ਪ੍ਰਯਾਗਰਾਜ- ਸੰਗਮਨਗਰੀ 'ਚ 144 ਸਾਲ ਬਾਅਦ ਹੋਏ ਮਹਾਕੁੰਭ 'ਚ ਇਤਿਹਾਸ ਰਚਿਆ ਗਿਆ ਹੈ। 33ਵੇਂ ਦਿਨ ਸ਼ੁੱਕਰਵਾਰ ਨੂੰ ਮਹਾਕੁੰਭ 'ਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ ਹੈ। ਇਹ ਆਪਣੇ ਆਪ ਵਿਚ ਇਕ ਵਿਸ਼ਵ ਰਿਕਾਰਡ ਬਣ ਗਿਆ ਹੈ।
ਪੂਰੀ ਦੁਨੀਆ 'ਚ ਇਕ ਆਯੋਜਨ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 50 ਕਰੋੜ ਤੱਕ ਪਹੁੰਚਣ ਨਾਲ ਹੀ ਇਹ ਦੇਸ਼ ਵਲੋਂ ਬਣਾਇਆ ਗਿਆ ਇਕ ਵਿਸ਼ਵ ਰਿਕਾਰਡ ਹੈ, ਜਿਸ ਨੂੰ ਮੌਜੂਦਾ ਸਮੇਂ 'ਚ ਕੋਈ ਹੋਰ ਨਹੀਂ ਤੋੜ ਸਕਦਾ ਹੈ ਕਿਉਂਕਿ ਦੁਨੀਆ ਵਿਚ ਕਿਤੇ ਵੀ ਇਸ ਪੱਧਰ ਦਾ ਕੋਈ ਹੋਰ ਆਯੋਜਨ ਨਹੀਂ ਹੁੰਦਾ ਹੈ। ਤ੍ਰਿਵੇਣੀ ਸੰਗਮ 'ਚ ਇਸ਼ਨਾਨ ਕਰਨ ਵਾਲੇ ਲੋਕਾਂ ਦੀ ਗਿਣਤੀ 50 ਕਰੋੜ ਦੇ ਅੰਕੜੇ 'ਤੇ ਪਹੁੰਚਣ 'ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।
![PunjabKesari](https://static.jagbani.com/multimedia/12_57_459631973yogi-ll.jpg)
ਮੁੱਖ ਮੰਤਰੀ ਯੋਗੀ ਨੇ 'ਐਕਸ' 'ਤੇ ਲਿਖਿਆ ਹੈ ਕਿ ਭਾਰਤ ਦੀ ਅਧਿਆਤਮਿਕਤਾ, ਏਕਤਾ, ਸਮਾਨਤਾ ਅਤੇ ਸਦਭਾਵਨਾ ਦੇ ਜੀਵਤ ਪ੍ਰਤੀਕ ਮਹਾਕੁੰਭ 2025। ਪ੍ਰਯਾਗਰਾਜ 'ਚ ਹੁਣ ਤੱਕ ਪਾਵਨ ਤ੍ਰਿਵੇਦੀ ਵਿਚ 50 ਕਰੋੜ ਤੋਂ ਵੱਧ ਸ਼ਰਧਾਲੂ ਆਸਥਾ ਦੀ ਡੁੱਬਕੀ ਲਾ ਚੁੱਕੇ ਹਨ। ਭਾਰਤ ਦੀ ਕੁੱਲ ਆਬਾਦੀ 'ਚੋਂ 110 ਕਰੋੜ ਨਾਗਰਿਕ ਸਨਾਤਨ ਧਰਮ ਦੇ ਪੈਰੋਕਾਰ ਹਨ ਅਤੇ ਉਨ੍ਹਾਂ 'ਚੋਂ 50 ਕਰੋੜ ਤੋਂ ਵੱਧ ਨਾਗਰਿਕਾਂ ਵੱਲੋਂ ਸੰਗਮ ਵਿਚ ਪਵਿੱਤਰ ਇਸ਼ਨਾਨ ਮਨੁੱਖੀ ਕਦਰਾਂ-ਕੀਮਤਾਂ ਦਾ ਸਰਵੋਤਮ ਪ੍ਰਗਟਾਵਾ ਹੈ ਅਤੇ ਮਹਾਨ ਸਨਾਤਨ ਵਿਚ ਦ੍ਰਿੜ੍ਹ ਵਿਸ਼ਵਾਸ ਦਾ ਪ੍ਰਤੀਕ ਹੈ। ਅਸਲ ਅਰਥਾਂ ਵਿਚ ਇਹ ਭਾਰਤ ਦੇ ਲੋਕ ਆਸਥਾ ਦਾ ਅੰਮ੍ਰਿਤਕਾਲ ਹੈ।
ਮਹਾਕੁੰਭ ਮੇਲਾ ਪ੍ਰਸ਼ਾਸਨ, ਸਥਾਨਕ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ, ਸਫ਼ਾਈ ਸੇਵਕਾਂ, ਸਵੈ-ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ, ਮਲਾਹਾਂ ਅਤੇ ਮਹਾਕੁੰਭ ਨਾਲ ਜੁੜੇ ਕੇਂਦਰ ਅਤੇ ਸੂਬਾ ਸਰਕਾਰ ਦੇ ਸਮੂਹ ਵਿਭਾਗਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਮਨੁੱਖਤਾ ਦੇ ਇਸ ਤਿਉਹਾਰ ਦੇ ਸਫਲ ਆਯੋਜਨ ਵਿਚ ਭਾਗ ਲੈਣ ਵਾਲੇ ਸੂਬਾ ਵਾਸੀਆਂ ਨੂੰ ਵਧਾਈ ਦਿੰਦਾ ਹਾਂ। ਭਗਵਾਨ ਤੀਰਥਰਾਜ ਪ੍ਰਯਾਗ ਸਾਰਿਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ!
ਜਾਣੋ ਕਦੋਂ ਲਾਗੂ ਹੋਵੇਗੀ UPS, ਕਰਮਚਾਰੀਆਂ ਨੂੰ ਮਿਲੇਗਾ ਸਥਿਰ ਅਤੇ ਵਧਦੀ ਪੈਨਸ਼ਨ ਦਾ ਲਾਭ
NEXT STORY