ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿਚ ਇਕ ਸਰਕਾਰੀ ਸ਼ੈਲਟਰ ਹੋਮ 'ਚ ਰਹਿਣ ਵਾਲੀਆਂ 4 ਨਾਬਾਲਗ ਕੁੜੀਆਂ ਦੌੜ ਗਈਆਂ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਿਲ ਲਾਈਨ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ 13 ਤੋਂ 17 ਸਾਲ ਦੀ ਉਮਰ ਦੀਆਂ ਇਹ ਕੁੜੀਆਂ ਠਾਣੇ, ਉੱਤਰ ਪ੍ਰਦੇਸ਼, ਬੰਗਲਾਦੇਸ਼ ਅਤੇ ਮੁੰਬਈ ਦੇ ਮਾਨਖੁਰਦ ਵਿਚ ਰਹਿਣ ਵਾਲੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਦੇਰ ਰਾਤ ਸਾਢੇ 3 ਵਜੇ ਦੇ ਕਰੀਬ ਸ਼ੈਲਟਰ ਹੋਮ 'ਚੋਂ ਦੌੜ ਗਈਆਂ। ਆਸ਼ਰਮ ਦੇ ਅਧਿਕਾਰੀਆਂ ਨੇ ਕਲਿਆਣ, ਅਮਰਨਾਥ ਅਤੇ ਉਲਹਾਸਨਗਰ ਰੇਲਵੇ ਸਟੇਸ਼ਨ ਸਮੇਤ ਵੱਖ-ਵੱਖ ਸਥਾਨਾਂ 'ਤੇ ਉਨ੍ਹਾਂ ਦੀ ਤਲਾਸ਼ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦਾ ਪਤਾ ਨਾ ਲੱਗਣ ਮਗਰੋਂ ਆਸ਼ਰਮ ਵਾਲੀ ਥਾਂ ਦੇ ਅਧਿਕਾਰੀਆਂ ਨੇ ਸ਼ਨੀਵਾਰ ਰਾਤ ਨੂੰ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ 'ਤੇ ਇਕ ਅਣਪਛਾਤੇ ਵਿਅਕਤੀ ਖਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ-137 (2) (ਅਗਵਾ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਨਾਬਾਲਗਾਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਨੌਕਰੀ ਲਈ ਇੰਟਰਵਿਊ ਦੇ ਬਹਾਨੇ ਬੁਲਾ ਕੇ ਔਰਤ ਨਾਲ ਜਬਰ ਜ਼ਿਨਾਹ
NEXT STORY