ਨਾਗਪੁਰ (ਭਾਸ਼ਾ)— ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਕੋਵਿਡ-19 ਤੋਂ ਪੀੜਤ 81 ਸਾਲਾ ਇਕ ਮਰੀਜ਼ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਨੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਸੋਮਵਾਰ ਸ਼ਾਮ ਦੀ ਹੈ, ਜਦੋਂ ਪੁਰੂਸ਼ੋਤਮ ਅੱਪਾਜੀ ਗਜਭਿਯੇ ਨਾਮੀ ਮਰੀਜ਼ ਹਸਪਤਾਲ ਦੇ ਕੋਵਿਡ ਵਾਰਡ ਦੇ ਬਾਥਰੂਮ ਵਿਚ ਗਿਆ। ਅਧਿਕਾਰੀ ਨੇ ਕਿਹਾ ਕਿ ਮਰੀਜ਼ ਨੇ ਐਗਜਾਸਟ ਪੱਖੇ ਨਾਲ ਆਕਸੀਜਨ ਪਾਈਪ ਬੰਨ੍ਹ ਕੇ ਖ਼ੁਦ ਨੂੰ ਉਸ ਨਾਲ ਲਟਕਾ ਕੇ ਖ਼ੁਦਕੁਸ਼ੀ ਕਰ ਲਈ। ਸ਼ਾਮ ਨੂੰ ਲੱਗਭਗ ਸਾਢੇ 5 ਵਜੇ ਇਕ ਸਫ਼ਾਈ ਕਾਮੇ ਨੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਵੇਖਿਆ। ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।
ਪੁਲਸ ਕਮਿਸ਼ਨਰ ਅਕਸ਼ੇ ਸ਼ਿੰਦੇ ਨੇ ਕਿਹਾ ਕਿ ਜਦੋਂ ਕੁਝ ਦੇਰ ਤੱਕ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਤਾਂ ਹਸਪਤਾਲ ਦੇ ਕਾਮੇ ਨੇ ਦਰਵਾਜ਼ਾ ਤੋੜ ਦਿੱਤਾ ਅਤੇ ਮਰੀਜ਼ ਨੂੰ ਲਟਕਿਆ ਹੋਇਆ ਵੇਖਿਆ। ਅਧਿਕਾਰੀ ਨੇ ਕਿਹਾ ਮਰੀਜ਼ ਰਾਮਬਾਗ ਖੇਤਰ ਵਾਸੀ ਸੀ ਅਤੇ ਉਸ ਨੂੰ ਕੋਰੋਨਾ ਪਾਜ਼ੇਟਿਵ ਹੋਣ ’ਤੇ 26 ਮਾਰਚ ਨੂੰ ਹਸਪਤਾਲ ਦੇ ਕੋਵਿਡ-19 ਵਾਰਡ ਵਿਚ ਦਾਖ਼ਲ ਕਰਵਾਇਆ ਗਿਆ ਸੀ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਮਰੀਜ਼ ਦੇ ਖ਼ੁਦਕੁਸ਼ੀ ਕਰਨ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਮੌਤ ਦਾ ਮਾਮਲਾ ਦਰਜ ਕੀਤਾ ਹੈ।
ਨੰਦੇੜ ਗੁਰਦੁਆਰਾ ਹਿੰਸਾ: ਪੁਲਸ ’ਤੇ ਹਮਲਾ ਕਰਨ ਦੇ ਦੋਸ਼ ’ਚ 17 ਲੋਕ ਹਿਰਾਸਤ ’ਚ
NEXT STORY