ਭਿੰਡ- ਮੱਧ ਪ੍ਰਦੇਸ਼ ਇਕ ਪਿੰਡ ਦੀ 15 ਸਾਲਾ ਵਿਦਿਆਰਥਣ ਨੇ 10ਵੀਂ ਦੀ ਬੋਰਡ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 98.75 ਫੀਸਦੀ ਅੰਕ ਹਾਸਲ ਕੀਤੇ ਹਨ। ਇਹ ਕੁੜੀ ਆਪਣੀ ਪੜ੍ਹਾਈ ਜਾਰੀ ਰੱਖਣ ਲਈ ਸਾਈਕਲ ਚਲਾ ਕੇ 24 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਸਕੂਲ ਆਉਂਦੀ-ਜਾਂਦੀ ਸੀ। ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਰੋਸ਼ਨੀ ਭਦੌਰੀਆ ਪ੍ਰਸ਼ਾਸਨਿਕ ਸੇਵਾ 'ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ।
ਇਸ ਕੁੜੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੇ ਬੇਟੀ ਦੀ ਇਸ ਉਪਲੱਬਧੀ 'ਤੇ ਮਾਣ ਹੈ ਅਤੇ ਹੁਣ ਸਕੂਲ ਆਉਣ-ਜਾਣ ਲਈ ਉਸ ਲਈ ਸਾਈਕਲ ਦੀ ਬਜਾਏ ਕੋਈ ਹੋਰ ਸਹੂਲਤ ਉਪਲੱਬਧ ਕਰਾਵਾਂਗਾ। ਰੋਸ਼ਨੀ ਚੰਬਲ ਖੇਤਰ ਦੇ ਭਿੰਡ ਜ਼ਿਲ੍ਹੇ ਦੇ ਅਜਨੋਲ ਪਿੰਡ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਮੱਧ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਦੇ 10ਵੀਂ ਬੋਰਡ ਦੀ ਪ੍ਰੀਖਿਆ 'ਚ 98.75 ਫੀਸਦੀ ਅੰਕ ਹਾਸਲ ਕਰ ਕੇ 8ਵੀਂ ਰੈਂਕ ਪਾਈ ਹੈ। ਇਹ ਨਤੀਜੇ ਸ਼ਨੀਵਾਰ ਨੂੰ ਐਲਾਨ ਹੋਏ। ਉਸ ਦੇ ਪਿਤਾ ਜੀ ਪੁਰਸ਼ੋਤਮ ਭਦੌਰੀਆ ਨੇ ਐਤਵਾਰ ਨੂੰ ਦੱਸਿਆ ਕਿ 8ਵੀਂ ਤੱਕ ਮੇਰੀ ਬੇਟੀ ਦੂਜੇ ਸਕੂਲ 'ਚ ਪੜ੍ਹਦੀ ਸੀ ਅਤੇ ਉੱਥੇ ਆਉਣ-ਜਾਣ ਲਈ ਸਿਰਫ਼ ਬੱਸ ਦੀ ਸਹੂਲਤ ਸੀ ਪਰ 9ਵੀਂ 'ਚ ਉਸ ਨੇ ਮੇਹਗਾਂਵ ਸਥਿਤ ਸਰਕਾਰੀ ਕੰਨਿਆ ਹਾਈ ਸੈਕੰਡਰੀ ਸਕੂਲ 'ਚ ਦਾਖਲਾ ਲੈ ਲਿਆ। ਇਹ ਸਕੂਲ ਸਾਡੇ ਪਿੰਡ ਅਜਨੋਲ ਤੋਂ 12 ਕਿਲੋਮੀਟਰ ਦੂਰ ਹੈ ਅਤੇ ਉੱਥੇ ਆਉਣ ਲਈ ਬੱਸ ਦੀ ਸਹੂਲਤ ਵੀ ਨਹੀਂ ਹੈ। ਉਨ੍ਹਾਂ ਨੇ ਕਿਹਾ,''ਇਸ ਸਕੂਲ 'ਚ ਆਉਣ-ਜਾਣ ਲਈ ਟੈਕਸੀ ਵਰਗੀ ਹੋਰ ਸਹੂਲਤ ਵੀ ਨਹੀਂ ਸੀ। ਇਸ ਲਈ ਮੇਰੀ ਬੇਟੀ ਕਈ ਦਿਨਾਂ ਤੱਕ ਸਾਈਕਲ 'ਤੇ ਸਕੂਲ ਗਈ।''
