ਬੈਤੂਲ— ਮੱਧ ਪ੍ਰਦੇਸ਼ ’ਚ ਬੱਚੀਆਂ ਅਤੇ ਔਰਤਾਂ ਵਿਰੁੱਧ ਅਪਰਾਧ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਤਾਜ਼ਾ ਮਾਮਲਾ ਬੈਤੂਲ ਦੇ ਦੇਵਗਾਂਵ ਦਾ ਹੈ, ਜਿੱਥੇ 8ਵੀਂ ਜਮਾਤ ’ਚ ਪੜ੍ਹਨ ਵਾਲੀ ਨਾਬਾਲਗ ਕੁੜੀ ਨਾਲ ਤਿੰਨ ਲੋਕਾਂ ਨੇ ਗੈਂਗਰੇਪ ਕੀਤਾ। ਇਕ ਨਿਊਜ਼ ਏਜੰਸੀ ਅਨੁਸਾਰ ਦੁਖੀ ਪੀੜਤਾ ਨੇ ਖੁਦ ’ਤੇ ਮਿੱਟੀ ਦਾ ਤੇਲ ਸੁੱਟ ਕੇ ਅੱਗ ਲੱਗਾ ਲਈ। ਇਸ ਘਟਨਾ ’ਚ ਪੀੜਤਾ 95 ਫੀਸਦੀ ਸੜ ਗਈ ਹੈ। ਕੁੜੀ ਨੂੰ ਗੰਭੀਰ ਹਾਲਤ ’ਚ ਜ਼ਿਲਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਤਿੰਨ ਮੁੰਡਿਆਂ ’ਤੇ ਉਸ ਨਾਲ ਰੇਪ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਦੀ ਮਾਂ ਅਨੁਸਾਰ ਮੰਗਲਵਾਰ ਨੂੰ ਕੁੜੀ ਘਰ ਦੇ ਕੰਮ ਕਾਰਨ ਬੈਤੂਲ ਗਈ ਸੀ। ਇਸ ਦੌਰਾਨ ਤਿੰਨ ਮੁੰਡਿਆਂ ਨੇ ਉਸ ਨਾਲ ਗੈਂਗਰੇਪ ਕੀਤਾ। ਵਾਰਦਾਤ ਤੋਂ ਬਾਅਦ ਦੋਸ਼ੀਆਂ ਦੀ ਕੈਦ ’ਚੋਂ ਛੁੱਟ ਕੇ ਆਈ ਨਾਬਾਲਗ ਪੀੜਤਾ ਨੇ ਕਾਗਜ਼ ’ਤੇ ਇਕ ਨਾਂ ਅਤੇ ਮੋਬਾਇਲ ਨੰਬਰ ਲਿਖ ਕੇ ਦੋਸ਼ੀਆਂ ਨੂੰ ਨਹੀਂ ਛੱਡਣ ਦੀ ਗੱਲ ਲਿਖੀ। ਕੁੜੀ ਦੀ ਮਾਂ ਨੇ ਬੇਟੀ ਨਾਲ ਗੈਂਗਰੇਪ ਕਰਨ ਵਾਲੇ ਤਿੰਨ ਦੋਸ਼ੀਆਂ ਦੇ ਨਾਂ ਦੱਸੇ ਹਨ।
ਉੱਥੇ ਹੀ ਪੁਲਸ ਵਿਦਿਆਰਥਣ ਨਾਲ ਗੈਂਗਰੇਪ ਦੀ ਗੱਲ ਤੋਂ ਇਨਕਾਰ ਕਰ ਰਹੀ ਹੈ। ਪੀੜਤਾ ਦੀ ਹਾਲਤ ਚਿੰਤਾਜਨਕ ਹੋਣ ਕਾਰਨ ਪੁਲਸ ਦੇਰ ਤੱਕ ਉਸ ਦਾ ਬਿਆਨ ਨਹੀਂ ਲੈ ਸਕੀ ਹੈ। ਪੁਲਸ ਨੇ ਕਿਹਾ ਕਿ ਪੀੜਤਾ ਦਾ ਬਿਆਨ ਦਰਜ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਰਾਜਸਥਾਨ: ਬਰਾਤੀਆਂ ਨਾਲ ਭਰੀ ਬੱਸ ਨਹਿਰ 'ਚ ਡਿੱਗੀ, 24 ਲੋਕਾਂ ਦੀ ਮੌਤ
NEXT STORY