ਨਵੀਂ ਦਿੱਲੀ (ਭਾਸ਼ਾ) - ਚਾਲੂ ਮਾਲੀ ਸਾਲ ’ਚ ਹੁਣ ਤੱਕ ਸ਼ੁੱਧ ਡਾਇਰੈਕਟ ਟੈਕਸ ਕੁਲੈਕਸ਼ਨ 7 ਫੀਸਦੀ ਵਧ ਕੇ 12.92 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ ਹੈ। ਇਸ ਦਾ ਕਾਰਨ ਕਾਰਪੋਰੇਟ ਟੈਕਸ ਤੋਂ ਵਧੀਆ ਵਸੂਲੀ ਅਤੇ ਰੀਫੰਡ ’ਚ ਸੁਸਤੀ ਦੱਸਿਆ ਜਾ ਰਿਹਾ ਹੈ। 1 ਅਪ੍ਰੈਲ ਤੋਂ 10 ਨਵੰਬਰ ਤੱਕ ਰੀਫੰਡ ਜਾਰੀ ਕਰਨ ’ਚ 18 ਫੀਸਦੀ ਦੀ ਘਟੋਤਰੀ ਆਈ ਹੈ ਅਤੇ ਇਹ 2.42 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਿਹਾ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਤੂਫ਼ਾਨੀ ਵਾਧਾ, ਜਾਣੋ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ 10 ਗ੍ਰਾਮ ਸੋਨਾ
ਇਸ ਮਿਆਦ ਦੌਰਾਨ ਸ਼ੁੱਧ ਕਾਰਪੋਰੇਟ ਟੈਕਸ ਕੁਲੈਕਸ਼ਨ ਲੱਗਭਗ 5.37 ਲੱਖ ਕਰੋੜ ਰੁਪਏ ਰਹੀ, ਜੋ 2024 ਦੀ ਇਸੇ ਮਿਆਦ ’ਚ 5.08 ਲੱਖ ਕਰੋੜ ਰੁਪਏ ਸੀ।
ਨਾਨ-ਕਾਰਪੋਰੇਟ ਟੈਕਸ, ਜਿਸ ’ਚ ਵਿਅਕਤੀਗਤ ਅਤੇ ਹਿੰਦੂ ਅਣਵੰਡੇ ਪਰਿਵਾਰ (ਐੱਚ. ਯੂ. ਐੱਫ.) ਸ਼ਾਮਲ ਹਨ, ਤੋਂ ਚਾਲੂ ਮਾਲੀ ਸਾਲ ’ਚ ਹੁਣ ਤੱਕ ਲੱਗਭਗ 7.19 ਲੱਖ ਕਰੋੜ ਰੁਪਏ ਦੀ ਵਸੂਲੀ ਹੋਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ ਲੱਗਭਗ 6.62 ਲੱਖ ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : Cash Deposit 'ਤੇ IT ਵਿਭਾਗ ਦਾ ਸਖ਼ਤ ਨਿਯਮ, ਜਾਣੋ ਕਦੋਂ ਮਿਲ ਸਕਦੈ ਇਨਕਮ ਟੈਕਸ ਦਾ Notice
ਸਕਿਓਰਿਟੀਜ਼ ਟ੍ਰਾਂਜ਼ੈਕਸ਼ਨ ਟੈਕਸ (ਐੱਸ. ਟੀ. ਟੀ.) ਕੁਲੈਕਸ਼ਨ ਚਾਲੂ ਮਾਲੀ ਸਾਲ ’ਚ ਹੁਣ ਤੱਕ 35,682 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ’ਚ 35,923 ਕਰੋੜ ਰੁਪਏ ਨਾਲੋਂ ਥੋੜ੍ਹੀ ਘੱਟ ਹੈ। ਸਰਕਾਰ ਦਾ ਟੀਚਾ ਮਾਲੀ ਸਾਲ 2025-26 ’ਚ ਐੱਸ. ਟੀ. ਟੀ. ਤੋਂ 78,000 ਕਰੋੜ ਰੁਪਏ ਜੁਟਾਉਣਾ ਹੈ।
ਇਹ ਵੀ ਪੜ੍ਹੋ : ਘੱਟ ਬਜਟ 'ਚ ਵਿਦੇਸ਼ ਯਾਤਰਾ ਦਾ ਪਲਾਨ? ਇਨ੍ਹਾਂ ਦੇਸ਼ਾਂ ਚ ਭਾਰਤੀ ਰੁਪਏ ਦੀ ਕੀਮਤ ਜ਼ਿਆਦਾ, ਘੁੰਮਣਾ ਹੋਵੇਗਾ ਸਸਤਾ
ਕੁੱਲ ਡਾਇਰੈਕਟ ਟੈਕਸ ਕੁਲੈਕਸ਼ਨ ’ਚ ਹਲਕਾ ਵਾਧਾ
ਰਿਫੰਡ ਐਡਜਸਟ ਕਰਨ ਤੋਂ ਪਹਿਲਾਂ ਕੁੱਲ ਡਾਇਰੈਕਟ ਟੈਕਸ ਕੁਲੈਕਸ਼ਨ ਚਾਲੂ ਮਾਲੀ ਸਾਲ ’ਚ ਹੁਣ ਤੱਕ 15.35 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਹੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ 2.15 ਫੀਸਦੀ ਵੱਧ ਹੈ।
ਕੁੱਲ ਮਿਲਾ ਕੇ, ਸ਼ੁੱਧ ਡਾਇਰੈਕਟ ਟੈਕਸ ਕੁਲੈਕਸ਼ਨ, ਜਿਸ ’ਚ ਵਿਅਕਤੀਗਤ ਆਮਦਨ ਟੈਕਸ ਅਤੇ ਕਾਰਪੋਰੇਟ ਟੈਕਸ ਸ਼ਾਮਲ ਹਨ, ਚਾਲੂ ਮਾਲੀ ਸਾਲ ’ਚ 10 ਨਵੰਬਰ ਤੱਕ ਸਾਲਾਨਾ ਅਧਾਰ ’ਤੇ 7 ਫੀਸਦੀ ਵਧ ਕੇ 12.92 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ। ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ ਅੰਕੜਾ ਲੱਗਭਗ 12.08 ਲੱਖ ਕਰੋੜ ਰੁਪਏ ਸੀ।
ਇਹ ਵੀ ਪੜ੍ਹੋ : ਤੁਹਾਡੇ ਬਾਅਦ ਕਿਸ ਨੂੰ ਮਿਲੇਗੀ Bank 'ਚ ਜਮ੍ਹਾ ਰਾਸ਼ੀ, ਜਾਣੋ Nominees ਨਿਰਧਾਰਤ ਕਰਨ ਲਈ RBI ਦੇ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਕ ਸਾਲ 'ਚ ਬੀਮਾ ਕੰਪਨੀਆਂ ਖ਼ਿਲਾਫ਼ ਦਰਜ ਹੋਈਆਂ 4321 ਸ਼ਿਕਾਇਤਾਂ, ਪੰਜਾਬ ਦੇ ਮਾਮਲੇ ਸਭ ਤੋਂ ਵਧ
NEXT STORY