ਜਬਲਪੁਰ- ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨੇ ਆਪਣੀ 2 ਸਾਲਾ ਮਾਸੂਮ ਭਤੀਜੀ ਦਾ ਇਸ ਲਈ ਕਤਲ ਕਰ ਦਿੱਤਾ, ਕਿਉਂਕਿ ਉਹ ਰੋ ਰਹੀ ਸੀ। ਇਸ ਵਜ੍ਹਾ ਕਰ ਕੇ ਔਰਤ ਨੂੰ ਨੀਂਦ ਨਹੀਂ ਆ ਰਹੀ ਸੀ। ਪੁਲਸ ਅਧਿਕਾਰੀ ਮੁਤਾਬਕ ਇਹ ਘਟਨਾ ਹਨੂੰਮਾਨਤਾਲ ਪੁਲਸ ਥਾਣਾ ਖੇਤਰ ਦੇ ਅਧੀਨ ਰਾਜੀਵ ਨਗਰ ਇਲਾਕੇ ਵਿਚ ਵਾਪਰੀ ਅਤੇ ਦੋਸ਼ੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਰਾਘਵ ਚੱਢਾ ਦੀ ਮੁਅੱਤਲੀ ਮਾਮਲੇ 'ਚ SC ਦਾ ਦਖ਼ਲ, ਰਾਜ ਸਭਾ ਸਕੱਤਰੇਤ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ
ਇਕ ਨਿਊਜ਼ ਏਜੰਸੀ ਮੁਤਾਬਕ ਹਨੂੰਮਾਨਤਾਲ ਪੁਲਸ ਥਾਣੇ ਦੇ ਮੁਖੀ ਐੱਮ. ਦ੍ਰਿਵੇਦੀ ਨੇ ਦੱਸਿਆ ਕਿ ਮੁਹੰਮਦ ਸ਼ਕੀਲ ਦੀ 2 ਸਾਲ ਦੀ ਧੀ ਦੁਪਹਿਰ ਨੂੰ ਲਾਪਤਾ ਹੋ ਗਈ। ਜਦੋਂ ਕਾਫੀ ਸਮਾਂ ਲੱਭਣ ਮਗਰੋਂ ਉਹ ਨਹੀਂ ਮਿਲੀ ਤਾਂ ਪਰਿਵਾਰ ਪੁਲਸ ਕੋਲ ਪਹੁੰਚਿਆ। ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਪੁਲਸ ਨੇ ਸ਼ਕੀਲ ਦੇ ਘਰ ਵਿਚ ਬੱਚੀ ਦੀ ਭਾਲ ਸ਼ੁਰੂ ਕੀਤੀ ਅਤੇ ਉਸ ਦੀ ਲਾਸ਼ ਸੋਫੇ ਹੇਠਾਂ ਮਿਲੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਕੀਲ ਆਪਣੇ ਭਰਾਵਾਂ ਨਾਲ ਇਕ ਹੀ ਘਰ ਵਿਚ ਰਹਿੰਦਾ ਹੈ।
ਇਹ ਵੀ ਪੜ੍ਹੋ- ਅਯੁੱਧਿਆ ਦੀਪ ਉਤਸਵ 'ਚ ਜਗਾਏ ਜਾਣਗੇ 21 ਲੱਖ ਦੀਵੇ, ਗਿੰਨੀਜ਼ ਵਰਲਡ ਰਿਕਾਰਡ ਬਣਾਉਣ ਦੀ ਤਿਆਰੀ
ਪੁਲਸ ਮੁਤਾਬਕ ਬੱਚੀ ਦੁਪਹਿਰ ਦੇ ਸਮੇਂ ਆਪਣੀ ਚਾਚੀ ਦੇ ਘਰ ਗਈ। ਦੋਹਾਂ ਨੇ ਇੱਕੱਠੇ ਖਾਣਾ ਖਾਧਾ ਅਤੇ ਬਾਅਦ ਵਿਚ ਬੱਚੀ ਦੀ ਚਾਚੀ ਨੇ ਉਸ ਨੂੰ ਆਪਣੀ ਮਾਂ ਕੋਲ ਜਾਣ ਲਈ ਕਿਹਾ ਕਿਉਂਕਿ ਉਹ ਸੌਂਣਾ ਚਾਹੁੰਦੀ ਸੀ ਪਰ ਬੱਚੀ ਆਪਣੀ ਮਾਂ ਕੋਲ ਨਹੀਂ ਗਈ। ਇਸ ਤੋਂ ਬਾਅਦ ਚਾਚੀ ਨੇ ਉਸ ਨੂੰ ਥੱਪੜ ਮਾਰ ਦਿੱਤਾ, ਜਿਸ ਕਾਰਨ ਕੁੜੀ ਨੇ ਰੌਣਾ ਸ਼ੁਰੂ ਕਰ ਦਿੱਤਾ। ਇਸ ਤੋਂ ਚਾਚੀ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਭਤੀਜੀ ਦਾ ਗਲ਼ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਸੋਫੇ ਹੇਠਾਂ ਲੁੱਕਾ ਦਿੱਤਾ।
ਇਹ ਵੀ ਪੜ੍ਹੋੋ- ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ 'ਚ ਫਸੀ ਤਾਮਿਲਨਾਡੂ ਦੀ ਪ੍ਰੋਫ਼ੈਸਰ, ਪਤੀ ਨੇ ਸਰਕਾਰ ਤੋਂ ਮੰਗੀ ਮਦਦ
ਪੁਲਸ ਨੇ ਡੂੰਘਾਈ ਨਾਲ ਜਾਂਚ ਮਗਰੋਂ ਕੁੜੀ ਦੀ ਮਾਸੀ ਅਫ਼ਸਾਨਾ ਤੋਂ ਪੁੱਛ-ਗਿੱਛ ਕੀਤੀ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਪੁਲਸ ਨੂੰ ਦੱਸਿਆ ਕਿ ਉਸ ਨੇ ਆਪਣੇ ਹੱਥਾਂ ਨਾਲ ਉਸ ਦਾ ਮੂੰਹ ਅਤੇ ਨੱਕ ਢੱਕ ਲਿਆ। ਉਸ ਦੀ ਮੌਤ ਦੇ ਡਰੋਂ ਮੈਂ ਉਸ ਦੀ ਲਾਸ਼ ਨੂੰ ਸੋਫੇ ਹੇਠਾਂ ਲੁਕਾ ਦਿੱਤਾ। ਓਧਰ ਐਸ.ਪੀ ਸ਼ੁਕਲਾ ਨੇ ਕਿਹਾ ਕਿ ਮੁਲਜ਼ਮ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਉਸਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2040 ਤੱਕ ਇਨਸਾਨ ਨੂੰ ਚੰਦਰਮਾ ’ਤੇ ਭੇਜਣ ਦਾ ਟੀਚਾ ਰੱਖਣ ਵਿਗਿਆਨੀ : ਮੋਦੀ
NEXT STORY