੀ ਪਰਿਭਾਸ਼ਾ
NEXT STORY