ਮਹਾਕੁੰਭ ਨਗਰ- ਮਹਾਕੁੰਭ 2025 ਵਿਚ ਇਸ ਵਾਰ ਸੰਗਮ ਤੱਟ 'ਤੇ ਅਨੋਖਾ ਦ੍ਰਿਸ਼ ਵੇਖਣ ਨੂੰ ਮਿਲਿਆ। ਰੂਸ ਤੋਂ ਆਏ 7 ਫੁੱਟ ਲੰਬੇ, ਦਮਦਾਰ ਮਸਲਜ਼ ਵਾਲੇ 'ਮਸਕੁਲਰ ਬਾਬਾ' ਨੇ ਆਪਣੀ ਮੌਜੂਦਗੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਦੀ ਡੂੰਘੀ ਆਸਥਾ ਅਤੇ ਭਾਰਤੀ ਸੱਭਿਆਚਾਰ ਪ੍ਰਤੀ ਸਮਰਪਣ ਨੂੰ ਲੈ ਕੇ ਚਰਚਾ ਕਰ ਰਹੇ ਹਨ। ਇਸ ਬਾਬਾ ਦਾ ਨਾਂ ਆਤਮਾ ਪ੍ਰੇਮ ਗਿਰੀ ਮਹਾਰਾਜ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਪਿਛਲੇ 30 ਸਾਲਾਂ ਤੋਂ ਹਿੰਦੂ ਧਰਮ ਨੂੰ ਅਪਣਾਇਆ ਹੋਇਆ ਹੈ। ਆਤਮਾ ਪ੍ਰੇਮ ਗਿਰੀ ਮਹਾਰਾਜ, ਜੋ ਪਹਿਲਾਂ ਅਧਿਆਪਕ ਸਨ, ਨੇ ਨੌਕਰੀ ਛੱਡ ਕੇ ਅਧਿਆਤਮਿਕ ਜੀਵਨ ਦਾ ਰਾਹ ਚੁਣਿਆ।
ਬਾਬਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣਾ ਜੀਵਨ ਹਿੰਦੂ ਧਰਮ ਅਤੇ ਸਨਾਤਨ ਸੰਸਕ੍ਰਿਤੀ ਦੇ ਪ੍ਰਚਾਰ ਲਈ ਸਮਰਪਿਤ ਕੀਤਾ ਹੈ। ਮਹਾਕੁੰਭ ਵਿਚ ਉਨ੍ਹਾਂ ਦੀ ਤਸਵੀਰ ਉਸ ਸਮੇਂ ਵਾਇਰਲ ਹੋ ਗਈ ਜਦੋਂ ਇਕ ਸ਼ਰਧਾਲੂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਤਸਵੀਰ ਵਿਚ ਉਨ੍ਹਾਂ ਦੀ ਚਮਕਦਾਰ ਦਿੱਖ ਅਤੇ ਗਲੇ ਵਿਚ ਰੁਦਰਾਕਸ਼ ਦੇ ਮਣਕੇ ਦਿਖਾਈ ਦੇ ਰਹੇ ਹਨ। ਪੋਸਟ ਦੇ ਕਮੈਂਟ ਸੈਕਸ਼ਨ 'ਚ ਲੋਕ 'ਹਰ ਹਰ ਮਹਾਦੇਵ' ਅਤੇ 'ਜੈ ਸ਼ਿਵ ਸ਼ੰਕਰ' ਦੇ ਜੈਕਾਰੇ ਲਗਾ ਕੇ ਬਾਬਾ ਦੀ ਪ੍ਰਸ਼ੰਸਾ ਕਰ ਰਹੇ ਹਨ।
ਮਹਾਕੁੰਭ 2025 'ਚ ਹੁਣ ਤੱਕ ਲੱਖਾਂ ਸ਼ਰਧਾਲੂ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ 'ਤੇ ਪਵਿੱਤਰ ਇਸ਼ਨਾਨ ਕਰ ਚੁੱਕੇ ਹਨ। ਇਸ ਵਾਰ ਸੰਗਮ ਵਿਚ 40 ਕਰੋੜ ਤੋਂ ਵੱਧ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਵਿਦੇਸ਼ੀ ਸ਼ਰਧਾਲੂ ਵੀ ਵੱਡੀ ਗਿਣਤੀ ਵਿਚ ਇੱਥੇ ਪੁੱਜੇ ਹਨ, ਜੋ ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਧਰਮ ਦੀ ਊਰਜਾ ਨੂੰ ਮਹਿਸੂਸ ਕਰ ਰਹੇ ਹਨ। ਮਹਾਕੁੰਭ 2025 ਨਾ ਸਿਰਫ਼ ਆਸਥਾ ਦਾ ਕੇਂਦਰ ਬਣ ਗਿਆ ਹੈ, ਸਗੋਂ ਇਹ ਵਿਭਿੰਨ ਸੰਸਕ੍ਰਿਤੀਆਂ ਅਤੇ ਅਧਿਆਤਮਿਕਤਾ ਦਾ ਸੰਗਮ ਵੀ ਸਾਬਤ ਹੋ ਰਿਹਾ ਹੈ।
ਕੇਜਰੀਵਾਲ 'ਤੇ ਹਮਲਾ, ਗੱਡੀ 'ਤੇ ਸੁੱਟੇ ਗਏ ਪੱਥਰ
NEXT STORY