ਮਹਾਕੁੰਭ ਨਗਰ- ਮਹਾਕੁੰਭ 'ਚ ਬਸੰਤ ਪੰਚਮੀ ਦੇ ਮੌਕੇ 'ਤੇ ਐਤਵਾਰ ਨੂੰ ਲੱਖਾਂ ਸ਼ਰਧਾਲੂਆਂ ਨੇ ਗੰਗਾ, ਯਮੁਨਾ ਅਤੇ ਅਦ੍ਰਿਸ਼ ਸਰਸਵਤੀ ਦੀ ਤ੍ਰਿਵੇਣੀ 'ਚ ਇਸ਼ਨਾਨ ਕੀਤਾ। ਹਾਲਾਂਕਿ ਬਸੰਤੀ ਪੰਚਮੀ ਅੰਮ੍ਰਿਤ ਇਸ਼ਨਾਨ ਸੋਮਵਾਰ ਨੂੰ ਬ੍ਰਹਮ ਮਹੂਰਤ ਤੋਂ ਸ਼ੁਰੂ ਹੋਵੇਗਾ। ਸਰਕਾਰੀ ਸੂਤਰਾਂ ਮੁਤਾਬਕ ਅੱਜ ਦੁਪਹਿਰ 12 ਵਜੇ ਤੱਕ 88 ਲੱਖ 83 ਹਜ਼ਾਰ ਸ਼ਰਧਾਲੂਆਂ ਨੇ ਸੰਗਮ 'ਚ ਇਸ਼ਨਾਨ ਕੀਤਾ, ਜਿਨ੍ਹਾਂ 'ਚ 10 ਲੱਖ ਕਲਪਵਾਸੀ ਵੀ ਸ਼ਾਮਲ ਹਨ। ਇਨ੍ਹਾਂ ਨੂੰ ਮਿਲਾ ਕੇ ਮਹਾਕੁੰਭ 'ਚ 33 ਕਰੋੜ 61 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਸੰਗਮ 'ਚ ਇਸ਼ਨਾਨ ਕੀਤਾ। ਮਹਾਕੁੰਭ ਦੇ ਤੀਜੇ ਇਸ਼ਨਾਨ ਬਸੰਤ ਪੰਚਮੀ ਮੌਕੇ ਸੋਮਵਾਰ ਨੂੰ ਕਰੋੜਾਂ ਸ਼ਰਧਾਲੂਆਂ ਦੇ ਸੰਗਮ ਇਸ਼ਨਾਨ ਦੀ ਉਮੀਦ ਹੈ।
ਬਸੰਤ ਪੰਚਮੀ ਦੇ ਮੌਕੇ 'ਤੇ ਸਾਰੇ 13 ਅਖਾੜਿਆਂ ਦੇ ਸੰਤ ਤ੍ਰਿਵੇਣੀ 'ਚ ਇਸ਼ਨਾਨ ਅਤੇ ਧਿਆਨ ਕਰਨਗੇ। ਮਹਾਂਨਿਰਮਾਣੀ ਅਖਾੜਾ ਸਵੇਰੇ 5 ਵਜੇ ਸਭ ਤੋਂ ਪਹਿਲਾਂ ਇਸ਼ਨਾਨ ਕਰਨਗੇ, ਜਿਨ੍ਹਾਂ ਦੇ ਨਾਲ ਅਟਲ ਅਖਾੜੇ ਦੇ ਸੰਤ ਵੀ ਇਸ਼ਨਾਨ ਕਰਨਗੇ। ਬਾਅਦ ਵਿਚ ਨਿਰੰਜਨੀ, ਆਨੰਦ ਅਖਾੜਾ, ਜੂਨਾ ਆਵਾਹਨ ਅਤੇ ਅਗਨੀ ਅਖਾੜਾ, ਨਯਾ ਉਦਾਸੀਨ, ਵੱਡਾ ਉਦਾਸੀਨ ਅਖਾੜਾ ਉਸੇ ਕ੍ਰਮ ਵਿਚ ਇਸ਼ਨਾਨ ਸਾਧਨਾ ਕਰਨਗੇ।
ਇਸ਼ਨਾਨ ਸਮਾਗਮ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। 2 ਫਰਵਰੀ ਨੂੰ ਮੇਲਾ ਖੇਤਰ ਸਮੇਤ ਪੂਰੇ ਪ੍ਰਯਾਗਰਾਜ 'ਚ ਵਾਹਨਾਂ ਦਾ ਦਾਖਲਾ ਬੰਦ ਰਹੇਗਾ, ਜਦਕਿ ਮੇਲਾ ਖੇਤਰ 'ਚ ਭੀੜ ਪ੍ਰਬੰਧਨ ਲਈ ਡਰੋਨ ਅਤੇ ਸੀ. ਸੀ. ਟੀ. ਵੀ ਕੈਮਰਿਆਂ ਦੀ ਮਦਦ ਲਈ ਜਾਵੇਗੀ। ਇਸ਼ਨਾਨ ਸਮਾਰੋਹ ਵਿਚ ਕੋਈ ਵੀ. ਆਈ. ਪੀ. ਪ੍ਰੋਟੋਕੋਲ ਨਹੀਂ ਹੋਵੇਗਾ। ਬਸੰਤ ਪੰਚਮੀ ਇਸ਼ਨਾਨ ਸਮਾਗਮ ਤੋਂ ਬਾਅਦ ਅਖਾੜੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਣਗੇ।
ਹਵਾ ਪ੍ਰਦੂਸ਼ਣ ਦਿਲ ਲਈ ਬੇਹੱਦ ਖ਼ਤਰਨਾਕ
NEXT STORY