ਭਦੌਰੀਆ ਨੇ ਦੱਸਿਆ ਕਿ ਹੁਣ ਮੈਂ ਉਸ ਲਈ ਸਕੂਲ ਆਉਣ-ਜਾਣ ਲਈ ਸਾਈਕਲ ਦੀ ਬਜਾਏ ਕੋਈ ਹੋਰ ਵਾਹਨ ਦਾ ਇੰਤਜ਼ਾਮ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਅਜਨੋਲ ਪਿੰਡ ਦੇ ਸਾਰੇ ਲੋਕ ਮੇਰੀ ਧੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹਨ, ਕਿਉਂਕਿ ਸਾਡੇ ਪਿੰਡ 'ਚ ਕਿਸੇ ਨੂੰ ਵੀ ਅਜਿਹੀ ਸਫ਼ਲਤਾ ਨਹੀਂ ਮਿਲੀ ਹੈ। ਪੁਰਸ਼ੋਤਮ ਭਦੌਰੀਆ ਕਿਸਾਨ ਹਨ ਅਤੇ ਉਸ ਦੇ 2 ਬੇਟੇ ਵੀ ਹਨ। ਜਦੋਂ ਰੋਸ਼ਨੀ ਤੋਂ ਸਾਈਕਲ 'ਤੇ ਸਕੂਲ ਆਉਣ-ਜਾਣ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ,''ਸਾਈਕਲ 'ਤੇ ਸਕੂਲ ਜਾਣਾ ਕਠਿਨ ਹੈ। ਮੈਂ ਗਿਣਿਆ ਨਹੀਂ ਕਿ ਕਿੰਨੇ ਦਿਨ ਮੈਂ ਸਾਈਕਲ 'ਤੇ ਸਕੂਲ ਗਈ ਪਰ ਅਨੁਮਾਨ ਹੈ ਕਿ ਮੈਂ 60 ਤੋਂ 70 ਦਿਨ ਸਾਈਕਲ 'ਤੇ ਸਕੂਲ ਗਈ। ਜਦੋਂ ਵੀ ਮੇਰੇ ਪਿਤਾ ਜੀ ਨੂੰ ਸਮਾਂ ਮਿਲਿਆ, ਉਦੋਂ ਉਹ ਮੈਨੂੰ ਸਕੂਲ ਮੋਟਰਸਾਈਕਲ 'ਤੇ ਲੈ ਗਏ।''
ਕੁੜੀ ਨੇ ਦੱਸਿਆ,''ਸਕੂਲ ਤੋਂ ਆਉਣ ਤੋਂ ਬਾਅਦ ਮੈਂ 7-8 ਘੰਟੇ ਪੜ੍ਹਾਈ ਕਰਦੀ ਸੀ।'' ਰੋਸ਼ਨੀ ਨੇ ਕਿਹਾ ਕਿ ਉਹ ਸਿਵਲ ਸਰਵਿਸ ਦੀਆਂ ਪ੍ਰੀਖਿਆਵਾਂ ਪਾਸ ਕਰ ਕੇ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹੈ। ਮੇਹਗਾਂਵ ਸਰਕਾਰੀ ਕੰਨਿਆ ਹਾਈ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਹਰੀਸ਼ਚੰਦਰ ਸ਼ਰਮਾ ਨੇ ਰੋਸ਼ਨੀ ਦੀ ਉਪਲੱਬਧੀ ਅਤੇ ਦ੍ਰਿੜ ਹੌਂਸਲੇ ਲਈ ਉਸ ਦੀ ਸ਼ਲਾਘਾ ਕੀਤੀ।
ਤਾਮਿਲਨਾਡੂ 'ਚ ਕੋਵਿਡ-19 ਦੇ ਪ੍ਰਸਾਰ ਨੂੰ ਘੱਟ ਕਰਨ ਲਈ ਸਖ਼ਤ ਪਾਬੰਦੀਆਂ ਨਾਲ ਤਾਲਾਬੰਦੀ ਲਾਗੂ
NEXT STORY